ਕੀ ‘ਤਾਰਕ ਮਹਿਤਾ...’ ਦੀ ਦਯਾਬੇਨ ਨੂੰ ਹੋਇਆ ਕੈਂਸਰ? ਸ਼ੋਅ ਦੇ ਪ੍ਰੋਡਿਊਸਰ ਦਾ ਬਿਆਨ ਆਇਆ ਸਾਹਮਣੇ

Wednesday, Oct 12, 2022 - 05:40 PM (IST)

ਕੀ ‘ਤਾਰਕ ਮਹਿਤਾ...’ ਦੀ ਦਯਾਬੇਨ ਨੂੰ ਹੋਇਆ ਕੈਂਸਰ? ਸ਼ੋਅ ਦੇ ਪ੍ਰੋਡਿਊਸਰ ਦਾ ਬਿਆਨ ਆਇਆ ਸਾਹਮਣੇ

ਮੁੰਬਈ (ਬਿਊਰੋ)– ਸਾਰਿਆਂ ਦੀ ਚਹੇਤੀ ਦਿਸ਼ਾ ਵਕਾਨੀ ਯਾਨੀ ਦਯਾਬੇਨ ਨੂੰ ਕੈਂਸਰ ਹੋਣ ਦੀ ਝੂਠੀ ਖ਼ਬਰ ਇੰਨੀ ਵਾਇਰਲ ਹੋਈ ਕਿ ਸੋਸ਼ਲ ਮੀਡੀਆ ’ਤੇ ਚਰਚਾ ਦਾ ਵਿਸ਼ਾ ਬਣ ਗਈ। ਦਿਸ਼ਾ ਵਕਾਨੀ ਦੇ ਪ੍ਰਸ਼ੰਸਕ ਪ੍ਰੇਸ਼ਾਨ ਹੋ ਗਏ। ਰਾਹਤ ਉਦੋਂ ਮਿਲੀ ਜਦੋਂ ਥ੍ਰੋਟ ਕੈਂਸਰ ਦੀ ਖ਼ਬਰ ਗਲਤ ਸਾਬਿਤ ਹੋਈ। ਪ੍ਰਸ਼ੰਸਕਾਂ ਦੇ ਹੈਰਾਨ ਚਿਹਰੇ ’ਤੇ ਮੁਸਕਾਨ ਪਰਤੀ।

ਦਿਸ਼ਾ ਵਕਾਨੀ ਨਾਲ ‘ਤਾਰਕ ਮਹਿਤਾ ਕਾ ਉਲਟਾ ਚਸ਼ਮਾ’ ’ਚ ਕੰਮ ਕਰ ਚੁੱਕੇ ਦਿਲੀਪ ਜੋਸ਼ੀ ਦੀ ਪ੍ਰਤੀਕਿਰਿਆ ਆਈ। ਉਨ੍ਹਾਂ ਨੇ ਇਸ ਨੂੰ ਅਫਵਾਹ ਦੱਸਿਆ। ਦਿਸ਼ਾ ਵਕਾਨੀ ਨੂੰ ਕੈਂਸਰ ਹੋਣ ਦੀ ਝੂਠੀ ਖ਼ਬਰ ’ਤੇ ‘ਤਾਰਕ ਮਹਿਤਾ...’ ਦੇ ਪ੍ਰੋਡਿਊਸਰ ਅਸਿਤ ਮੋਦੀ ਦੀ ਪ੍ਰਤੀਕਿਰਿਆ ਸਾਹਮਣੇ ਆਈ ਹੈ। ਸਭ ਤੋਂ ਪਹਿਲਾਂ ਤਾਂ ਅਸਿਤ ਮੋਦੀ ਨੇ ਦੱਸਿਆ ਕਿ ਉਨ੍ਹਾਂ ਕੋਲ ਦਿਸ਼ਾ ਵਕਾਨੀ ਨੂੰ ਕੈਂਸਰ ਹੋਣ ਬਾਰੇ ਕੋਈ ਜਾਣਕਾਰੀ ਨਹੀਂ ਹੈ। ਸੋਸ਼ਲ ਮੀਡੀਆ ’ਤੇ ਲਾਈਕਸ ਤੇ ਕਲਿੱਕਬੇਟ ਲਈ ਲੋਕ ਅਜਿਹੀਆਂ ਖ਼ਬਰਾਂ ਪਾਉਂਦੇ ਹਨ।

ਇਹ ਖ਼ਬਰ ਵੀ ਪੜ੍ਹੋ : ਰੈਪਰ ਬਾਦਸ਼ਾਹ ਨੂੰ ਹੋਇਆ ਇਸ ਪੰਜਾਬੀ ਅਦਾਕਾਰਾ ਨਾਲ ਪਿਆਰ ! 1 ਸਾਲ ਤੋਂ ਇਕ-ਦੂਜੇ ਨੂੰ ਕਰ ਰਹੇ ਨੇ ਡੇਟ

ਇਸ ਤੋਂ ਬਾਅਦ ਅਸਿਤ ਮੋਦੀ ਨੇ ਉਨ੍ਹਾਂ ਰਿਪੋਰਟਸ ’ਤੇ ਤੰਜ ਕੱਸਿਆ, ਜਿਨ੍ਹਾਂ ’ਚ ਦੱਸਿਆ ਗਿਆ ਕਿ ‘ਤਾਰਕ ਮਹਿਤਾ...’ ਸ਼ੋਅ ’ਚ ਵੱਖ-ਵੱਖ ਆਵਾਜ਼ਾਂ ਕੱਢਣ ਕਾਰਨ ਦਿਸ਼ਾ ਵਕਾਨੀ ਨੂੰ ਗਲੇ ਦਾ ਕੈਂਸਰ ਹੋਇਆ। ਅਸਿਤ ਮੋਦੀ ਨੇ ਕਿਹਾ, ‘‘ਤੰਬਾਕੂ ਖਾਣ ਨਾਲ ਕੈਂਸਰ ਹੁੰਦਾ ਹੈ ਨਾ ਕਿ ਆਵਾਜ਼ ਕੱਢਣ ਨਾਲ। ਇੰਝ ਤਾਂ ਸਾਰੇ ਮਿਮਿਕਰੀ ਕਰਨ ਵਾਲੇ ਡਰ ਜਾਣਗੇ।’’

ਅਸਿਤ ਮੋਦੀ ਦੀ ਇਸ ਗੱਲ ’ਚ ਦਮ ਤਾਂ ਹੈ। ਉਨ੍ਹਾਂ ਨੇ ਸਹੀ ਤਾਂ ਕਿਹਾ ਹੈ, ਜੇਕਰ ਇੰਝ ਮਿਮਿਕਰੀ ਕਰਨ ਨਾਲ ਜਾਂ ਅਲੱਗ-ਅਲੱਗ ਆਵਾਜ਼ਾਂ ਕੱਢਣ ਨਾਲ ਗਲੇ ਦਾ ਕੈਂਸਰ ਹੁੰਦਾ ਤਾਂ ਦੁਨੀਆ ਦੇ ਕਰੋੜਾਂ ਮਿਮਿਕਰੀ ਆਰਟਿਸਟਸ ਦਾ ਕੀ ਹੁੰਦਾ?

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News