ਕੰਗਨਾ ਨੂੰ ਇਕ ਹੋਰ ਝਟਕਾ! ਪੰਜਾਬ ਦੇ ਇਸ ਸ਼ਹਿਰ ''ਚ ਨਹੀਂ ਹੋਵੇਗੀ ਫ਼ਿਲਮ ਰਿਲੀਜ਼

Saturday, Aug 31, 2024 - 05:27 PM (IST)

ਕੰਗਨਾ ਨੂੰ ਇਕ ਹੋਰ ਝਟਕਾ! ਪੰਜਾਬ ਦੇ ਇਸ ਸ਼ਹਿਰ ''ਚ ਨਹੀਂ ਹੋਵੇਗੀ ਫ਼ਿਲਮ ਰਿਲੀਜ਼

ਐਂਟਰਟੇਨਮੈਂਟ ਡੈਸਕ : ਪੰਜਾਬ ਭਰ 'ਚ ਅਦਾਕਾਰਾ ਕੰਗਨਾ ਰਣੌਤ ਦੀ ਫ਼ਿਲਮ 'ਐਮਰਜੈਂਸੀ' 'ਤੇ ਰੋਕ ਲਗਾਉਣ ਲਈ ਲਗਾਤਾਰ ਸਮੂਹ ਸਿੱਖ ਜਥੇਬੰਦੀਆਂ ਦੇ ਆਗੂਆਂ ਵੱਲੋਂ ਸਿਨੇਮਾ ਘਰਾਂ ਦੇ ਮਾਲਕਾਂ ਨੂੰ ਮਿਲ ਕੇ ਫ਼ਿਲਮ ਨਾ ਲਗਾਉਣ ਦੀ ਗੱਲ ਆਖੀ ਜਾ ਰਹੀ ਹੈ। ਇਸ ਤਹਿਤ ਸਿੱਖ ਜਥੇਬੰਦੀਆਂ ਵੱਲੋਂ ਹੁਸ਼ਿਆਰਪੁਰ ਦੇ ਸਮੂਹ ਸਿਨੇਮਾ ਘਰਾਂ ਦੇ ਮੈਨੇਜਰ ਨੂੰ ਮਿਲਿਆ ਗਿਆ। ਉਨ੍ਹਾਂ ਵੱਲੋਂ ਕਿਹਾ ਗਿਆ ਕਿ ਆਉਣ ਵਾਲੀ 6 ਤਰੀਕ ਨੂੰ ਪੰਜਾਬ 'ਚ ਅਤੇ ਪੰਜਾਬ ਨਾਲ ਲੱਗਦੇ ਪੂਰੇ ਭਾਰਤ 'ਚ ਕੰਗਨਾ ਰਨੌਤ ਦੀ ਫ਼ਿਲਮ 'ਐਮਰਜੈਂਸੀ' ਲੱਗਣ ਵਾਲੀ ਹੈ, ਜਿਸ ਲਈ ਸਿੱਖ ਆਗੂਆਂ ਵੱਲੋਂ ਸਿਨਮਾ ਘਰਾਂ ਦੇ ਅਧਿਕਾਰੀਆਂ ਨੂੰ ਇਹ ਬੇਨਤੀ ਕੀਤੀ ਗਈ ਕਿ ਉਹ ਇਸ ਫ਼ਿਲਮ ਨੂੰ ਆਪਣੇ ਸਿਨੇਮਾ ਘਰਾਂ 'ਚ ਨਾ ਲਗਾਉਣ।

ਇਹ ਖ਼ਬਰ ਵੀ ਪੜ੍ਹੋ - 2 ਘੰਟਿਆਂ 'ਚ ਹੀ ਸਿੱਧੂ ਮੂਸੇਵਾਲਾ ਦੇ ਗੀਤ 'Attach'ਨੇ ਤੋੜੇ ਰਿਕਾਰਡ

ਸਿੱਖਾਂ ਦੇ ਅਕਸ ਖ਼ਰਾਬ ਕਰੇਗੀ ਫ਼ਿਲਮ 
ਸਿੱਖ ਆਗੂਆਂ ਨੇ ਕਿਹਾ ਕਿ ਇਹ ਫ਼ਿਲਮ ਸਿੱਖਾਂ ਦੇ ਅਕਸ ਨੂੰ ਖ਼ਰਾਬ ਕਰਨ ਵਾਲੀ ਫ਼ਿਲਮ ਹੈ, ਜਿਸ 'ਤੇ ਬੈਨ ਲੱਗਣਾ ਜ਼ਰੂਰੀ ਹੈ। ਇਸ ਨੂੰ ਲੈ ਕੇ ਸਿਨੇਮਾ ਘਰਾਂ ਦੇ ਆਗੂਆਂ ਨੇ ਵੀ ਸਿੱਖ ਆਗੂਆਂ ਨੂੰ ਇਹ ਭਰੋਸਾ ਦਵਾਇਆ ਕਿ ਆਉਣ ਵਾਲੀ 6 ਤਰੀਕ ਨੂੰ ਕੰਗਨਾ ਰਨੌਤ ਦੀ ਫ਼ਿਲਮ 'ਐਮਰਜੈਂਸੀ' ਉਨ੍ਹਾਂ ਦੇ ਸਿਨੇਮਾ ਘਰਾਂ 'ਚ ਨਹੀਂ ਲੱਗੇਗੀ। ਇਸ ਮੌਕੇ ਸਿੱਖ ਆਗੂਆਂ ਨੇ ਬੋਲਦੇ ਹੋਏ ਕਿਹਾ ਕਿ ਇਸ ਫ਼ਿਲਮ 'ਚ ਸੰਤ ਭਿੰਡਰਾਂ ਵਾਲਿਆਂ ਦੀ ਦੇਖਣ ਨੂੰ ਬੜੇ ਹੀ ਗ਼ਲਤ ਤਰੀਕੇ ਨਾਲ ਦਿਖਾਇਆ ਗਿਆ ਹੈ, ਜੋ ਉਨ੍ਹਾਂ ਨੂੰ ਕਦੇ ਵੀ ਮਨਜ਼ੂਰ ਨਹੀਂ ਹੈ।

ਇਹ ਖ਼ਬਰ ਵੀ ਪੜ੍ਹੋ - ਪ੍ਰਸਿੱਧ ਅਦਾਕਾਰਾ ਦਾ ਅਸ਼ਲੀਲ ਵੀਡੀਓ ਵਾਇਰਲ, ਸੋਸ਼ਲ ਮੀਡੀਆ 'ਤੇ ਮਚੀ ਤਰਥੱਲੀ

ਕੰਗਨਾ ਨੂੰ ਬੀਜੇਪੀ ਦੀ ਸ਼ਹਿ 
ਇਸ ਮੌਕੇ ਉਨ੍ਹਾਂ ਕਿਹਾ ਕਿ ਜੇਕਰ ਪੰਜਾਬ ਜਾਂ ਪੰਜਾਬ ਨਾਲ ਲੱਗਦੇ ਸੂਬਿਆਂ ਜਾਂ ਵਿਦੇਸ਼ 'ਚ ਵੀ ਇਹ ਫ਼ਿਲਮ ਰਿਲੀਜ਼ ਹੁੰਦੀ ਹੈ ਤਾਂ ਉਨ੍ਹਾਂ ਵੱਲੋਂ ਇੱਕ ਮੁਹਿੰਮ ਚਲਾਈ ਜਾਵੇਗੀ ਕਿ ਫ਼ਿਲਮ ਨਾ ਲੱਗੇ। ਸਿੱਖ ਆਗੂਆਂ ਨੇ ਅੱਗੇ ਬੋਲਦੇ ਹੋਏ ਕਿਹਾ ਕਿ ਕੰਗਨਾ ਦੇ ਪਿੱਛੇ ਬੀਜੇਪੀ ਚਟਾਨ ਵਾਂਗ ਖੜ੍ਹੀ ਹੈ। ਇਸੇ ਕਰਕੇ ਕੰਗਨਾ ਅਜਿਹੇ ਵਿਵਾਦਤ ਬਿਆਨ ਦੇ ਰਹੀ ਹੈ। ਉਨ੍ਹਾਂ ਕਿਹਾ ਕਿ ਜੇਕਰ ਬੀਜੇਪੀ ਵੱਲੋਂ ਤੁਰੰਤ ਉਸ ਨੂੰ ਐੱਮ. ਪੀ. ਦੀ ਮੈਂਬਰਸ਼ਿਪ ਤੋਂ ਬਰਖਾਸਤ ਨਾ ਕੀਤਾ ਗਿਆ ਤਾਂ ਆਉਣ ਵਾਲੇ ਦਿਨਾਂ 'ਚ ਸਿੱਖ ਜਥੇਬੰਦੀਆਂ ਵੱਲੋਂ ਸੰਘਰਸ਼ ਉਲੀਕਿਆ ਜਾਵੇਗਾ ਜਿਸ ਦੀ ਸਾਰੀ ਜਿੰਮੇਵਾਰੀ ਕੇਂਦਰ ਸਰਕਾਰ ਦੀ ਹੋਵੇਗੀ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

sunita

Content Editor

Related News