ਕਿਸਾਨਾਂ ਦੇ ਹੱਕ ’ਚ ਬੱਬੂ ਮਾਨ ਦੀ ਪੋਸਟ, ‘ਐ ਹੰਕਾਰੀ ਰਾਜੇ ਸੰਭਾਲ ਜ਼ਰਾ ਸ਼ੈਤਾਨੋਂ ਕੋ...’

10/11/2021 12:56:45 PM

ਚੰਡੀਗੜ੍ਹ (ਬਿਊਰੋ)– ਲਖੀਮਪੁਰ ਖੀਰੀ ਦੀ ਘਟਨਾ ਨੇ ਹਰ ਇਕ ਨੂੰ ਦੁਖੀ ਕੀਤਾ ਹੈ। ਘਟਨਾ ’ਚ ਜਾਨਾਂ ਗੁਆਉਣ ਵਾਲੇ ਕਿਸਾਨਾਂ ਲਈ ਹਰ ਪੰਜਾਬੀ ਨੇ ਪੋਸਟ ਪਾ ਕੇ ਸੋਸ਼ਲ ਮੀਡੀਆ ’ਤੇ ਆਪਣਾ ਦੁੱਖ ਪ੍ਰਗਟਾਇਆ ਹੈ। ਉਥੇ ਪੰਜਾਬੀ ਗਾਇਕ ਬੱਬੂ ਮਾਨ ਨੇ ਵੀ ਇਕ ਪੋਸਟ ਪਾ ਕੇ ਸ਼ਹੀਦ ਕਿਸਾਨਾਂ ਨੂੰ ਸ਼ਰਧਾਂਜਲੀ ਤੇ ਜ਼ਖ਼ਮੀਆਂ ਦੀ ਸਿਹਤਯਾਬੀ ਦੀ ਦੁਆ ਕੀਤੀ ਸੀ।

ਇਹ ਖ਼ਬਰ ਵੀ ਪੜ੍ਹੋ : ਕੀ ‘ਦਿ ਕਪਿਲ ਸ਼ਰਮਾ ਸ਼ੋਅ’ ਗੁਆ ਰਿਹਾ ਆਪਣੀ ਚਮਕ, ਇਹ ਚੀਜ਼ਾਂ ਸ਼ੋਅ ਨੂੰ ਕਰ ਰਹੀਆਂ ਨੇ ਪ੍ਰਭਾਵਿਤ

ਹੁਣ ਬੱਬੂ ਮਾਨ ਨੇ ਕਿਸਾਨਾਂ ਦੇ ਹੱਕ ’ਚ ਇਕ ਹੋਰ ਪੋਸਟ ਸਾਂਝੀ ਕੀਤੀ ਹੈ। ਇਸ ’ਚ ਬੱਬੂ ਮਾਨ ਨੇ ਲਿਖਿਆ, ‘ਐ ਹੰਕਾਰੀ ਰਾਜੇ ਸੰਭਾਲ ਜ਼ਰਾ ਸ਼ੈਤਾਨੋਂ ਕੋ, ਰੌਂਦ ਕਰ ਰਖ ਦੀਆ ਹੈ ਮੇਰੇ ਵਤਨ ਕੇ ਕਿਸਾਨੋਂ ਕੋ।’

 
 
 
 
 
 
 
 
 
 
 
 
 
 
 
 

A post shared by Babbu Maan (@babbumaaninsta)

ਬੱਬੂ ਮਾਨ ਦੀ ਇਸ ਪੋਸਟ ’ਤੇ ਉਸ ਦੇ ਚਾਹੁਣ ਵਾਲੇ ਰੱਜ ਕੇ ਕੁਮੈਂਟਸ ਕਰ ਰਹੇ ਹਨ। ਕੁਝ ਹੀ ਮਿੰਟਾਂ ’ਚ ਇਸ ਨੂੰ ਹਜ਼ਾਰਾਂ ਲੋਕਾਂ ਵਲੋਂ ਲਾਈਕ ਕੀਤਾ ਜਾ ਚੁੱਕਾ ਹੈ।

ਦੱਸ ਦੇਈਏ ਕਿ ਬੱਬੂ ਮਾਨ ਸਿਰਫ ਸੋਸ਼ਲ ਮੀਡੀਆ ’ਤੇ ਹੀ ਨਹੀਂ, ਸਗੋਂ ਜ਼ਮੀਨੀ ਪੱਧਰ ’ਤੇ ਕਿਸਾਨਾਂ ਦਾ ਸਾਥ ਦੇ ਰਹੇ ਹਨ। ਬੱਬੂ ਮਾਨ ਵਲੋਂ ਸਮੇਂ-ਸਮੇਂ ’ਤੇ ਦਿੱਲੀ ਦੇ ਬਾਰਡਰਾਂ ’ਤੇ ਪਹੁੰਚ ਕੇ ਹਾਜ਼ਰੀ ਭਰੀ ਜਾਂਦੀ ਹੈ ਤੇ ਉਨ੍ਹਾਂ ਦਾ ਹੌਸਲਾ ਵਧਾਉਣ ਲਈ ਸਟੇਜ ਤੋਂ ਵਿਚਾਰ ਵੀ ਸਾਂਝੇ ਕੀਤੇ ਜਾਂਦੇ ਹਨ।

ਨੋਟ– ਬੱਬੂ ਮਾਨ ਦੀ ਇਸ ਪੋਸਟ ਬਾਰੇ ਤੁਸੀਂ ਕੀ ਕਹੋਗੇ? ਕੁਮੈਂਟ ਕਰਕੇ ਦੱਸੋ।


Rahul Singh

Content Editor

Related News