ਵਿਆਹ ਦੀਆਂ ਖ਼ਬਰਾਂ ''ਤੇ ਭਾਰਤੀ ਨੇ ਤੋੜੀ ਚੁੱਪ

Saturday, Dec 26, 2015 - 05:29 PM (IST)

 ਵਿਆਹ ਦੀਆਂ ਖ਼ਬਰਾਂ ''ਤੇ ਭਾਰਤੀ ਨੇ ਤੋੜੀ ਚੁੱਪ

ਨਵੀਂ ਦਿੱਲੀ : ਟੀ.ਵੀ. ਦੇ ਸਭ ਤੋਂ ਮਸ਼ਹੂਰ ਚਿਹਰਿਆਂ ''ਚੋਂ ਇਕ ਸਟੈਂਡਅੱਪ ਕਾਮੇਡੀਅਨ ਭਾਰਤੀ ਸਿੰਘ ਨੂੰ ਪਿਆਰ ਹੋ ਗਿਆ ਹੈ। ਇਸ ਗੱਲ ''ਤੇ ਚੁੱਪ ਤੋੜਦਿਆਂ ਭਾਰਤੀ ਨੇ ਕਿਹਾ, ''''ਇੰਝ ਲੱਗਦੈ ਕਿ ਲੋਕਾਂ ਕੋਲ ਕਰਨ ਲਈ ਕੋਈ ਹੋਰ ਕੰਮ ਨਹੀਂ ਹੈ। ਜੇਕਰ ਮੇਰਾ ਵਿਆਹ ਹੋ ਰਿਹਾ ਹੈ ਤਾਂ ਮੈਂ ਹਰ ਕਿਸੇ ਨੂੰ ਬੁਲਾਵਾਂਗੀ ਅਤੇ ਆਪਣੇ ਵਿਆਹ ਦਾ ਰਸਮੀ ਐਲਾਨ ਕਰਾਂਗੀ। ਮੈਂ ਭਲਾ ਇਸ ਗੱਲ ਨੂੰ ਕਿਉਂ ਲੁਕੋਵਾਂਗੀ?''''
ਭਾਰਤੀ ਫਿਲਹਾਲ ਆਪਣੇ ਕਾਮੇਡੀ ਸ਼ੋਅ ''ਕਾਮੇਡੀ ਨਾਈਟਸ ਬਚਾਓ'' ਨੂੰ ਲੈ ਕੇ ਰੁੱਝੀ ਹੋਈ ਹੈ। ਭਾਰਤੀ ਅਨੁਸਾਰ ਉਸ ਦੇ ਤਿੰਨ ਖਾਸ ਦੋਸਤ ਹਨ ਅਤੇ ਹਰਸ਼ ਉਨ੍ਹਾਂ ''ਚੋਂ ਇਕ ਹੈ।
ਉਸ ਨੇ ਅੱਗੇ ਕਿਹਾ, ''''ਹਰਸ਼ ਮੇਰੇ ਨਾਲ ਸ਼ੋਅ ਬਾਰੇ ਗੱਲਬਾਤ ਲਈ ਲਗਾਤਾਰ ਸੰਪਰਕ ''ਚ ਰਹਿੰਦਾ ਹੈ। ਇਹ ਅਫਵਾਹਾਂ ਇਸ ਲਈ ਉੱਡੀਆਂ ਕਿਉਂਕਿ ਅਸੀਂ ਇਕੱਠੇ ਡਿਨਰ ''ਤੇ ਗਏ ਸੀ। ਦੂਜੀ ਗੱਲ ਇਹ ਕਿ ਮੈਂ ਵਿਆਹ ਲਈ ਅਜੇ ਵਿਹਲੀ ਨਹੀਂ। ਅਜੇ ਮੈਂ ਬਹੁਤ ਮਿਹਨਤ ਕਰਨੀ ਹੈ ਅਤੇ ਪੈਸਾ ਕਮਾਉਣਾ ਹੈ। ਅਜੇ ਮੈਂ ਆਪਣੇ ਪ੍ਰੋਜੈਕਟਸ ਪੂਰੇ ਕਰਨੇ ਹਨ।
ਆਪਣੀ ਉਂਗਲੀ ''ਚ ਪਹਿਨੀ ਗਈ ਮੁੰਦਰੀ ਬਾਰੇ ਉਸ ਨੇ ਕਿਹਾ, ''''ਹੀਰੇ ਦੀ ਇਹ ਮੁੰਦਰੀ ਮੈਂ ਆਪਣੇ ਪੈਸਿਆਂ ਨਾਲ ਖਰੀਦੀ ਹੈ। ਕਿਸੇ ਵੀ ਮਰਦ ਨੇ ਇਹ ਮੈਨੂੰ ਤੋਹਫੇ ਵਜੋਂ ਨਹੀਂ ਦਿੱਤੀ। ਮੈਨੂੰ ਸਮਝ ਨਹੀਂ ਆਉਂਦੀ ਕਿ ਜੇਕਰ ਕੋਈ ਮਰਦ ਤੋਹਫੇ ''ਚ ਮੁੰਦਰੀ ਦਿੰਦਾ ਤਾਂ ਮੈਂ ਇਸ ਨੂੰ ਲੁਕਾਉਂਦੀ ਕਿਉਂ? ਹਰਸ਼ ਮੇਰੇ ਨਾਲ ਉਦੋਂ ਤੋਂ ਕੰਮ ਕਰ ਰਹੇ ਹਨ, ਜਦੋਂ ਮੈਂ ਕਾਮੇਡੀ ਸਰਕਸ ਕਰਦੀ ਸੀ ਪਰ ਜਿਵੇਂ ਕਿ ਮੈਂ ਪਹਿਲਾਂ ਵੀ ਦੱਸਿਆ ਮੇਰੇ ਕੋਲ ਅਜੇ ਵਿਆਹ ਲਈ ਸਮਾਂ ਨਹੀਂ ਹੈ।


Related News