ਬਿੱਗ ਬੌਸ 14 : ਨਿੱਕੀ ਦੀ ਇਸ ਵੱਡੀ ਹਰਕਤ 'ਤੇ ਭੜਕੇ ਸਲਮਾਨ ਖਾਨ

11/08/2020 6:24:03 PM

ਮੁੰਬਈ (ਬਿਊਰੋ) - ਰਿਆਲਟੀ ਸ਼ੋਅ ਬਿੱਗ ਬੌਸ 14 'ਚ ਲਗਾਤਾਰ ਪਿਆਰ, ਲੜਾਈ ਤੇ ਤਕਰਾਰ ਚੱਲ ਰਿਹਾ ਹੈ। ਹਾਲ ਹੀ 'ਚ ਬਿੱਗ ਬੌਸ ਦੀ ਇਕ ਮੁਕਾਬਲੇਬਾਜ਼ ਨਿੱਕੀ ਤੰਬੋਲੀ ਨੇ ਘਰ 'ਚ ਇਕ ਅਜੀਬ ਜਿਹੀ ਹਰਕਤ ਕੀਤੀ।ਦਰਅਸਲ ਨਿੱਕੀ ਨੇ ਮਾਸਕ ਨੂੰ ਆਪਣੀ ਪੈਂਟ 'ਚ ਛਿਪਾ ਲਿਆਜਿਸ ਕਾਰਨ ਲੋਕ ਉਸ ਨੂੰ ਬੁਰੀ ਤਰ੍ਹਾਂ ਟਰੋਲ ਕਰ ਰਹੇ ਹਨ ਤੇ ਕਾਫੀ ਕੁਝ ਮਾੜਾ ਚੰਗਾ ਵੀ ਆਖ ਰਹੇ ਹਨ।ਹੋਰ ਤਾਂ ਹੋਰ ਕਈ ਸਟਾਰਸ ਨੇ ਨਿੱਕੀ ਦੀ ਇਸ ਹਰਕਤ ਨੂੰ ਗਲਤ ਦੱਸਿਆ ਹੈ।ਵੀਕੈਂਡ ਦਾ ਵਾਰ 'ਚ ਸ਼ੋਅ ਦੇ ਹੋਸਟ ਸਲਮਾਨ ਖਾਨ ਨੇ ਵੀ ਇਸ ਨੂੰ ਗਲਤ ਦੱਸਿਆ 'ਤੇ ਉਸ ਦੀ ਖੂਬ ਕਲਾਸ ਲਗਾਈ ਹੈ।

PunjabKesari
ਸਲਮਾਨ ਖਾਨ ਨੇ ਨਿੱਕੀ ਦੁਆਰਾ ਪੈਂਟ 'ਚ ਛੁਪਾਏ ਮਾਸਕ ਦੀ ਇਸ ਹਰਕਤ ਨੂੰ ਸ਼ਰਮਨਾਕ ਦੱਸਿਆ। ਜਦੋਂ ਸਲਮਾਨ ਖਾਨ ਵੱਲੋਂ ਨਿੱਕੀ ਨੂੰ ਉਸ ਦੇ ਮਾਸਕ ਬਾਰੇ ਪੁੱਛਿਆ ਤਾਂ ਨਿੱਕੀ ਨੇ ਇਸ ਗੱਲ ਦਾ ਕੋਈ ਜਵਾਬ ਨਹੀਂ ਦਿੱਤਾ। ਜਿਸ ਦੇ ਚਲਦਿਆਂ ਸਲਮਾਨ ਨਿੱਕੀ 'ਤੇ ਬਹੁਤ ਗੁੱਸਾ ਹੋਏ ਤੇ ਨਿੱਕੀ ਤੰਬੋਲੀ ਦੀ ਖੂਬ ਕਲਾਸ ਲਗਾਈ ।


Lakhan Pal

Content Editor

Related News