ਪਹਿਲਾਂ ਤੋਂ ਵੀ ਖੂਬਸੂਰਤ ਹੋਵੇਗਾ 'ਬਿੱਗ ਬੌਸ 16' ਦਾ ਘਰ, ਅੰਦਰ ਦੀਆਂ ਤਸਵੀਰਾਂ ਆਈਆਂ ਸਾਹਮਣੇ

Saturday, Jul 30, 2022 - 02:26 PM (IST)

ਪਹਿਲਾਂ ਤੋਂ ਵੀ ਖੂਬਸੂਰਤ ਹੋਵੇਗਾ 'ਬਿੱਗ ਬੌਸ 16' ਦਾ ਘਰ, ਅੰਦਰ ਦੀਆਂ ਤਸਵੀਰਾਂ ਆਈਆਂ ਸਾਹਮਣੇ

ਬਾਲੀਵੁੱਡ ਡੈਸਕ: ਬਿੱਗ ਬੌਸ ਟੈਲੀਵਿਜ਼ਨ ਦੇ ਸਭ ਸ਼ੋਅ ਤੋਂ ਮਸ਼ਹੂਰ ਰਿਐਲਿਟੀ ਸ਼ੋਅ ’ਚੋਂ ਇਕ ਹੈ। ਇਸ ਸ਼ੋਅ ਨੂੰ ਬਾਲੀਵੁੱਡ ਅਦਾਕਾਰ ਸਲਮਾਨ ਖ਼ਾਨ ਹੋਸਟ ਕਰ ਰਹੇ ਹਨ।ਬਿੱਗ ਬੌਸ ਸੀਜ਼ਨ 15 ਦੀ ਜ਼ਬਰਦਸਤ ਸਫ਼ਲਤਾ ਤੋਂ ਬਾਅਦ ਸਲਮਾਨ ਖ਼ਾਨ ਜਲਦ ਹੀ ਆਪਣੇ ਸਭ ਤੋਂ ਵਿਵਾਦਿਤ ਸ਼ੋਅ ਨਾਲ ਛੋਟੇ ਪਰਦੇ ’ਤੇ ਵਾਪਸੀ ਕਰਨ ਜਾ ਰਹੇ ਹਨ। ਦਰਸ਼ਕ ਇਸ ਟੀ.ਵੀ ਰਿਐਲਿਟੀ ਸ਼ੋਅ ਨੂੰ ਦੇਖਣ ਲਈ ਬੇਤਾਬ ਹਨ।

ਇਹ ਵੀ ਪੜ੍ਹੋ: ਜਨਮਦਿਨ ’ਤੇ ਵਿਸ਼ੇਸ਼: ਜਾਣੋ ਸੋਨੂ ਸੂਦ ਨੂੰ ਲੋਕ ਕਿਉਂ ਕਹਿੰਦੇ ਨੇ 'ਫ਼ਰਿਸ਼ਤਾ'

PunjabKesari

ਜਿਵੇਂ ਹੀ ਇਹ ਖ਼ਬਰ ਸਾਹਮਣੇ ਆਈ ਕਿ ਜਲਦ ਹੀ ਟੀ.ਵੀ ’ਤੇ ‘ਬਿੱਗ ਬੌਸ 16’ ਸ਼ੁਰੂ ਹੋਣ ਜਾ ਰਿਹਾ ਹੈ। ਲੋਕ ਇਸ ਬਾਰੇ ਹੋਰ ਖ਼ਬਰਾਂ ਸੁਣਨ ਲਈ ਬੇਤਾਬ ਹੋ ਰਹੇ ਹਨ। ਲੋਕ ਜਾਣਨਾ ਚਾਹੁੰਦੇ ਹਨ ਕਿ ਸ਼ੋਅ ਦੇ ਪ੍ਰਤੀਯੋਗੀ ਕੌਣ ਹੋਣਗੇ ਅਤੇ ਘਰ  ਦੀ ਥੀਮ ਕੀ ਹੋਵੇਗੀ। ਰਿਪੋਟਰਾਂ ਦੇ ਅਨੁਸਾਰ ਰਿਐਲਿਟੀ ਸ਼ੋਅ ’ਚ ਇਸ ਵਾਰ ਐਕਵਾ ਥੀਮ ਹੋ ਸਕਦੀ ਹੈ। ਅਜਿਹੇ ’ਚ ‘ਬਿੱਗ ਬੌਸ16’ ਦੀਆਂ ਕੁਝ ਤਸਵੀਰਾਂ ਸੋਸ਼ਲ ਮੀਡੀਆ ’ਤੇ ਖ਼ੂਬ ਵਾਇਰਲ ਹੋ ਰਹੀਆਂ ਹਨ।

PunjabKesari

ਤਸਵੀਰਾਂ ’ਚ ਦੇਖਿਆ ਜਾ ਸਕਦਾ ਹੈ ਕਿ ਬਿੱਗ ਬੌਸ ਦਾ ਘਰ ਐਕਵਾ ਥੀਮ ’ਤੇ ਆਧਾਰਿਤ ਹੈ। ਇਸ ਤਸਵੀਰ ’ਚ ਦੇਖਿਆ ਗਿਆ ਹੈ ਕਿ ਬਿੱਗ ਬੌਸ  ਦਾ ਘਰ ਨੀਲੇ ਅਤੇ ਸੁਨਹਰੇ ਰੰਗ ਨਾਲ ਰੰਗਿਆ ਹੋਇਆ ਹੈ ਪਰ ਹੁਣ ਤੱਕ ਸ਼ੋਅ ਦੇ ਨਿਰਮਾਤਾ ਨੇ ਥੀਮ ਨੂੰ ਲੈ ਕੇ ਕੋਈ ਅਧਿਕਾਰਤ ਐਲਾਨ ਨਹੀਂ ਕੀਤਾ ਹੈ।

PunjabKesari

ਇਹ ਵੀ ਪੜ੍ਹੋ: ਰਣਬੀਰ-ਸ਼ਰਧਾ ਦੀ ਫ਼ਿਲਮ ਦੇ ਸੈੱਟ ਨੂੰ ਅੱਗ ਲੱਗਣ ਕਾਰਨ ਇਕ ਮਜ਼ਦੂਰ ਦੇ ਮੌਤ ਦੀ ਖ਼ਬਰ ਆਈ ਸਾਹਮਣੇ

ਕੁਝ ਸਮੇਂ ਪਹਿਲੇ ਖ਼ਬਰ ਆਈ ਸੀ ਕਿ ‘ਬਿੱਗ ਬੌਸ’ ਦੇ ਘਰ ਕੰਮ ਚੱਲ ਰਿਹਾ ਹੈ ਅਤੇ ਇਹ ਸਤੰਬਰ ਮਹੀਨੇ ਵਿਚਕਾਰ ਪੂਰਾ ਹੋ ਜਾਵੇਗਾ। ਇਕ ਇੰਗਲਿਸ਼ ਵੈੱਬ ਸਾਈਟ ਅਨੁਸਾਰ ਸਤੰਬਰ ਦੇ ਆਖ਼ਰੀ ਹਫ਼ਤੇ ’ਚ ‘ਬਿੱਗ ਬੌਸ 16’ ਆਨ ਏਅਰ ਹੋ ਜਾਵੇਗਾ।

PunjabKesari

ਫ਼ਿਲਹਾਲ ਇਸ ਟੀ.ਵੀ ਸ਼ੋਅ ਦਾ ਪ੍ਰੀ-ਪ੍ਰੋਡਕਸ਼ਨ ਦਾ ਕੰਮ ਚੱਲ ਰਿਹਾ ਹੈ ਅਤੇ ਘਰ ਦੀ ਕੰਸਟ੍ਰਕਸ਼ਨ ਦਾ ਕੰਮ ਸ਼ੁਰੂ ਹੋ ਗਿਆ ਹੈ। ‘ਬਿੱਗ ਬੌਸ’ ਸੀਜ਼ਨ 15 ਦੀ ਗੱਲ ਕਰੀਏ ਤਾਂ ਇਹ ਸੀਜ਼ਨ ਤੇਜਸਵੀ ਪ੍ਰਕਾਸ਼ ਨੇ ਜਿੱਤਿਆ ਸੀ।


author

Shivani Bassan

Content Editor

Related News