ਪ੍ਰੇਮ ਢਿੱਲੋਂ ਦੀ ਆਵਾਜ਼ ’ਚ ਰਿਲੀਜ਼ ਹੋਵੇਗਾ ‘ਬੱਬਰ’ ਫ਼ਿਲਮ ਦਾ ਤੀਜਾ ਗੀਤ ‘ਵੇਟ ਐਂਡ ਵਾਚ’

03/12/2022 3:34:38 PM

ਚੰਡੀਗੜ੍ਹ (ਬਿਊਰੋ)– ਪੰਜਾਬੀ ਫ਼ਿਲਮ ‘ਬੱਬਰ’ ਆਪਣੇ ਟੀਜ਼ਰ ਤੋਂ ਲੈ ਕੇ ਹੀ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਇਸ ਫ਼ਿਲਮ ਦੇ ਟਰੇਲਰ ਤੇ ਰਿਲੀਜ਼ ਹੋਏ 2 ਗੀਤਾਂ ‘ਕਿੱਕਲੀ’ ਤੇ ‘ਟ੍ਰਬਲ ਮੇਕਰ’ ਨੇ ਫ਼ਿਲਮ ਦੀ ਚੰਗੀ ਹਾਈਪ ਬਣਾਈ ਹੈ।

ਹੁਣ ਫ਼ਿਲਮ ਦਾ ਤੀਜਾ ਗੀਤ ਰਿਲੀਜ਼ ਹੋਣ ਵਾਲਾ ਹੈ। ਇਸ ਗੀਤ ਦਾ ਨਾਂ ਹੈ ‘ਵੇਟ ਐਂਡ ਵਾਚ’। ਦੱਸ ਦੇਈਏ ਕਿ ਇਹ ਗੀਤ ਪ੍ਰੇਮ ਢਿੱਲੋਂ ਦੀ ਆਵਾਜ਼ ’ਚ ਰਿਲੀਜ਼ ਹੋਵੇਗਾ, ਜਿਸ ਦੇ ਬੋਲ ਵੀ ਉਨ੍ਹਾਂ ਖ਼ੁਦ ਹੀ ਲਿਖੇ ਹਨ। ਇਹ ਗੀਤ 14 ਮਾਰਚ ਨੂੰ ਰਿਲੀਜ਼ ਹੋਣ ਜਾ ਰਿਹਾ ਹੈ। ਗੀਤ ਨੂੰ ਮਿਊਜ਼ਿਕ ਦੇਸੀ ਕਰਿਊ ਨੇ ਦਿੱਤਾ ਹੈ।

ਇਹ ਖ਼ਬਰ ਵੀ ਪੜ੍ਹੋ : ਸਿੱਧੂ ਮੂਸੇ ਵਾਲਾ ਦੀ ਹਾਰ ’ਤੇ ਗੈਰੀ ਸੰਧੂ ਨੇ ਕੀਤੀ ਟਿੱਪਣੀ, ਕਿਹਾ– ‘ਮੌਤ ਮਾਰਦੀ ਨਾ ਬੰਦੇ ਨੂੰ...’

ਉਥੇ ਫ਼ਿਲਮ ਦੇ ਹੁਣ ਤਕ ਰਿਲੀਜ਼ ਹੋਏ ਦੋ ਗੀਤਾਂ ‘ਕਿੱਕਲੀ’ ਤੇ ‘ਟ੍ਰਬਲ ਮੇਕਰ’ ’ਤੇ ਨਜ਼ਰ ਮਾਰੀਏ ਤਾਂ ਇਨ੍ਹਾਂ ਨੂੰ ਯੂਟਿਊਬ ’ਤੇ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਜਿਥੇ ‘ਕਿੱਕਲੀ’ ਗੀਤ ਨੂੰ 6.7 ਮਿਲੀਅਨ ਤੋਂ ਵੱਧ ਵਾਰ ਦੇਖਿਆ ਗਿਆ ਹੈ, ਉਥੇ ‘ਟ੍ਰਬਲ ਮੇਕਰ’ ਨੂੰ 3.4 ਮਿਲੀਅਨ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ।

ਅਮਰ ਹੁੰਦਲ ਵਲੋਂ ਲਿਖੀ ਤੇ ਡਾਇਰੈਕਟ ਕੀਤੀ ਅੰਮ੍ਰਿਤ ਮਾਨ ਤੇ ਯੋਗਰਾਜ ਸਿੰਘ ਦੀ ਮੁੱਖ ਭੂਮਿਕਾ ਵਾਲੀ ਫ਼ਿਲਮ ’ਚ ਰਾਜ ਝਿੰਜਰ, ਰਘਬੀਰ ਬੋਲੀ, ਯਾਦ ਗਰੇਵਾਲ, ਕੁਲਜਿੰਦਰ ਸਿੱਧੂ, ਵਿਕਟਰ ਜੌਹਨ, ਅਸ਼ੀਸ਼ ਦੁੱਗਲ, ਤਰਸੇਮ ਪੌਲ ਸਮੇਤ ਕਈ ਦਿੱਗਜ ਕਲਾਕਾਰ ਨਜ਼ਰ ਆਉਣ ਵਾਲੇ ਹਨ। ਅੰਮ੍ਰਿਤ ਮਾਨ ਦੀ ਫ਼ਿਲਮ ‘ਬੱਬਰ’ 18 ਮਾਰਚ ਨੂੰ ਦੁਨੀਆ ਭਰ ’ਚ ਰਿਲੀਜ਼ ਹੋਣ ਜਾ ਰਹੀ ਹੈ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News