ਬਾਲੀਵੁੱਡ ਨੂੰ ਲੈ ਕੇ ਲੋਕ ਕੀ ਸੋਚਦੇ ਹਨ, ਬੈਡਸ ਆਫ ਬਾਲੀਵੁੱਡ ''ਚ ਉਸ ਨੂੰ ਇਕ ਵੱਖਰੇ ਤਰੀਕੇ ਨਾਲ ਦਿਖਾਇਆ ਗਿਐ

Thursday, Sep 18, 2025 - 09:50 AM (IST)

ਬਾਲੀਵੁੱਡ ਨੂੰ ਲੈ ਕੇ ਲੋਕ ਕੀ ਸੋਚਦੇ ਹਨ, ਬੈਡਸ ਆਫ ਬਾਲੀਵੁੱਡ ''ਚ ਉਸ ਨੂੰ ਇਕ ਵੱਖਰੇ ਤਰੀਕੇ ਨਾਲ ਦਿਖਾਇਆ ਗਿਐ

ਮੁੰਬਈ- ਬਾਲੀਵੁੱਡ ਅਦਾਕਾਰ ਸ਼ਾਹਰੁਖ ਖ਼ਾਨ ਦੇ ਬੇਟੇ ਆਰੀਅਨ ਖ਼ਾਨ ਜਲਦੀ ਹੀ ਆਪਣਾ ਪਹਿਲਾ ਪ੍ਰਾਜੈਕਟ ‘ਬੈਡਸ ਆਫ ਬਾਲੀਵੁੱਡ’ ਲੈ ਕੇ ਆ ਰਹੇ ਹਨ। ਸੀਰੀਜ਼ ਦੇ ਟ੍ਰੇਲਰ ਨੂੰ ਦਰਸ਼ਕਾਂ ਦਾ ਕਾਫ਼ੀ ਪਿਆਰ ਮਿਲ ਰਿਹਾ ਹੈ। ਸ਼ੋਅ ਵਿਚ ਬੌਬੀ ਦਿਓਲ, ਰਾਘਵ ਜੁਯਾਲ, ਲਕਸ਼ਯ ਲਾਲਵਾਨੀ, ਸੇਹਰ ਬੰਬਾ ਅਤੇ ਆਨਿਆ ਸਿੰਘ ਵਰਗੇ ਸਿਤਾਰੇ ਮੁੱਖ ਭੂਮਿਕਾਵਾਂ ਵਿਚ ਨਜ਼ਰ ਆਉਣਗੇ। ਸੀਰੀਜ਼ 18 ਸਤੰਬਰ, 2025 ਤੋਂ ਓ.ਟੀ.ਟੀ. ਪਲੇਟਫਾਰਮ ਨੈੱਟਫਲਿਕਸ ’ਤੇ ਸਟ੍ਰੀਮ ਹੋਵੇਗੀ। ਸੀਰੀਜ਼ ਬਾਰੇ ਰਾਘਵ ਜੁਯਾਲ, ਲਕਸ਼ਯ, ਸੇਹਰ ਬੰਬਾ ਅਤੇ ਆਨਿਆ ਸਿੰਘ ਨੇ ਪੰਜਾਬ ਕੇਸਰੀ/ਨਵੋਦਿਆ ਟਾਈਮਜ਼/ਜਗ ਬਾਣੀ/ਹਿੰਦ ਸਮਾਚਾਰ ਨਾਲ ਖ਼ਾਸ ਗੱਲਬਾਤੀ ਕੀਤੀ ਅਤੇ ਦਿਲਚਸਪ ਗੱਲਾਂ ਸਾਂਝੀਆਂ ਕੀਤੀਆਂ...

ਪ੍ਰ. ਸੀਰੀਜ਼ ਨੂੰ ਲੈ ਕੇ ਤੁਹਾਡੇ ਸਭ ਦਾ ਐਕਸਾਈਟਮੈਂਟ ਲੈਵਲ ਕਿੰਨਾ ਹੈ 1 ਤੋਂ 10 ਦੇ ਸਕੇਲ ’ਤੇ?

ਆਨਿਆ : ਮੇਰਾ ਐਕਸਾਈਟਮੈਂਟ ਲੈਵਲ ਸਕੇਲ ਤੋਂ ਬਾਹਰ ਹੈ। 11 ਆਨ 10, ਇੰਨੀ ਬੇਸਬਰੀ ਨਾਲ ਉਡੀਕ ਹੈ ਅਤੇ ਮੈਂ ਬਹੁਤ ਜ਼ਿਆਦਾ ਐਕਸਾਈਟਿਡ ਹਾਂ।

ਸੇਹਰ : ਮੈਂ ਇੰਨੀ ਨਰਵਸ ਅਤੇ ਐਕਸਾਈਟਿਡ ਹਾਂ ਕਿ ਭੁੱਖ-ਪਿਆਸ ਗ਼ਾਇਬ ਹੋ ਗਈ ਹੈ। ਰਾਤਾਂ ਦੀ ਨੀਂਦ ਵੀ ਉੱਡ ਗਈ ਹੈ।

ਰਾਘਵ : ਮੇਰਾ ਤਾਂ ਸਕੇਲ ਹੀ ਫਟ ਚੁੱਕਿਆ ਹੈ ਜਿਵੇਂ ਕਾਰਟੂਨ ਵਿਚ ਦਿਖਾਉਂਦੇ ਹਨ। ਬਹੁਤ ਜ਼ਿਆਦਾ ਐਕਸਾਈਟਿਡ ਹਾਂ।

ਲਕਸ਼ਯ : ਮੇਰਾ ਸਕੇਲ ਲੈਵਲ 10 ਨਹੀਂ 100 ਹੋਣਾ ਚਾਹੀਦਾ ਹੈ। ਅਸੀਂ ਸਾਰਿਆਂ ਨੇ ਇਸ ਘੜੀ ਦਾ ਬਹੁਤ ਇੰਤਜ਼ਾਰ ਕੀਤਾ ਤਾਂ ਬਹੁਤ ਐਕਸਾਈਟਮੈਂਟ ਹੈ ਅਤੇ ਮੇਰੇ ਪਾਪਾ ਤਾਂ ਕਈ ਵਾਰ ਟ੍ਰੇਲਰ ਹੀ ਦੇਖ ਲੈਂਦੇ ਹਨ ਤਾਂ ਉਹ ਵੀ ਕਾਫ਼ੀ ਉਤਸਕ ਹਨ।

ਪ੍ਰ. ਤੁਸੀਂ ਸਾਰੇ ਆਪਣੇ ਕਿਰਦਾਰ ਬਾਰੇ ਦੱਸੋ?

ਲਕਸ਼ਯ : ਮੇਰੇ ਕਿਰਦਾਰ ਦਾ ਨਾਂ ਆਸਮਾਨ ਸਿੰਘ ਹੈ। ਜਿਵੇਂ ਕਿ ਟ੍ਰੇਲਰ ਵਿਚ ਵੀ ਕਿਹਾ ਗਿਆ ਹੈ- ਸਿਤਾਰੇ ਤਾਂ ਬਹੁਤ ਹਨ, ਆਸਮਾਨ ਸਿਰਫ਼ ਇਕ। ਉਹ ਇਕ ਕਾਨਫੀਡੈਂਟ ਨਿਊਕਮਰ ਹੈ, ਜੋ ਬਾਲੀਵੁੱਡ ਵਿਚ ਨਾਂ ਕਮਾਉਣਾ ਚਾਹੁੰਦਾ ਹੈ। ਉਸ ਦੀ ਯਾਤਰਾ ’ਚ ਇੰਡਸਟਰੀ ਦੀ ਪਾਲੀਟਿਕਸ, ਡਰਾਮਾ ਅਤੇ ਇਮੋਸ਼ਨ ਸਭ ਦੇਖਣ ਨੂੰ ਮਿਲਦੇ ਹਨ। ਕਾਫ਼ੀ ਦਿਲਚਸਪ ਕਹਾਣੀ ਹੈ ਅਤੇ ਤੁਸੀਂ ਦੇਖੋਗੇ ਤਾਂ ਕਈ ਸਾਰੇ ਟਵਿਸਟ ਅਤੇ ਟਰਨ ਵੀ ਦੇਖਣ ਨੂੰ ਮਿਲਣਗੇ।

ਸੇਹਰ : ਮੈਂ ਕ੍ਰਿਸ਼ਮਾ ਤਲਵਾੜ ਦਾ ਰੋਲ ਨਿਭਾਅ ਰਹੀ ਹਾਂ, ਜੋ ਸੁਪਰਸਟਾਰ ਅਜੇ ਤਲਵਾੜ (ਬੌਬੀ ਦਿਓਲ) ਦੀ ਬੇਟੀ ਹੈ। ਸਟਾਰਕਿਡ ਹੈ ਪਰ ਖ਼ੁਦ ਦੀ ਪਛਾਣ ਬਣਾਉਣ ਲਈ ਸੰਘਰਸ਼ ਕਰ ਰਹੀ ਹੈ। ਸ਼ੋਅ ਵਿਚ ਉਸ ਦਾ ਇਕ ਦਿਲਚਸਪ ਗ੍ਰਾਫ ਹੈ, ਜੋ ਹਰ ਐਪੀਸੋਡ ਨਾਲ ਖੁੱਲ੍ਹਦਾ ਜਾਵੇਗਾ।

ਆਨਿਆ : ਮੇਰਾ ਕਿਰਦਾਰ ਸਾਨਿਆ ਦਾ ਹੈ, ਜੋ ਆਸਮਾਨ ਸਿੰਘ ਦੀ ਮੈਨੇਜਰ ਹੈ। ਉਹ ਨਾ ਸਿਰਫ਼ ਉਸ ਦੀ ਕਰੀਅਰ ਗਾਈਡ ਹੈ, ਸਗੋਂ ਦੋਸਤ ਵੀ ਹੈ। ਇੰਡਸਟਰੀ ਵਿਚ ਸਰਵਾਈਵ ਕਰਨਾ ਇਕੱਲਿਆਂ ਸੰਭਵ ਨਹੀਂ ਹੁੰਦਾ ਅਤੇ ਮੇਰਾ ਕਿਰਦਾਰ ਇਹੀ ਦਰਸਾਉਂਦਾ ਹੈ ਕਿ ਨਾਲ ਹੋਣਾ ਕਿੰਨਾ ਜ਼ਰੂਰੀ ਹੈ। ਇਸ ਦੇ ਨਾਲ ਹੀ ਇਹ ਆਸਮਾਨ ਦੀ ਕਹਾਣੀ ਦੇ ਹੀ ਇਰਦ-ਗਿਰਦ ਘੁੰਮਦਾ ਹੈ।

ਰਾਘਵ : ਮੇਰੇ ਕਿਰਦਾਰ ਦਾ ਨਾਂ ਪਰਵੇਜ਼ ਹੈ। ਉਹ ਇਕ ਸੱਚਾ ਦੋਸਤ ਹੈ, ਜੋ ਦੋਸਤੀ ਲਈ ਕੁਝ ਵੀ ਕਰ ਸਕਦਾ ਹੈ। ਇੰਡੀਆ ਵਿਚ ਦੋਸਤੀ ਇਕ ਇਮੋਸ਼ਨ ਹੈ ਤੇ ਮੇਰਾ ਕਿਰਦਾਰ ਉਸੇ ਇਮੋਸ਼ਨ ਨੂੰ ਦਰਸਾਉਂਦਾ ਹੈ। ਉਸ ਦਾ ਗਰੁੱਪ ਨਾਲ ਰਿਸ਼ਤਾ ਬਹੁਤ ਮਜ਼ਬੂਤ ਹੈ ਅਤੇ ਉੱਥੋਂ ਸਾਰਾ ਮਜ਼ਾ ਸ਼ੁਰੂ ਹੁੰਦਾ ਹੈ।

ਪ੍ਰ. ਦਰਸ਼ਕਾਂ ਨੂੰ ਇਸ ਸੀਰੀਜ਼ ਦੇਖਣ ਲਈ ਇਕ ਲਾਈਨ ਵਿਚ ਕੀ ਕਹੋਗੇ?

ਰਾਘਵ: ਇਹ ਸ਼ੋਅ ਬਹੁਤ ਫਰੈੱਸ਼ ਤੇ ਬ੍ਰੇਵ ਹੈ। ਅਜਿਹਾ ਕੁਝ ਪਹਿਲਾਂ ਓ. ਟੀ. ਟੀ. ’ਤੇ ਨਹੀਂ ਆਇਆ।

ਆਨਿਆ : ਦਰਸ਼ਕਾਂ ਨੂੰ ਇਸ ਵਿਚ ਕੁਝ ਨਵਾਂ ਦੇਖਣ ਨੂੰ ਮਿਲੇਗਾ, ਜਿਵੇਂ ਕਿ ਹਾਸਾ, ਇਮੋਸ਼ਨ ਤੇ ਬਹੁਤ ਕੁਝ।

ਸੇਹਰ : ਹਰ ਕੋਈ ਕਹੇਗਾ- ਅਰੇ, ਇਹ ਤਾਂ ਮੈਂ ਹਾਂ! ਸ਼ੋਅ ਵਿਚ ਇੰਨਾ ਜੁੜਾਵ ਹੈ।

ਲਕਸ਼ਯ : ਇਹ ਸ਼ੋਅ ਨਹੀਂ ਦੇਖਿਆ ਤਾਂ ਕੁਝ ਨਹੀਂ ਦੇਖਿਆ।

ਪ੍ਰ. ਡੈਬਿਊ ਡਾਇਰੈਕਟਰ ਆਰੀਅਨ ਨਾਲ ਕੰਮ ਦਾ ਅਨੁਭਵ ਕਿਵੇਂ ਦਾ ਰਿਹਾ?

ਲਕਸ਼ਯ : ਇਕਦਮ ਸ਼ਾਨਦਾਰ, ਆਰੀਅਨ ਬਹੁਤ ਹੀ ਚਿੱਲ, ਓਪਨ ਅਤੇ ਕ੍ਰਿਏਟਿਵ ਡਾਇਰੈਕਟਰ ਹੈ। ਸੈੱਟ ’ਤੇ ਕੀ ਹਾਇਰ੍ਰਾਕੀ ਨਹੀਂ ਸੀ। ਸਾਰਿਆਂ ਦੀ ਗੱਲ ਸੁਣੀ ਜਾਂਦੀ ਸੀ। ਇੰਨੇ ਵੱਡੇ ਐਕਟਰਾਂ ਨੂੰ ਡਾਇਰੈਕਟ ਕਰਨਾ ਆਸਾਨ ਨਹੀਂ ਹੁੰਦਾ ਪਰ ਆਰੀਅਨ ਨੇ ਬਹੁਤ ਚੰਗੇ ਤਰ੍ਹਾਂ ਸਭ ਹੈਂਡਲ ਕੀਤਾ। ਉਨ੍ਹਾਂ ਦੀ ਐਨਰਜੀ ਅਤੇ ਵਿਜ਼ਨ ਸਾਨੂੰ ਵੀ ਮੋਟੀਵੇਟ ਕਰਦਾ ਸੀ।

ਪ੍ਰ. ਬਾਲੀਵੁੱਡ ’ਤੇ ਆਧਾਰਤ ਹੋਰ ਵੀ ਕਈ ਸ਼ੋਅ ਅਤੇ ਫਿਲਮਾਂ ਬਣ ਚੁੱਕੀਆਂ ਹਨ, ਇਹ ਕਿੰਨੀ ਵੱਖਰੀ ਹੈ?

ਸੇਹਰ : ਮੈਨੂੰ ਲੱਗਦਾ ਹੈ ਕਿ ਉਨ੍ਹਾਂ ਸਭ ਤੋਂ ਇਹ ਕਾਫ਼ੀ ਵੱਖ ਹੈ। ਮੈਂ ਇਸ ਬਾਰੇ ਜ਼ਿਆਦਾ ਦੱਸਣਾ ਨਹੀਂ ਚਾਹਾਂਗੀ ਕਿਉਂਕਿ ਮੈਂ ਚਾਹੁੰਦੀ ਹਾਂ ਕਿ ਦਰਸ਼ਕ ਇਸ ਨੂੰ ਖ਼ੁਦ ਦੇਖਣ ਅਤੇ ਆਪਣਾ ਪਿਆਰ ਦੇਣ ਅਤੇ ਉਨ੍ਹਾਂ ਦਾ ਫੀਡਬੈਕ ਬਹੁਤ ਜ਼ਰੂਰੀ ਹੈ। ਬਾਲੀਵੁੱਡ ਵਰਲਡ ਤੋਂ ਇਹ ਪ੍ਰੇਰਿਤ ਜ਼ਰੂਰ ਹੈ ਪਰ ਬਿਲਕੁਲ ਵੱਖ ਹੈ। ਲੋਕ ਬਾਲੀਵੁੱਡ ਨੂੰ ਲੈ ਕੇ ਕੀ ਸੋਚਦੇ ਹਨ, ਇਸ ਵਿਚ ਉਸ ਨੂੰ ਇਕ ਵੱਖਰੇ ਅਤੇ ਨਵੇਂ ਤਰੀਕੇ ਨਾਲ ਦਿਖਾਇਆ ਗਿਆ ਹੈ।

ਇਹ ਬਾਲੀਵੁੱਡ ਦੀ ਅਸਲੀ ਅੰਦਰੂਨੀ ਦੁਨੀਆ ਨੂੰ ਦਿਖਾਉਂਦਾ ਹੈ

ਪ੍ਰ. ਕੀ ਇੰਨੇ ਸਾਰੇ ਕਿਰਦਾਰਾਂ ਵਿਚਕਾਰ ਕਦੇ ਅਸੁਰੱਖਿਆ ਮਹਿਸੂਸ ਹੋਈ?

ਸੇਹਰ : ਨਹੀਂ, ਕਿਉਂਕਿ ਅਸੀਂ ਸਾਰੇ ਆਪਣੇ ਰੋਲ ਨੂੰ ਲੈ ਕੇ ਪੂਰੀ ਤਰ੍ਹਾਂ ਸਕਿਓਰ ਸੀ। ਇਸ ਸ਼ੋਅ ਵਿਚ ਹਰ ਕਿਰਦਾਰ ਦਾ ਆਪਣਾ ਵਿਜ਼ਨ ਹੈ, ਸਭ ਕੋਲ ਚਮਕਣ ਦਾ ਮੌਕਾ ਹੈ। ਓ .ਟੀ. ਟੀ. ’ਤੇ ਬਹੁਤ ਐਕਟਰ ਇਕੱਠੇ ਹੁੰਦੇ ਹਨ ਪਰ ਇੱਥੇ ਸਾਰਿਆਂ ਨੂੰ ਬਰਾਬਰੀ ਨਾਲ ਸਪੇਸ ਮਿਲਿਆ। ਅਸੀਂ ਸਭ ਆਪਣੇ ਰੋਲਸ ਨੂੰ ਲੈ ਕੇ ਸਕਿਓਰ ਸੀ। ਹਰ ਕਿਰਦਾਰ ਕੋਲ ਕੁਝ ਖ਼ਾਸ ਸੀ। ਸਾਨੂੰ ਪਤਾ ਸੀ ਕਿ ਅਸੀਂ ਕਿਸ ਕਹਾਣੀ ਦਾ ਹਿੱਸਾ ਹਾਂ ਅਤੇ ਉਸ ’ਤੇ ਮਾਣ ਸੀ।

ਪ੍ਰ. ਇਸ ਸ਼ੋਅ ਦੀ ਸਭ ਤੋਂ ਵੱਡੀ ਖ਼ਾਸੀਅਤ ਕੀ ਹੈ?

ਰਾਘਵ : ਇਹ ਬਾਲੀਵੁੱਡ ਦੀ ਅਸਲੀ ਅੰਦਰੂਨੀ ਦੁਨੀਆ ਨੂੰ ਦਿਖਾਉਂਦਾ ਹੈ ਮਜ਼ੇਦਾਰ ਅੰਦਾਜ਼ ਵਿਚ। ਹਰ ਕਿਰਦਾਰ ਰੀਅਲ ਲੱਗਦਾ ਹੈ। ਸਕ੍ਰਿਪਟ, ਡਾਇਰੈਕਸ਼ਨ ਅਤੇ ਐਕਟਿੰਗ ਸਭ ਕੁਝ ਟਾਪ ਲੈਵਲ ਦਾ ਹੈ। ਓ. ਟੀ. ਟੀ. ’ਤੇ ਅਜਿਹਾ ਫਰੈੱਸ., ਬ੍ਰੇਵ ਅਤੇ ਐਂਟਰਟੇਨਿੰਗ ਕੰਟੈਂਟ ਬਹੁਤ ਘੱਟ ਹੈ ਅਤੇ ਸ਼ਾਇਦ ਅਜਿਹਾ ਕੁਝ ਨਵਾਂ ਪਹਿਲੀ ਵਾਰ ਆਇਆ ਹੈ।

ਪ੍ਰ. ਸੈੱਟ ’ਤੇ ਸ਼ੂਟਿੰਗ ਦਾ ਅਨੁਭਵ ਕਿਵੇਂ ਦਾ ਰਿਹਾ? ਕੋਈ ਦਿਲਚਸਪ ਬੀ.ਟੀ.ਐੱਸ. ਜਾਂ ਪ੍ਰੈਂਕ?

ਲਕਸ਼ਯ : ਸਾਡੇ ਪਹਿਲੇ ਦਿਨ ਤੱਕ ਵੀ ਸਾਨੂੰ ਸਕ੍ਰਿਪਟ ਹੀ ਨਹੀਂ ਮਿਲੀ। ਅਸੀਂ ਸੋਚ ਰਹੇ ਸੀ ਕਿ ਇਹ ਸੀਰੀਅਸ ਟਾਈਪ ਸ਼ੋਅ ਹੋਵੇਗਾ ਜਿਵੇਂ ਅਸੀਂ ਹੁਣ ਤੱਕ ਦੇਖੇ ਹਨ ਪਰ ਜਿਉਂ-ਜਿਉਂ ਸਕ੍ਰਿਪਟ ਪੜ੍ਹੀ, ਇਕ ਤੋਂ ਬਾਅਦ ਇਕ ਪੰਨੇ ਤੇ ਉਸ ਦੇ ਜੋਕਸ ਅਸੀਂ ਸਭ ਹੱਸਦੇ-ਹੱਸਦੇ ਲੋਟ-ਪੋਟ ਹੋ ਗਏ। ਮਨੋਜ ਪਾਹਵਾ ਜੀ ਤਾਂ ਸਾਡੇ ਗਰੁੱਪ ਦਾ ਹਿੱਸਾ ਹੀ ਬਣ ਗਏ ਸੀ। ਅਸੀਂ ਸਭ ਇਕੱਠੇ ਬੈਠਦੇ, ਖਾਂਦੇ, ਸ਼ੂਟਿੰਗ ਤੋਂ ਬਾਅਦ ਵੀ ਇਕੱਠੇ ਰਹਿੰਦੇ।

ਸੇਹਰ : ਮੈਨੂੰ ਥੋੜ੍ਹਾ ਟਾਈਮ ਲੱਗਿਆ ਜੁੜਨ ਵਿਚ ਪਰ ਫਿਰ ਅਜਿਹਾ ਲੱਗਿਆ ਜਿਵੇਂ ਅਸੀਂ ਇਕ ਪਰਿਵਾਰ ਹੋਈਏ।

ਆਨਿਆ : ਸਾਨੂੰ ਕਿਸੇ ਤਰ੍ਹਾਂ ਦੀ ਕੋਈ ਹਿਚਕਿਚਾਹਟ ਨਹੀਂ ਹੁੰਦੀ ਸੀ। ਹਰ ਕੋਈ ਬਹੁਤ ਚੰਗਾ ਅਤੇ ਸੁਪੋਰਟਿੰਗ ਸੀ। ਹਰ ਦਿਨ ਸੈੱਟ ’ਤੇ ਮਸਤੀ, ਜੋਕਸ ਅਤੇ ਪ੍ਰੈਂਕਸ ਚੱਲਦੇ ਸੀ ਪਰ ਪ੍ਰੋਫੈਸ਼ਨਲਿਜ਼ਮ ਬਣਿਆ ਰਿਹਾ।


author

cherry

Content Editor

Related News