ਯੂਟਿਊਬ 'ਤੇ ਦੁਨੀਆ ਭਰ 'ਚ ਦੂਜੇ ਨੰਬਰ 'ਤੇ ਛਾਇਆ ਮੂਸੇਵਾਲਾ ਦਾ 'ਬਰੋਟਾ', ਜਲਦ ਰਿਲੀਜ਼ ਹੋਵੇਗਾ ਇੱਕ ਹੋਰ ਨਵਾਂ ਗੀਤ

Friday, Mar 27, 2026 - 03:06 PM (IST)

ਯੂਟਿਊਬ 'ਤੇ ਦੁਨੀਆ ਭਰ 'ਚ ਦੂਜੇ ਨੰਬਰ 'ਤੇ ਛਾਇਆ ਮੂਸੇਵਾਲਾ ਦਾ 'ਬਰੋਟਾ', ਜਲਦ ਰਿਲੀਜ਼ ਹੋਵੇਗਾ ਇੱਕ ਹੋਰ ਨਵਾਂ ਗੀਤ

ਐਂਟਰਟੇਨਮੈਂਟ ਡੈਸਕ : ਮਰਹੂਮ ਪੰਜਾਬੀ ਗਾਇਕ ਸ਼ੁਭਦੀਪ ਸਿੰਘ ਸਿੱਧੂ ਉਰਫ਼ ਸਿੱਧੂ ਮੂਸੇਵਾਲਾ ਦੇ ਪ੍ਰਸ਼ੰਸਕਾਂ ਲਈ ਇੱਕ ਵਾਰ ਫਿਰ ਖੁਸ਼ੀ ਦੀ ਖ਼ਬਰ ਸਾਹਮਣੇ ਆਈ ਹੈ। ਸਿੱਧੂ ਦੀ ਟੀਮ ਵੱਲੋਂ ਸੋਸ਼ਲ ਮੀਡੀਆ 'ਤੇ ਜਾਣਕਾਰੀ ਸਾਂਝੀ ਕੀਤੀ ਗਈ ਹੈ ਕਿ ਮੂਸੇਵਾਲਾ ਦਾ ਇੱਕ ਹੋਰ ਨਵਾਂ ਗੀਤ ਆਉਣ ਵਾਲੇ ਕੁਝ ਹੀ ਦਿਨਾਂ ਵਿੱਚ ਦੁਨੀਆ ਭਰ ਵਿੱਚ ਰਿਲੀਜ਼ ਹੋਣ ਜਾ ਰਿਹਾ ਹੈ। ਜ਼ਿਕਰਯੋਗ ਹੈ ਕਿ ਪਿਛਲੇ ਸਾਲ ਨਵੰਬਰ ਵਿੱਚ ਰਿਲੀਜ਼ ਹੋਏ ਗੀਤ 'ਬਰੋਟਾ' ਨੇ ਸੋਸ਼ਲ ਮੀਡੀਆ ਅਤੇ ਯੂਟਿਊਬ 'ਤੇ ਵੱਡੇ ਰਿਕਾਰਡ ਤੋੜੇ ਹਨ। ਸਿੱਧੂ ਦੀ ਟੀਮ ਅਨੁਸਾਰ, 'ਬਰੋਟਾ' ਯੂਟਿਊਬ 'ਤੇ ਦੁਨੀਆ ਭਰ ਵਿੱਚ ਦੂਜਾ ਸਭ ਤੋਂ ਵੱਧ ਕਮੈਂਟ (1 ਕਰੋੜ ਤੋਂ ਵੱਧ) ਕੀਤਾ ਜਾਣ ਵਾਲਾ ਵੀਡੀਓ ਬਣ ਗਿਆ ਹੈ। ਪ੍ਰਸ਼ੰਸਕਾਂ ਦੇ ਇਸ ਪਿਆਰ ਨੂੰ ਦੇਖਦੇ ਹੋਏ ਟੀਮ ਨੇ ਨਵੇਂ ਗੀਤ ਦਾ ਐਲਾਨ ਕਰਦਿਆਂ ਲਿਖਿਆ, "Moose bout to be on the loose..."।

ਇਹ ਵੀ ਪੜ੍ਹੋ: ਪੰਜਾਬ ਦੇ ਡਾਕਟਰ ਦੀ 'ਧੁਰੰਦਰ 2' 'ਚ ਸ਼ਾਨਦਾਰ ਐਂਟਰੀ ! ਜਾਣੋ ਅਦਾਕਾਰ ਦਾ ਇਲਾਜ ਕਰ ਕਿਵੇਂ ਕੀਤਾ ਫਿਲਮ 'ਚ ਡੈਬਿਊ

PunjabKesari

ਹੋਲੋਗ੍ਰਾਮ ਤਕਨੀਕ ਰਾਹੀਂ 'ਵਰਲਡ ਟੂਰ' ਦੀਆਂ ਤਿਆਰੀਆਂ

ਦੱਸ ਦੇਈਏ ਕਿ ਇਸ ਤੋਂ ਪਹਿਲਾਂ ਸਿੱਧੂ ਮੂਸੇਵਾਲਾ ਦੀ ਟੀਮ ਵੱਲੋਂ ਮੂਸੇਵਾਲਾ ਦਾ "Signed to God World Tour" ਜਲਦ ਸ਼ੁਰੂ ਹੋਣ ਬਾਰੇ ਜਾਣਕਾਰੀ ਸਾਂਝੀ ਕੀਤੀ ਗਈ ਸੀ। ਇਸ ਟੂਰ ਦੀ ਖ਼ਾਸੀਅਤ ਇਹ ਹੋਵੇਗੀ ਕਿ ਸਿੱਧੂ 'ਹੋਲੋਗ੍ਰਾਮ ਤਕਨੀਕ' ਰਾਹੀਂ ਆਪਣੇ ਚਾਹੁਣ ਵਾਲਿਆਂ ਦੇ ਸਾਹਮਣੇ ਸਟੇਜ 'ਤੇ ਮੁੜ ਨਜ਼ਰ ਆਉਣਗੇ। ਹੋਲੋਗ੍ਰਾਮ ਇਕ ਅਜਿਹੀ ਆਧੁਨਿਕ ਤਕਨੀਕ ਹੈ ਜਿਸ ਰਾਹੀਂ ਕਿਸੇ ਵਿਅਕਤੀ ਦਾ 3D (ਥ੍ਰੀ-ਡੀ) ਅਕਸ ਸਟੇਜ 'ਤੇ ਇਸ ਤਰ੍ਹਾਂ ਪੇਸ਼ ਕੀਤਾ ਜਾਂਦਾ ਹੈ ਕਿ ਉਹ ਬਿਲਕੁਲ ਅਸਲੀ ਜਾਪਦਾ ਹੈ। ਸਿੱਧੂ ਮੂਸੇਵਾਲਾ ਦੇ ਪਰਿਵਾਰ ਅਤੇ ਟੀਮ ਵੱਲੋਂ ਇਹ ਫੈਸਲਾ ਲਿਆ ਗਿਆ ਹੈ ਕਿ ਇਸ ਤਕਨੀਕ ਰਾਹੀਂ ਇਕ ਵਿਸ਼ਵ ਪੱਧਰੀ ਟੂਰ ਆਯੋਜਿਤ ਕੀਤਾ ਜਾਵੇਗਾ, ਤਾਂ ਜੋ ਪ੍ਰਸ਼ੰਸਕ ਆਪਣੇ ਮਨਪਸੰਦ ਗਾਇਕ ਨੂੰ ਇਕ ਵਾਰ ਫਿਰ ਲਾਈਵ ਪਰਫਾਰਮ ਕਰਦੇ ਦੇਖ ਸਕਣ। ਇਸ ਦੇ ਨਾਲ ਹੀ ਉਹ ਅਜਿਹਾ ਕਰਨ ਵਾਲੇ ਪਹਿਲੇ ਭਾਰਤੀ ਕਲਾਕਾਰ ਬਣ ਜਾਣਗੇ। ਇਸ ਤੋਂ ਪਹਿਲਾਂ ਵਿਸ਼ਵ ਪੱਧਰ 'ਤੇ ਏਬੀਬੀਏ (ABBA), ਮਾਈਕਲ ਜੈਕਸਨ ਅਤੇ ਟੂਪੈਕ ਵਰਗੇ ਦਿੱਗਜ ਕਲਾਕਾਰਾਂ ਦੇ ਹੋਲੋਗ੍ਰਾਮ ਸ਼ੋਅ ਹੋ ਚੁੱਕੇ ਹਨ, ਪਰ ਭਾਰਤ ਵਿੱਚ ਇਹ ਪਹਿਲੀ ਵਾਰ ਹੋਵੇਗਾ ਜਦੋਂ ਕਿਸੇ ਕਲਾਕਾਰ ਦਾ ਇੰਨੇ ਵੱਡੇ ਪੱਧਰ 'ਤੇ ਹੋਲੋਗ੍ਰਾਮ ਵਰਲਡ ਟੂਰ ਹੋਣ ਜਾ ਰਿਹਾ ਹੈ।

ਇਹ ਵੀ ਪੜ੍ਹੋ: 'ਧੁਰੰਦਰ 2' ਦੀ ਸਫਲਤਾ ਦਰਮਿਆਨ ਅਰਜੁਨ ਰਾਮਪਾਲ ਦਾ ਵੱਡਾ ਧਮਾਕਾ, ਹੱਥ ਲੱਗਾ ਇਕ ਹੋਰ ਵੱਡਾ ਪ੍ਰੋਜੈਕਟ

8 ਦੇਸ਼ਾਂ ਵਿੱਚ ਹੋਣਗੇ ਸ਼ਾਨਦਾਰ ਸ਼ੋਅ

ਇਸ ਵਰਲਡ ਟੂਰ ਦਾ ਘੇਰਾ ਕਾਫੀ ਵੱਡਾ ਰੱਖਿਆ ਗਿਆ ਹੈ। ਜਾਣਕਾਰੀ ਮੁਤਾਬਕ ਇਹ ਟੂਰ ਦੁਨੀਆ ਦੇ 8 ਪ੍ਰਮੁੱਖ ਦੇਸ਼ਾਂ ਨੂੰ ਕਵਰ ਕਰੇਗਾ। ਜਿਨ੍ਹਾਂ ਵਿੱਚ ਭਾਰਤ ਤੋਂ ਇਲਾਵਾ ਪਾਕਿਸਤਾਨ, ਅਮਰੀਕਾ, ਕੈਨੇਡਾ, ਯੂਕੇ, ਯੂਏਈ, ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਵਰਗੇ ਦੇਸ਼ਾਂ ਦੇ ਸ਼ਾਮਲ ਹੋਣ ਦੀ ਉਮੀਦ ਹੈ। ਸਿੱਧੂ ਦੇ ਪਿਤਾ ਬਲਕੌਰ ਸਿੰਘ ਅਤੇ ਮਾਤਾ ਚਰਨ ਕੌਰ ਲਗਾਤਾਰ ਸਿੱਧੂ ਦੀ ਵਿਰਾਸਤ ਨੂੰ ਜਿਉਂਦਾ ਰੱਖਣ ਲਈ ਯਤਨਸ਼ੀਲ ਹਨ। ਇਸ ਹੋਲੋਗ੍ਰਾਮ ਟੂਰ ਦਾ ਮਕਸਦ ਸਿੱਧੂ ਦੇ ਉਨ੍ਹਾਂ ਗੀਤਾਂ ਨੂੰ ਲੋਕਾਂ ਤੱਕ ਪਹੁੰਚਾਉਣਾ ਹੈ ਜੋ ਅਜੇ ਤੱਕ Unreleased ਹਨ ਅਤੇ ਉਨ੍ਹਾਂ ਦੀ ਯਾਦ ਨੂੰ ਤਾਜ਼ਾ ਰੱਖਣਾ ਹੈ।

ਇਹ ਵੀ ਪੜ੍ਹੋ: 'ਅਸੀਂ ਸਿੱਖ ਕੌਮ ਦੇ ਨਾਲ ਹਾਂ..!' ਫਿਲਮ 'ਧੁਰੰਦਰ-2' 'ਚ ਸਿਗਰਟ ਪੀਣ ਵਾਲੇ ਸੀਨ 'ਤੇ ਆਰ. ਮਾਧਵਨ ਨੇ ਤੋੜੀ ਚੁੱਪੀ

ਧਿਆਨਦੇਣ ਯੋਗ ਹੈ ਕਿ 29 ਮਈ, 2022 ਨੂੰ ਮਾਨਸਾ ਦੇ ਪਿੰਡ ਜਵਾਹਰਕੇ ਵਿੱਚ ਸਿੱਧੂ ਮੂਸੇਵਾਲਾ ਦਾ ਕਤਲ ਕਰ ਦਿੱਤਾ ਗਿਆ ਸੀ। ਉਨ੍ਹਾਂ ਦੀ ਮੌਤ ਤੋਂ ਬਾਅਦ ਹੁਣ ਤੱਕ ਕੁੱਲ 12 ਗੀਤ ਰਿਲੀਜ਼ ਹੋ ਚੁੱਕੇ ਹਨ, ਜਿਨ੍ਹਾਂ ਨੂੰ ਸਰੋਤਿਆਂ ਵੱਲੋਂ ਭਰਵਾਂ ਹੁੰਗਾਰਾ ਮਿਲਿਆ ਹੈ। .

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

cherry

Content Editor

Related News