ਭਗਤ ਪੂਰਨ ਸਿੰਘ ਪਿੰਗਲਵਾੜਾ (ਮਾਨਾਂਵਾਲਾ) ਵਿਖੇ ਪਹੁੰਚੀ ਫ਼ਿਲਮ ‘ਬੀਬੀ ਰਜਨੀ’ ਦੀ ਸਟਾਰ ਕਾਸਟ

Thursday, Aug 08, 2024 - 05:39 PM (IST)

ਭਗਤ ਪੂਰਨ ਸਿੰਘ ਪਿੰਗਲਵਾੜਾ (ਮਾਨਾਂਵਾਲਾ) ਵਿਖੇ ਪਹੁੰਚੀ ਫ਼ਿਲਮ ‘ਬੀਬੀ ਰਜਨੀ’ ਦੀ ਸਟਾਰ ਕਾਸਟ

ਜਲੰਧਰ (ਬਿਊਰੋ) – ਚਿਰਾਂ ਤੋਂ ਉਡੀਕੀ ਜਾ ਰਹੀ ਪੰਜਾਬੀ ਫ਼ਿਲਮ ‘ਬੀਬੀ ਰਜਨੀ’ ਦੀ ਸਟਾਰ ਕਾਸਟ ਭਗਤ ਪੂਰਨ ਸਿੰਘ ਪਿੰਗਲਵਾੜਾ (ਮਾਨਾਂਵਾਲਾ) ਪਹੁੰਚੀ, ਜਿਥੇ ਉਨ੍ਹਾਂ ਦਾ ਸਥਾਨਕ ਭਾਈਚਾਰੇ ਵਲੋਂ ਨਿੱਘਾ ਤੇ ਦਿਲਕਸ਼ ਸੁਆਗਤ ਕੀਤਾ ਗਿਆ। ਉਨ੍ਹਾਂ ਨੇ ਆਪਣੀਆਂ ਕਹਾਣੀਆਂ ਤੇ ਪ੍ਰਮਾਤਮਾ ’ਤੇ ਵਿਸ਼ਵਾਸ ਦੀਆਂ ਕਹਾਣੀਆਂ ਸਭ ਨਾਲ ਸਾਂਝੀਆਂ ਕੀਤੀਆਂ ਤੇ ਸਤਿਕਾਰਤ ਸੰਸਥਾ ’ਚ ਸੰਗਤਾਂ ਤੇ ਬੱਚਿਆਂ ਨਾਲ ਡੂੰਘੀ ਸਾਂਝ ਪਾਈ। ਉਥੇ ਪਹੁੰਚ ਕੇ ਫ਼ਿਲਮ ਦੀ ਸਮੁੱਚੀ ਸਟਾਰ ਕਾਸਟ ਨੇ ਪਿੰਗਲਵਾੜੇ ਦੀ ਚੇਅਰਪਰਸਨ ਪਦਮ ਭੂਸ਼ਨ ਡਾ. ਇੰਦਰਜੀਤ ਕੌਰ ਨਾਲ ਵੀ ਮੁਲਾਕਾਤ ਕੀਤੀ।

ਇਹ ਖ਼ਬਰ ਵੀ ਪੜ੍ਹੋ -  ਵਿਨੇਸ਼ ਫੋਗਾਟ ਦੇ ਡਿਸਕੁਆਲੀਫਾਈ 'ਤੇ ਇਸ ਐਕਟਰ ਦਾ ਵੱਡਾ ਇਲਜ਼ਾਮ, ਕਿਹਾ- ਗੁੰਡਿਆਂ ਨੇ ਭਾਰਤ ਦੀ ਧੀ ਨੂੰ...

ਇਸ ਦੌਰੇ ’ਚ ਰੂਪੀ ਗਿੱਲ, ਜੱਸ ਬਾਜਵਾ, ਜਰਨੈਲ ਸਿੰਘ ਤੇ ਫ਼ਿਲਮ ਦੇ ਨਿਰਮਾਤਾ ਗੁਰਕਰਨ ਧਾਲੀਵਾਲ ਸਮੇਤ ਪ੍ਰਮੁੱਖ ਫ਼ਿਲਮ ਕਲਾਕਾਰਾਂ ਦੇ ਮੈਂਬਰਾਂ ਨੇ ਸ਼ਿਰਕਤ ਕੀਤੀ। ਪਿੰਗਲਵਾੜਾ ਵਿਖੇ ਉਨ੍ਹਾਂ ਦੀ ਮੌਜੂਦਗੀ ਨੇ ਸ਼ਰਧਾ ਤੇ ਫ਼ਿਲਮ ਦੇ ਮੁੱਖ ਥੀਮ ਨੂੰ ਉਜਾਗਰ ਕੀਤਾ। ਹਾਜ਼ਰੀਨ ਦਾ ਉਨ੍ਹਾਂ ਨੇ ਖੁੱਲ੍ਹੀਆਂ ਬਾਹਾਂ ਤੇ ਨਿੱਘੀ ਮੁਸਕਰਾਹਟ ਨਾਲ ਸਵਾਗਤ ਕੀਤਾ।

ਮੈਡ 4 ਫ਼ਿਲਮਜ਼ ਤੇ ਪੰਜਾਬ ਫ਼ਿਲਮ ਸਿਟੀ ਵਲੋਂ OAT ਫ਼ਿਲਮਜ਼ ਪ੍ਰੋਡਕਸ਼ਨਜ਼ ਦੇ ਸਹਿਯੋਗ ਨਾਲ ਪੇਸ਼ ਕੀਤੀ ਗਈ ਇਸ ਫ਼ਿਲਮ ’ਚ ਯੋਗਰਾਜ ਸਿੰਘ, ਗੁਰਪ੍ਰੀਤ ਘੁੱਗੀ ਤੇ ਬੀ. ਐੱਨ. ਸ਼ਰਮਾ ਮੁੱਖ ਭੂਮਿਕਾ ਨਿਭਾਅ ਰਹੇ ਹਨ।

ਇਹ ਖ਼ਬਰ ਵੀ ਪੜ੍ਹੋ - ਗਾਇਕ ਕਰਨ ਔਜਲਾ 1 ਗੀਤ ਤੋਂ ਕਮਾਉਂਦੇ ਇੰਨੇ ਲੱਖ ਰੁਪਏ! ਕਰੋੜਾਂ 'ਚ ਹੈ ਸਾਲ ਦੀ ਕਮਾਈ

ਅਮਰ ਹੁੰਦਲ ਵਲੋਂ ਨਿਰਦੇਸ਼ਿਤ ਤੇ ਪਿੰਕੀ ਧਾਲੀਵਾਲ, ਗੁਰਕਰਨ ਧਾਲੀਵਾਲ ਤੇ ਨਿਤਿਨ ਤਲਵਾਰ ਵਲੋਂ ਨਿਰਮਿਤ ਫ਼ਿਲਮ ‘ਬੀਬੀ ਰਜਨੀ’ ਵਿਸ਼ਵਾਸ ਦੀ ਡੂੰਘੀ ਪੜਚੋਲ ਕਰਨ ਲਈ ਤਿਆਰ ਹੈ, ਉਸ ਪਰਮਾਤਮਾ ’ਤੇ ਰੱਖੇ ਭਰੋਸੇ ਦੇ ਨਾਲ ਇਸ ਦੁੱਖ ਭਰੀ ਜ਼ਿੰਦਗੀ ’ਚ ਚਾਣਨ ਦਾ ਦਿਵਾ ਜਗਾਉਂਦੀ ਹੈ ਤੇ ਹਰ ਕਿਤੇ ਉਸ ਪ੍ਰਮਾਤਮਾ ਦੀ ਹੋਂਦ ਦੀ ਕਹਾਣੀ ਨੂੰ ਦਰਸਾਉਂਦੀ ਹੈ। ਫ਼ਿਲਮ ‘ਬੀਬੀ ਰਜਨੀ’ 30 ਅਗਸਤ, 2024 ਨੂੰ ਸਿਨੇਮਾਘਰਾਂ ’ਚ ਰਿਲੀਜ਼ ਹੋਵੇਗੀ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

Shivani Bassan

Content Editor

Related News