ਫ਼ਿਲਮ ''ਬੀਬੀ ਰਜਨੀ'' ਇਕ ਮੀਲ ਪੱਥਰ ਸਾਬਤ ਹੋਵੇਗੀ

Thursday, Sep 12, 2024 - 11:11 AM (IST)

ਫ਼ਿਲਮ ''ਬੀਬੀ ਰਜਨੀ'' ਇਕ ਮੀਲ ਪੱਥਰ ਸਾਬਤ ਹੋਵੇਗੀ

ਮੁੰਬਈ (ਬਿਊਰੋ) : ਪਿਛਲੇ ਦਿਨੀਂ ਰਿਲੀਜ਼ ਹੋਈ ਪੰਜਾਬੀ ਫ਼ਿਲਮ ‘ਬੀਬੀ ਰਜਨੀ’ ਧਾਰਮਿਕ ਤੇ ਇਤਿਹਾਸਕ ਫ਼ਿਲਮ ਹੈ। ਇਸ ਫ਼ਿਲਮ ’ਚ ਬੀਬੀ ਰਜਨੀ ਦਾ ਪ੍ਰਮਾਤਮਾ ਪ੍ਰਤੀ ਪਿਆਰ ਤੇ ਵਿਸ਼ਵਾਸ ਸਾਡੇ ਲਈ ਬਹੁਤ ਵੱਡੀ ਮਿਸਾਲ ਹੈ। ਇਸ ਫ਼ਿਲਮ ’ਚ ਇਹੋ ਵਿਖਾਇਆ ਗਿਆ ਹੈ ਕਿ ਸਾਨੂੰ ਪ੍ਰਮਾਤਮਾ ’ਤੇ ਪੂਰਾ ਭਰੋਸਾ ਹੋਣਾ ਚਾਹੀਦਾ ਹੈ। ਇਹ ਫ਼ਿਲਮ ਵੀ ਸਾਨੂੰ ਸਾਰਿਆਂ ਨੂੰ ਅਪਣੇ ਪ੍ਰਵਾਰਾਂ ਸਮੇਤ ਦੇਖਣੀ ਚਾਹੀਦੀ ਹੈ। ਜਿੰਨੇ ਵੀ ਲੋਕਾਂ ਨੇ ਇਹ ਫ਼ਿਲਮ ਦੇਖੀ, ਉਨ੍ਹਾਂ ਸਾਰਿਆਂ ਦੀਆਂ ਅੱਖਾਂ ਫ਼ਿਲਮ ਦੇ ਕੁੱਝ ਸੀਨ ਦੇਖਣ ਵੇਲੇ ਨਮ ਹੋ ਗਈਆਂ। 'ਬੀਬੀ ਰਜਨੀ'  ਅੱਜ ਤਕ ਦੀ ਸਭ ਤੋਂ ਵਧੀਆ ਪੰਜਾਬੀ ਫ਼ਿਲਮ ਹੈ।

ਇਹ ਖ਼ਬਰ ਵੀ ਪੜ੍ਹੋ ਨਮ ਅੱਖਾਂ ਨਾਲ ਪਿਤਾ ਦੇ ਘਰ ਪੁੱਜੀ ਮਲਾਇਕਾ ਅਰੋੜਾ, ਸਾਹਮਣੇ ਆਈ ਵੀਡੀਓ

ਸਾਡੀ ਸਾਰੀ ਪੰਜਾਬੀ ਫ਼ਿਲਮ ਇੰਡਸਟਰੀ ਨੂੰ ਵੀ ਬੇਨਤੀ ਹੈ ਕਿ ਉਹ ਵੱਧ ਤੋਂ ਵੱਧ ਪੰਜਾਬੀ ਧਾਰਮਕ ਅਤੇ ਇਤਿਹਾਸਕ ਫ਼ਿਲਮਾਂ ਜ਼ਰੂਰ ਬਣਾਉਣ। ਸਾਡਾ ਇਤਿਹਾਸ ਬਹੁਤ ਦੇਸ਼ ਭਗਤੀ, ਕੁਰਬਾਨੀਆਂ ਵਾਲਾ ਹੈ! ਇਸ ਤੋਂ ਪਹਿਲਾਂ ‘ਚਾਰ ਸਾਹਿਬਜ਼ਾਦੇ' ਪੰਜਾਬੀ ਫ਼ਿਲਮ ਬਣੀ ਸੀ, ਉਸ ਫ਼ਿਲਮ ਨੂੰ ਵੀ ਲੋਕਾਂ ਨੇ ਬਹੁਤ ਪਿਆਰ ਦਿਤਾ ਸੀ। ਹੁਣ 'ਬੀਬੀ ਰਜਨੀ' ਫ਼ਿਲਮ ਨੂੰ ਵੀ ਲੋਕ ਪਿਆਰ ਦੇ ਰਹੇ ਹਨ। 

ਇਹ ਖ਼ਬਰ ਵੀ ਪੜ੍ਹੋ ਪ੍ਰਸਿੱਧ ਅਦਾਕਾਰਾ ਨੇ ਪੁਲਸ ਅੱਗੇ ਕੀਤਾ ਆਤਮ ਸਮਰਪਣ, ਜਾਣੋ ਪੂਰਾ ਮਾਮਲਾ

ਅਸੀਂ ਉਮੀਦ ਕਰਦੇ ਹਾਂ ਕਿ ਆਉਣ ਵਾਲੇ ਸਮੇਂ ’ਚ ਹੋਰ ਵੀ ਧਾਰਮਿਕ ਅਤੇ ਇਤਿਹਾਸਕ ਫ਼ਿਲਮਾਂ ਬਣਨਗੀਆਂ, ਜਿਸ ਤੋਂ ਸਾਡੇ ਬੱਚਿਆਂ ਨੂੰ ਅਪਣੇ ਇਤਿਹਾਸ ਬਾਰੇ ਪਤਾ ਲੱਗ ਸਕੇ। ਸਾਡੇ ਬੱਚੇ ਜੋ ਅਪਣੇ  ਇਤਿਹਾਸ ਤੋਂ ਦੂਰ ਹੁੰਦੇ ਜਾ ਰਹੇ ਹਨ, ਉਨ੍ਹਾਂ ਨੂੰ ਅਪਣੇ ਇਤਿਹਾਸ ਨਾਲ ਜੋੜਨ ਲਈ ਅਜਿਹੀਆਂ ਪੰਜਾਬੀ ਫ਼ਿਲਮਾਂ ਬਹੁਤ ਜ਼ਿਆਦਾ ਸਹਾਈ ਹੋਣਗੀਆਂ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


 


author

sunita

Content Editor

Related News