ਸੂਰਤ ਦੀ ਮਸ਼ਹੂਰ ਡਿਸ਼ ਦਾ ਸਵਾਦ ਚੱਖਣ ਤੋਂ ਬਾਅਦ ਆਸ਼ੀਸ਼ ਵਿਦਿਆਰਥੀ ਨੇ ਸਾਂਝੀ ਕੀਤੀ ਵੀਡੀਓ

06/24/2022 5:55:23 PM

ਬਾਲੀਵੁੱਡ ਡੈਸਕ: ਬਾਲੀਵੁੱਡ ਇੰਡਸਟਰੀ ਦੇ ਮਸ਼ਹੂਰ ਅਦਾਕਾਰ ਆਸ਼ੀਸ਼ ਵਿਦਿਆਰਥੀ ਇਨ੍ਹੀਂ ਦਿਨੀਂ ਦੇਸ਼ ਦੇ ਮਸ਼ਹੂਰ ਪਕਵਾਨਾਂ ਦਾ ਆਨੰਦ ਲੈ ਰਹੇ ਹਨ ਅਤੇ ਆਪਣੇ ਪ੍ਰਸ਼ੰਸਕਾਂ ਨੂੰ ਕੁਝ ਨਵੇਂ ਸਥਾਨਾਂ ਬਾਰੇ ਵੀ ਦੱਸ ਰਹੇ ਹਨ। ਦਰਅਸਲ ਇਹ ਅਸੀਂ ਨਹੀਂ ਕਹਿ ਰਹੇ ਹਾਂ, ਪਰ ਇਹ ਉਨ੍ਹਾਂ ਦੀ ਹਾਲੀਆ ਸੋਸ਼ਲ ਮੀਡੀਆ ਪੋਸਟ ਤੋਂ ਸਮਝਿਆ ਜਾ ਸਕਦਾ ਹੈ। 

ਇਹ  ਵੀ ਪੜ੍ਹੋ : ਬੈਕਲੈਸ ਡਰੈੱਸ ’ਚ ਜਾਹਨਵੀ ਨੇ ਕਰਵਾਇਆ ਫ਼ੋਟੋਸ਼ੂਟ, ਤਸਵੀਰਾਂ ਨੂੰ ਦੇਖ ਦੀਵਾਨੇ ਹੋਏ ਪ੍ਰਸ਼ੰਸਕ

ਵੀਰਵਾਰ ਨੂੰ ਆਸ਼ੀਸ਼ ਨੇ ਕੂ ਐਪ ਦੇ ਆਪਣੇ ਅਧਿਕਾਰਤ ਹੈਂਡਲ ਤੋਂ ਇਕ ਵੀਡੀਓ ਸਾਂਝੀ ਕੀਤੀ ਹੈ ਜਿਸ ’ਚ ਉਹ ਗੁਜਰਾਤ ਦੇ ਮਸ਼ਹੂਰ ਸਟ੍ਰੀਟ ਫ਼ੂਡ, ਸੁਰਤੀ ਲੋਚੋ ਨੂੰ ਖਾਂਦੇ ਅਤੇ ਤਾਰੀਫ਼ ਕਰਦੇ ਦਿਖਾਈ ਦੇ ਰਹੇ ਹਨ। ਆਸ਼ੀਸ਼ ਨੇ ਵੀਡੀਓ ਸਾਂਝੀ ਕਰਦੇ ਹੋਏ ਕੈਪਸ਼ਨ ‘ਚ ਲਿਖਿਆ ਕਿ ‘ਅੱਜ ਤੋਂ ਪਹਿਲਾਂ ਅਜਿਹਾ ਨਹੀਂ ਕੀਤਾ, ਜਾਨੀ ਫ਼ਰਸਾਨ, ਸੂਰਤ, ਗੁਜਰਾਤ ’ਚ ਸੁਆਦੀ ਨਾਸ਼ਤਾ।’

ਤੁਹਾਨੂੰ ਦੱਸ ਦੇਈਏ ਕਿ ਲੋਚੋ ਗੁਜਰਾਤ ਦੀ ਇਕ ਮਸ਼ਹੂਰ ਡਿਸ਼ ਹੈ, ਜਿਸ ਨੂੰ ਸਵੇਰੇ, ਦੁਪਹਿਰ ਜਾਂ ਸ਼ਾਮ ਨੂੰ ਕਿਸੇ ਵੀ ਸਮੇਂ ਨਾਸ਼ਤੇ ਦੇ ਰੂਪ ’ਚ ਖਾਧਾ ਜਾ ਸਕਦਾ ਹੈ।  ਇਹ ਆਮ ਤੌਰ ’ਤੇ ਘੱਟ ਤੇਲ, ਭੁੰਲਨ ਵਾਲੀ, ਮਸਾਲੇਦਾਰ ਦੇਸੀ ਚਟਨੀ, ਮਿਰਚ ਅਤੇ ਸੇਵ ਨਾਲ ਪਰੋਸਿਆ ਜਾਂਦਾ ਹੈ।  ਇਸ ਗੁਜਰਾਤੀ ਰਵਾਇਤੀ ਸਟ੍ਰੀਟ ਫ਼ੂਡ ਨੂੰ ਸੁਰਤੀ ਲੋਚੋ ਵਜੋਂ ਜਾਣਿਆ ਜਾਂਦਾ ਹੈ।

ਇਹ  ਵੀ ਪੜ੍ਹੋ : ਪਿਤਾ ਰਿਸ਼ੀ ਨੂੰ ਯਾਦ ਕਰਦਿਆਂ ਰਣਬੀਰ ਕਪੂਰ ਨੇ ਕਿਹਾ- ‘ਕਾਸ਼ ਮੇਰੇ ਪਿਤਾ ਇਹ ਫ਼ਿਲਮ ਦੇਖਣ ਲਈ ਜ਼ਿੰਦਾ ਹੁੰਦੇ’

ਜ਼ਿਕਰਯੋਗ ਹੈ ਕਿ ਆਸ਼ੀਸ਼ ਨੂੰ 11 ਵੱਖ-ਵੱਖ ਭਾਸ਼ਾਵਾਂ ’ਚ ਕੰਮ ਕਰਨ ਲਈ ਜਾਣਿਆ ਜਾਂਦਾ ਹੈ। ਇਨ੍ਹਾਂ ’ਚ ਹਿੰਦੀ, ਤਾਮਿਲ, ਕੰਨੜ, ਮਲਿਆਲਮ, ਤੇਲਗੂ, ਬੰਗਾਲੀ, ਅੰਗਰੇਜ਼ੀ, ਉੜੀਆ, ਮਰਾਠੀ ਸਿਨੇਮਾ ਦੀਆਂ ਫ਼ਿਲਮਾਂ ’ਚ ਸ਼ਾਮਲ ਹਨ।  ਇਸ ਦੇ ਨਾਲ ਹੀ ਉਨ੍ਹਾਂ ਨੇ ਟੀ.ਵੀ. ਸੀਰੀਅਲ ‘ਹਮ ਪੰਚੀ ਏਕ ਡਾਲ ਕੇ’ ’ਚ ਵੀ ਕੰਮ ਕੀਤਾ। 1995 ’ਚ ਵਿਦਿਆਰਥੀ ਨੂੰ ਦ੍ਰੋਹ ਕਾਲ ਲਈ ਸਰਵੋਤਮ ਸਹਾਇਕ ਅਦਾਕਾਰ ਦਾ ਰਾਸ਼ਟਰੀ ਫ਼ਿਲਮ ਪੁਰਸਕਾਰ ਮਿਲਿਆ।


Anuradha

Content Editor

Related News