ਬੱਬੂ ਮਾਨ ਨੇ ਇਕੋ ਪੋਸਟ ’ਚ ਘੇਰੇ ਮੰਤਰੀ ਤੇ ਪੁਲਸੀਏ, ਨਾਲ ਹੀ ਕੀਤੀ ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ

Wednesday, Dec 29, 2021 - 12:26 PM (IST)

ਬੱਬੂ ਮਾਨ ਨੇ ਇਕੋ ਪੋਸਟ ’ਚ ਘੇਰੇ ਮੰਤਰੀ ਤੇ ਪੁਲਸੀਏ, ਨਾਲ ਹੀ ਕੀਤੀ ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ

ਚੰਡੀਗੜ੍ਹ (ਬਿਊਰੋ)– ਪਿਛਲੇ ਕੁਝ ਮਹੀਨਿਆਂ ਤੋਂ ਜੇਕਰ ਤੁਸੀਂ ਬੱਬੂ ਮਾਨ ਦੇ ਸੋਸ਼ਲ ਮੀਡੀਆ ਅਕਾਊਂਟਸ ’ਤੇ ਨਜ਼ਰ ਮਾਰੋ ਤਾਂ ਤੁਹਾਨੂੰ ਉਨ੍ਹਾਂ ਦੇ ਗੀਤਾਂ ਦੀ ਪ੍ਰਮੋਸ਼ਨ ਤੋਂ ਵੱਧ ਪੰਜਾਬ ਤੇ ਕਿਸਾਨਾਂ ਦੇ ਮੁੱਦੇ ਦੇਖਣ ਨੂੰ ਮਿਲਣਗੇ। ਬੱਬੂ ਮਾਨ ਨੇ ਆਪਣੇ ਸੋਸ਼ਲ ਮੀਡੀਆ ਹੈਂਡਲਸ ਰਾਹੀਂ ਪੰਜਾਬ ਤੇ ਕਿਸਾਨੀ ਲਈ ਲਗਾਤਾਰ ਆਵਾਜ਼ ਚੁੱਕੀ ਹੈ।

ਇਹ ਖ਼ਬਰ ਵੀ ਪੜ੍ਹੋ : ਸੜਕ ਹਾਦਸੇ ਦਾ ਸ਼ਿਕਾਰ ਹੋਏ 'ਬਚਪਨ ਕਾ ਪਿਆਰ' ਫੇਮ ਸਹਿਦੇਵ ਦਿਰਦੋ, ਬਾਦਸ਼ਾਹ ਬੋਲੇ- 'ਦੁਆ ਕਰੋ'

ਹਾਲ ਹੀ ’ਚ ਵੀ ਬੱਬੂ ਮਾਨ ਨੇ ਇਕ ਅਜਿਹੀ ਪੋਸਟ ਸਾਂਝੀ ਕੀਤੀ ਹੈ। ਇਸ ਪੋਸਟ ’ਚ ਬੱਬੂ ਮਾਨ ਨੇ ਮੰਤਰੀਆਂ ਤੇ ਪੁਲਸੀਆਂ ਨੂੰ ਘੇਰਨ ਦੇ ਨਾਲ-ਨਾਲ ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਕੀਤੀ ਹੈ।

ਆਪਣੀ ਪੋਸਟ ’ਚ ਬੱਬੂ ਮਾਨ ਲਿਖਦੇ ਹਨ, ‘ਕੋਈ ਮੰਗੇ ਜਦੋਂ ਹੱਕ ਫਿਰ ਡਾਂਗ ਛੱਡਦੇ ਨੇ, ਨੇਤਾ ਕੱਢੇ ਕੋਈ ਗਾਲ੍ਹ ਫਿਰ ਦੰਦ ਕੱਢਦੇ ਨੇ। ਸਿਆਸਤਦਾਨਾਂ ਦੀ ਗ਼ੁਲਾਮ ਖ਼ਾਕੀ ਏ, ਬੰਦੀ ਸਿੰਘਾਂ ਦੀ ਰਿਹਾਈ ਵਾਲੀ ਮੰਗ ਬਾਕੀ ਏ।’

 
 
 
 
 
 
 
 
 
 
 
 
 
 
 

A post shared by Babbu Maan (@babbumaaninsta)

ਦੱਸ ਦੇਈਏ ਕਿ ਇਸ ਪੋਸਟ ’ਤੇ ਬੱਬੂ ਮਾਨ ਦੇ ਪ੍ਰਸ਼ੰਸਕ ਕੁਮੈਂਟ ਕਰਕੇ ਉਨ੍ਹਾਂ ਨਾਲ ਸਹਿਮਤੀ ਜਤਾ ਰਹੇ ਹਨ। ਇਸ ਪੋਸਟ ’ਤੇ ਹੁਣ ਤਕ 3 ਹਜ਼ਾਰ ਤੋਂ ਵੱਧ ਕੁਮੈਂਟਸ ਆ ਚੁੱਕੇ ਹਨ।

ਨੋਟ– ਬੱਬੂ ਮਾਨ ਦੀ ਇਸ ਪੋਸਟ ਨਾਲ ਤੁਸੀਂ ਕਿੰਨੇ ਕੁ ਸਹਿਮਤ ਹੋ? ਕੁਮੈਂਟ ਕਰਕੇ ਦੱਸੋ।


author

Rahul Singh

Content Editor

Related News