ਇਸ ਕਰੋੜਪਤੀ ਕਾਰੋਬਾਰੀ ਨਾਲ ਕੋਜ਼ੀ ਹੋਈ Ameesha Patel, ਦੇਖੋ ਤਸਵੀਰਾਂ

Wednesday, Nov 13, 2024 - 01:19 PM (IST)

ਇਸ ਕਰੋੜਪਤੀ ਕਾਰੋਬਾਰੀ ਨਾਲ ਕੋਜ਼ੀ ਹੋਈ Ameesha Patel, ਦੇਖੋ ਤਸਵੀਰਾਂ

ਮੁੰਬਈ- ਬਾਲੀਵੁੱਡ ਇੰਡਸਟਰੀ 'ਚ ਕਈ ਅਜਿਹੇ ਸਿਤਾਰੇ ਹਨ, ਜਿਨ੍ਹਾਂ ਦੇ ਵਿਆਹ ਦਾ ਫੈਨਜ਼ ਵੀ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਇਸ ਲਿਸਟ 'ਚ ਅਮੀਸ਼ਾ ਪਟੇਲ ਵੀ ਸ਼ਾਮਲ ਹੈ, ਜੋ ਇਸ ਸਮੇਂ ਡੇਟਿੰਗ ਨੂੰ ਲੈ ਕੇ ਸੁਰਖੀਆਂ 'ਚ ਹੈ। ਜੀ ਹਾਂ, ਸੰਨੀ ਦਿਓਲ ਦੀ 'ਸਕੀਨਾ' ਇਕ ਕਰੋੜਪਤੀ ਕਾਰੋਬਾਰੀ ਨੂੰ ਡੇਟ ਕਰ ਰਹੀ ਹੈ। ਇਹ ਅਸੀਂ ਨਹੀਂ ਕਹਿ ਰਹੇ ਹਾਂ, ਪਰ ਇਹ ਗੱਲ ਉਸ ਦੀ ਵਾਇਰਲ ਤਸਵੀਰ ਨੂੰ ਦੇਖ ਕੇ ਪ੍ਰਸ਼ੰਸਕ ਕਹਿ ਰਹੇ ਹਨ। ਅਮੀਸ਼ਾ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਇਕ ਤਸਵੀਰ ਸ਼ੇਅਰ ਕੀਤੀ ਹੈ, ਜਿਸ 'ਚ ਉਹ ਬਿਜ਼ਨੈੱਸਮੈਨ ਨਿਰਵਾਨ ਬਿਰਲਾ ਨਾਲ ਨਜ਼ਰ ਆ ਰਹੀ ਹੈ। ਜਿਵੇਂ ਹੀ ਉਸ ਦੀ ਤਸਵੀਰ ਸੋਸ਼ਲ ਮੀਡੀਆ 'ਤੇ ਵਾਇਰਲ ਹੋਈ, ਪ੍ਰਸ਼ੰਸਕਾਂ ਨੇ ਅੰਦਾਜ਼ਾ ਲਗਾਉਣਾ ਸ਼ੁਰੂ ਕਰ ਦਿੱਤਾ ਕਿ ਅਦਾਕਾਰਾ ਦੀ ਜ਼ਿੰਦਗੀ 'ਚ ਪਿਆਰ ਆ ਗਿਆ ਹੈ।

ਅਮੀਸ਼ਾ ਨੇ ਤਸਵੀਰ ਕੀਤੀ ਸ਼ੇਅਰ 
ਅਮੀਸ਼ਾ ਪਟੇਲ ਨੇ ਆਪਣੇ ਇੰਸਟਾਗ੍ਰਾਮ 'ਤੇ ਇਕ ਤਸਵੀਰ ਸ਼ੇਅਰ ਕੀਤੀ ਹੈ, ਜਿਸ 'ਚ ਉਹ ਕਰੋੜਪਤੀ ਕਾਰੋਬਾਰੀ ਨਿਰਵਾਨ ਬਿਰਲਾ ਨਾਲ ਪੋਜ਼ ਦਿੰਦੀ ਨਜ਼ਰ ਆ ਰਹੀ ਹੈ। ਇਸ ਤਸਵੀਰ ਨੂੰ ਸ਼ੇਅਰ ਕਰਦੇ ਹੋਏ ਅਮੀਸ਼ਾ ਨੇ ਕੈਪਸ਼ਨ ਦਿੱਤਾ, 'ਦੁਬਈ.. ਸ਼ਾਨਦਾਰ ਸ਼ਾਮ ਮੇਰੇ ਪਿਆਰੇ ਦੋਸਤ @nirvaanbirla ਦੇ ਨਾਲ।'

 

 
 
 
 
 
 
 
 
 
 
 
 
 
 
 
 

A post shared by Ameesha Patel (@ameeshapatel9)

 

ਯੂਜ਼ਰਸ ਦੇ ਰਹੇ ਹਨ ਪ੍ਰਤੀਕਿਰਿਆਵਾਂ 
ਜਿਵੇਂ ਹੀ ਅਮੀਸ਼ਾ ਪਟੇਲ ਦੀ ਇਹ ਤਸਵੀਰ ਸੋਸ਼ਲ ਮੀਡੀਆ 'ਤੇ ਸਾਹਮਣੇ ਆਈ, ਕੁਝ ਹੀ ਮਿੰਟਾਂ 'ਚ ਇਹ ਵਾਇਰਲ ਹੋਣ ਲੱਗੀ, ਜਿਸ ਨਾਲ ਉਸ ਦੀ ਅਤੇ ਨਿਰਵਾਨ ਦੀ ਡੇਟਿੰਗ ਦੀਆਂ ਖਬਰਾਂ ਆਉਣੀਆਂ ਸ਼ੁਰੂ ਹੋ ਗਈਆਂ। ਹਾਲਾਤ ਇਹ ਹਨ ਕਿ ਸੋਸ਼ਲ ਮੀਡੀਆ ਯੂਜ਼ਰਸ ਨੇ ਅਦਾਕਾਰਾ ਦੀ ਤਸਵੀਰ 'ਤੇ ਕੁਮੈਂਟਸ ਕਰਨੇ ਸ਼ੁਰੂ ਕਰ ਦਿੱਤੇ ਹਨ। ਕੁਝ ਯੂਜ਼ਰਸ ਨੇ ਉਨ੍ਹਾਂ ਨੂੰ 'ਕਪਲ' ਕਹਿਣਾ ਵੀ ਸ਼ੁਰੂ ਕਰ ਦਿੱਤਾ ਹੈ। ਅਦਾਕਾਰਾ ਦੀ ਪੋਸਟ 'ਤੇ ਇਕ ਯੂਜ਼ਰ ਨੇ ਲਿਖਿਆ, 'ਸੁੰਦਰ ਜੋੜਾ।' ਇਕ ਹੋਰ ਯੂਜ਼ਰ ਨੇ ਲਿਖਿਆ, 'ਤੁਸੀਂ ਸੱਚਮੁੱਚ ਬਹੁਤ ਖੂਬਸੂਰਤ ਅਤੇ ਪਿਆਰਾ ਜੋੜਾ ਹੋ।'

ਕੌਣ ਹੈ ਨਿਰਵਾਨ ਬਿਰਲਾ?
ਅਮੀਸ਼ਾ ਪਟੇਲ ਦੀ ਇਸ ਪੋਸਟ 'ਤੇ ਯੂਜ਼ਰਸ ਦੀਆਂ ਕਈ ਪ੍ਰਤੀਕਿਰਿਆਵਾਂ ਆ ਰਹੀਆਂ ਹਨ ਪਰ ਉਨ੍ਹਾਂ ਨੇ ਅਜੇ ਤੱਕ ਪ੍ਰਸ਼ੰਸਕਾਂ ਦੇ ਕਿਸੇ ਵੀ ਸਵਾਲ ਦਾ ਜਵਾਬ ਨਹੀਂ ਦਿੱਤਾ ਹੈ। ਤੁਹਾਨੂੰ ਦੱਸ ਦੇਈਏ ਕਿ ਨਿਰਵਾਨ, ਜੋ ਅਮੀਸ਼ਾ ਪਟੇਲ ਤੋਂ ਲਗਭਗ 19 ਸਾਲ ਛੋਟਾ ਹੈ, ਯਸ਼ੋਵਰਧਨ ਬਿਰਲਾ ਅਤੇ ਅਵੰਤੀ ਬਿਰਲਾ ਦਾ ਪੁੱਤਰ ਹੈ। ਇੱਕ ਕਾਰੋਬਾਰੀ ਅਤੇ ਗਾਇਕ ਹੋਣ ਤੋਂ ਇਲਾਵਾ, ਉਹ ਬਿਰਲਾ ਓਪਨ ਮਾਈਂਡਸ ਅਤੇ ਬਿਰਲਾ ਬ੍ਰੇਨਿਆਕਸ ਦੇ ਸੰਸਥਾਪਕ ਵੀ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8


author

Priyanka

Content Editor

Related News