‘ਬਿੱਗ ਬੌਸ 16’ ਦਾ ਗ੍ਰੈਂਡ ਫਿਨਾਲੇ ਅੱਜ, ਟਾਪ 2 ’ਚ ਹੋਣਗੇ ਇਹ ਮੁਕਾਬਲੇਬਾਜ਼! ਕੌਣ ਜਿੱਤੇਗਾ ਸ਼ੋਅ?

02/12/2023 4:16:40 PM

ਮੁੰਬਈ (ਬਿਊਰੋ)– ਇੰਤਜ਼ਾਰ ਖ਼ਤਮ! ‘ਬਿੱਗ ਬੌਸ 16’ ਦਾ ਵਿਜੇਤਾ ਅੱਜ ਮਿਲੇਗਾ। ਅੱਜ ਟੀ. ਵੀ. ਦੇ ਸਭ ਤੋਂ ਮਸ਼ਹੂਰ ਤੇ ਹਿੱਟ ਰਿਐਲਿਟੀ ਸ਼ੋਅ ਦਾ ਗ੍ਰੈਂਡ ਫਿਨਾਲੇ ਹੈ। ਸ਼ੋਅ ਦੇ ਫਿਨਾਲੇ ਨੂੰ ਸ਼ਾਨਦਾਰ ਬਣਾਉਣ ਲਈ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਸ਼ੋਅ ਦੇ ਜੇਤੂ ਦੇ ਨਾਂ ਦਾ ਐਲਾਨ ਸ਼ਾਨਦਾਰ ਢੰਗ ਨਾਲ ਕੀਤਾ ਜਾਵੇਗਾ। ਹਰ ਕੋਈ ਇਹ ਜਾਣਨ ਲਈ ਬਹੁਤ ਉਤਸ਼ਾਹਿਤ ਹੈ ਕਿ ਇਸ ਵਾਰ ਸ਼ੋਅ ਦੇ ਜੇਤੂ ਦਾ ਤਾਜ ਕਿਸ ਨੂੰ ਪਹਿਨਾਇਆ ਜਾਵੇਗਾ।

‘ਬਿੱਗ ਬੌਸ’ ਦੇ ਫਿਨਾਲੇ ਤੱਕ ਪਹੁੰਚਣ ਲਈ ਸਾਰੇ ਪ੍ਰਤੀਯੋਗੀਆਂ ਨੇ ਸਖ਼ਤ ਮਿਹਨਤ ਕੀਤੀ ਪਰ ਸਿਰਫ਼ ਸ਼ਿਵ ਠਾਕਰੇ, ਪ੍ਰਿਅੰਕਾ ਚਾਹਰ ਚੌਧਰੀ, ਸ਼ਾਲੀਨ ਭਨੋਟ, ਐੱਮ. ਸੀ. ਸਟੈਨ ਤੇ ਅਰਚਨਾ ਗੌਤਮ ਹੀ ਸਿਖਰ ’ਤੇ ਪਹੁੰਚਣ ’ਚ ਕਾਮਯਾਬ ਰਹੇ ਹਨ। ਜੇਤੂ ਦਾ ਤਾਜ ਇਨ੍ਹਾਂ ਪੰਜਾਂ ’ਚੋਂ ਕਿਸੇ ਇਕ ਦੇ ਸਿਰ ਸਜਾਇਆ ਜਾਵੇਗਾ। ਹੁਣ ਤੁਹਾਨੂੰ ਇਹ ਜਾਣਨ ਲਈ ਥੋੜ੍ਹਾ ਇੰਤਜ਼ਾਰ ਕਰਨਾ ਹੋਵੇਗਾ ਕਿ ਕੌਣ ਜੇਤੂ ਹੋਵੇਗਾ।

‘ਬਿੱਗ ਬੌਸ’ ਦਾ ਗ੍ਰੈਂਡ ਫਿਨਾਲੇ ਇਸ ਸਮੇਂ ਸੁਰਖ਼ੀਆਂ ’ਚ ਹੈ। ਪ੍ਰਸ਼ੰਸਕ ਸੋਸ਼ਲ ਮੀਡੀਆ ’ਤੇ ਆਪਣੇ ਪਸੰਦੀਦਾ ਮੁਕਾਬਲੇਬਾਜ਼ਾਂ ਦਾ ਜ਼ੋਰਦਾਰ ਸਮਰਥਨ ਕਰ ਰਹੇ ਹਨ। ਸੋਸ਼ਲ ਮੀਡੀਆ ਟ੍ਰੈਂਡ ਦੇ ਮੁਤਾਬਕ ਫਿਨਾਲੇ ’ਚ ਟਰਾਫੀ ਜਿੱਤਣ ਦੀ ਦੌੜ ਸ਼ਿਵ ਠਾਕਰੇ ਤੇ ਪ੍ਰਿਅੰਕਾ ਚਾਹਰ ਚੌਧਰੀ ਵਿਚਕਾਰ ਹੋਣ ਜਾ ਰਹੀ ਹੈ।

ਪ੍ਰਿਅੰਕਾ ਤੇ ਸ਼ਿਵ ਸੀਜ਼ਨ 16 ਦੇ ਸਭ ਤੋਂ ਸ਼ਕਤੀਸ਼ਾਲੀ ਖਿਡਾਰੀ ਹਨ। ਦੋਵੇਂ ਸ਼ੁਰੂ ਤੋਂ ਹੀ ਦਿਲ-ਦਿਮਾਗ ਨਾਲ ਖੇਡ ਖੇਡਦੇ ਆ ਰਹੇ ਹਨ। ਪ੍ਰਿਅੰਕਾ ਤੇ ਸ਼ਿਵ ਦੋਵਾਂ ਨੇ ਹਮੇਸ਼ਾ ਫਰੰਟ ਫੁੱਟ ’ਤੇ ਰਹਿ ਕੇ ਹਰ ਮੁੱਦੇ ਨੂੰ ਉੱਚੀ ਆਵਾਜ਼ ’ਚ ਉਠਾਇਆ ਹੈ। ਦੋਵਾਂ ਦੀ ਖੇਡ ਨੂੰ ਦਰਸ਼ਕਾਂ ਨੇ ਵੀ ਕਾਫੀ ਪਸੰਦ ਕੀਤਾ ਹੈ। ਟਰਾਫੀ ਜਿੱਤਣ ਦੀ ਦੌੜ ’ਚ ਪ੍ਰਿਅੰਕਾ ਤੇ ਸ਼ਿਵ ਇਕ-ਦੂਜੇ ਨੂੰ ਸਖ਼ਤ ਮੁਕਾਬਲਾ ਦੇ ਰਹੇ ਹਨ। ਮੰਨਿਆ ਜਾ ਰਿਹਾ ਹੈ ਕਿ ਇਨ੍ਹਾਂ ਦੋਵਾਂ ’ਚੋਂ ਕੋਈ ਇਕ ‘ਬਿੱਗ ਬੌਸ’ ਦਾ ਵਿਜੇਤਾ ਬਣ ਜਾਵੇਗਾ।

ਇਸ ਦੇ ਨਾਲ ਹੀ ਫਿਨਾਲੇ ਤੋਂ ਪਹਿਲਾਂ ਪ੍ਰਿਅੰਕਾ ਚਾਹਰ ਚੌਧਰੀ ਦੀ ਇਕ ਤਸਵੀਰ ਉਨ੍ਹਾਂ ਦੇ ਫੈਨ ਕਲੱਬ ’ਤੇ ਸ਼ੇਅਰ ਕੀਤੀ ਜਾ ਰਹੀ ਹੈ, ਜਿਸ ’ਚ ਸਲਮਾਨ ਖ਼ਾਨ ਉਨ੍ਹਾਂ ਨੂੰ ਵਿਜੇਤਾ ਘੋਸ਼ਿਤ ਕਰਦੇ ਨਜ਼ਰ ਆ ਰਹੇ ਹਨ। ਹਾਲਾਂਕਿ, ਇਹ ਇਕ ਐਡਿਟਿਡ ਫੋਟੋ ਹੈ, ਜੋ ਪ੍ਰਿਅੰਕਾ ਦੇ ਫੈਨ ਕਲੱਬ ’ਤੇ ਸ਼ੇਅਰ ਕੀਤੀ ਜਾ ਰਹੀ ਹੈ। ਸੋਸ਼ਲ ਮੀਡੀਆ ਟ੍ਰੈਂਡ ਦੇ ਮੁਤਾਬਕ ਪ੍ਰਿਅੰਕਾ ਸ਼ਿਵ ਨੂੰ ਹਰਾ ਕੇ ‘ਬਿੱਗ ਬੌਸ ਸੀਜ਼ਨ 16’ ਦੀ ਵਿਨਰ ਬਣ ਸਕਦੀ ਹੈ।

ਇਹ ਖ਼ਬਰ ਵੀ ਪੜ੍ਹੋ : ਮੂਸੇਵਾਲਾ ਦੀ ਮਾਤਾ ਚਰਨ ਕੌਰ ਦਾ ਗੋਲਡ ਮੈਡਲ ਤੇ ਸ਼ੁੱਭਦੀਪ ਮਮਤਾ ਐਵਾਰਡ ਨਾਲ ਕੀਤਾ ਗਿਆ ਸਨਮਾਨ

ਪ੍ਰਿਅੰਕਾ ਨੂੰ ਨਾ ਸਿਰਫ ਪ੍ਰਸ਼ੰਸਕਾਂ ਦਾ, ਸਗੋਂ ਕਈ ਸੈਲੇਬਸ ਦਾ ਵੀ ਸਮਰਥਨ ਮਿਲ ਰਿਹਾ ਹੈ। ਅਲੀ ਗੋਨੀ, ਅਰਜੁਨ ਬਿਜਲਾਨੀ, ਦੇਵੋਲੀਨਾ ਭੱਟਾਚਾਰਜੀ ਸਮੇਤ ਕਈ ਮਸ਼ਹੂਰ ਹਸਤੀਆਂ ਨੇ ਪ੍ਰਿਅੰਕਾ ਨੂੰ ‘ਬਿੱਗ ਬੌਸ 16’ ਦੀ ਜੇਤੂ ਐਲਾਨਿਆ ਹੈ। ਹਾਲਾਂਕਿ ਹੁਣ ‘ਬਿੱਗ ਬੌਸ 16’ ਦਾ ਵਿਜੇਤਾ ਕੌਣ ਹੋਵੇਗਾ, ਇਹ ਜਾਣਨ ਲਈ ਤੁਹਾਨੂੰ ਸ਼ਾਮ ਤੱਕ ਇੰਤਜ਼ਾਰ ਕਰਨਾ ਹੋਵੇਗਾ।

‘ਬਿੱਗ ਬੌਸ 16’ ਦਾ ਗ੍ਰੈਂਡ ਫਿਨਾਲੇ ਅੱਜ ਸ਼ਾਮ 7 ਵਜੇ ਤੋਂ ਕਲਰਸ ਟੀ. ਵੀ. ’ਤੇ ਪ੍ਰਸਾਰਿਤ ਹੋਵੇਗਾ। ਤੁਸੀਂ ਵੂਟ ਐਪ ’ਤੇ ਵੀ ਸ਼ੋਅ ਦੇ ਫਾਈਨਲ ਦਾ ਆਨੰਦ ਲੈ ਸਕਦੇ ਹੋ। ‘ਬਿੱਗ ਬੌਸ 16’ ਦਾ ਗ੍ਰੈਂਡ ਫਿਨਾਲੇ ਸ਼ਾਨਦਾਰ ਹੋਣ ਜਾ ਰਿਹਾ ਹੈ। ਪੰਜ ਫਾਈਨਲਿਸਟਾਂ ਤੋਂ ਇਲਾਵਾ ਬਾਹਰ ਕੱਢੇ ਗਏ ਪ੍ਰਤੀਯੋਗੀ ਵੀ ਆਪਣੇ ਸ਼ਾਨਦਾਰ ਪ੍ਰਦਰਸ਼ਨ ਨਾਲ ਦਰਸ਼ਕਾਂ ਦਾ ਮਨ ਮੋਹ ਲੈਣਗੇ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News