ਜੈਸਮੀਨ ਭਾਸੀਨ ਨੇ ਸਾਂਝੀਆਂ ਕੀਤੀਆਂ ਖੂਬਸੂਰਤ ਤਸਵੀਰਾਂ

Tuesday, Sep 17, 2024 - 03:38 PM (IST)

ਮੁੰਬਈ- ਜੈਸਲੀਨ ਭਾਸੀਨ ਇੱਕ ਪ੍ਰਸਿੱਧ ਭਾਰਤੀ ਟੈਲੀਵਿਜ਼ਨ ਅਦਾਕਾਰਾ ਹੈ, ਜੋ ਕਿ ਕਈ ਲੋਕਪ੍ਰਿਯ ਹਿੰਦੀ ਧਾਰਾਵਾਹਿਕਾਂ 'ਚ ਕੰਮ ਕਰ ਚੁਕੀ ਹੈ।ਅਦਾਕਾਰਾ ਨੇ ਆਪਣੇ ਕੈਰੀਅਰ ਦੀ ਸ਼ੁਰੂਆਤ ਮਾਡਲਿੰਗ ਨਾਲ ਕੀਤੀ ਅਤੇ ਬਾਅਦ 'ਚ ਟੈਲੀਵਿਜ਼ਨ 'ਤੇ ਕਦਮ ਰੱਖਿਆ।

PunjabKesari

ਜੈਸਲੀਨ ਆਪਣੀ ਖੁਲ੍ਹੀ ਸੋਚ ਵਾਲੀ ਸ਼ਖਸੀਅਤ ਲਈ ਵੀ ਜਾਣੀ ਜਾਂਦੀ ਹੈ। ਉਹ ਸੋਸ਼ਲ ਮੀਡੀਆ 'ਤੇ ਵੀ ਕਾਫ਼ੀ ਸਰਗਰਮ ਰਹਿੰਦੀ ਹੈ ਅਤੇ ਅਪਣੇ ਫ਼ੈਨਜ਼ ਨਾਲ ਨਿੱਤ ਨਵੇਂ ਅਪਡੇਟਸ ਸਾਂਝੇ ਕਰਦੀ ਰਹਿੰਦੀ ਹੈ।

PunjabKesari

ਜੈਸਲੀਨ ਭਾਸੀਨ ਨੇ ਹਾਲ ਹੀ 'ਚ ਆਪਣੇ ਇੰਸਟਾਗ੍ਰਾਮ 'ਤੇ ਕਈ ਤਸਵੀਰਾਂ ਸਾਂਝੀਆਂ ਕੀਤੀਆਂ, ਜਿਨ੍ਹਾਂ 'ਚ ਉਹ ਬਹੁਤ ਹੀ ਖੂਬਸੂਰਤ ਲੱਗ ਰਹੀ ਹੈ।

PunjabKesari

ਜਿਸ ਨੂੰ ਫੈਨਜ਼ ਦੇਖ ਕੇ ਬਹੁਤ ਖੁਸ਼ ਹੋ ਰਹੇ ਹਨ ਅਤੇ ਕੁਮੈਂਟ ਕਰ ਰਹੇ ਹਨ। ਹਾਲ ਹੀ 'ਚ ਅਦਾਕਾਰਾ ਦੀ ਫ਼ਿਲਮ 'ਸਰਬੱਤ ਦਾ ਭਲਾ' ਰਿਲੀਜ਼ ਹੋਈ ਹੈ, ਜਿਸ ਨੂੰ ਲੋਕਾਂ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ।

PunjabKesari

PunjabKesari

PunjabKesari


Priyanka

Content Editor

Related News