ਤਾਲਿਬਾਨੀਆਂ 'ਤੇ ਬਿਆਨ ਦੇਣਾ ਸਵਰਾ ਭਾਸਕਰ ਨੂੰ ਪਿਆ ਮਹਿੰਗਾ
Wednesday, Aug 18, 2021 - 02:51 PM (IST)
ਨਵੀਂ ਦਿੱਲੀ : ਅਫ਼ਗਾਨਿਸਤਾਨ 'ਚ ਤਾਲਿਬਾਨੀਆਂ ਨੇ ਆਪਣਾ ਕਬਜ਼ਾ ਕਰ ਲਿਆ ਹੈ। ਇੱਥੋ ਦੀਆਂ ਆ ਰਹੀਆਂ ਤਸਵੀਰਾਂ ਅਤੇ ਵੀਡੀਓਜ਼ ਦਿਲ ਕੰਭਾਊ ਹਨ। ਭਾਰਤ ਦੀ ਰਾਜਨੀਤੀਕ ਹਸਤੀਆਂ ਤੋਂ ਇਲਾਵਾ ਫ਼ਿਲਮੀ ਹਸਤੀਆਂ ਵੀ ਅਫ਼ਗਾਨਿਸਤਾਨ ਦੇ ਹਾਲਾਤਾਂ 'ਤੇ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ। ਬਾਲੀਵੁੱਡ ਅਦਾਕਾਰ ਸਵਰਾ ਭਾਸਕਰ ਨੇ ਵੀ ਇਸ ਮਾਮਲੇ 'ਚ ਆਪਣੀ ਪ੍ਰਤੀਕਿਰਿਆ ਦਿੱਤੀ ਹੈ ਪਰ ਸਵਰਾ ਭਾਸਕਰ ਨੂੰ ਇਸ ਪ੍ਰਤੀਕਿਰਿਆ ਕਾਰਨ ਕਾਫ਼ੀ ਟਰੋਲ ਵੀ ਹੋਣਾ ਪੈ ਰਿਹਾ ਹੈ। ਇੰਨਾ ਹੀ ਨਹੀਂ ਸਵਰਾ ਭਾਸਕਰ ਨੂੰ ਗ੍ਰਿਫ਼ਤਾਰ ਕਰਨ ਤਕ ਦੀ ਮੰਗ ਹੋ ਰਹੀ ਹੈ।
ਇਹ ਖ਼ਬਰ ਵੀ ਵੇਖੋ - ਜਦੋਂ ਜੌਨ ਅਬ੍ਰਾਹਮ ਨੂੰ ਤਾਲਿਬਾਨ ਨੇ ਦਿੱਤੀ ਸੀ ਬੰਬ ਨਾਲ ਉਡਾਉਣ ਦੀ ਧਮਕੀ, ਲੈਣਾ ਪਿਆ ਸੀ ਇਹ ਫ਼ੈਸਲਾ
ਦਰਅਸਲ ਸਵਰਾ ਭਾਸਕਰ ਨੇ ਤਾਲਿਬਾਨੀਆਂ ਦੀ ਤੁਲਨਾ ਭਾਰਤ ਦੇ ਹਿੰਦੂਤਵ ਨਾਲ ਕੀਤੀ ਹੈ। ਇਸ ਤੋਂ ਬਾਅਦ ਉਹ ਸੋਸ਼ਲ ਮੀਡੀਆ 'ਤੇ ਕਾਫ਼ੀ ਟਰੋਲ ਹੋਣ ਲੱਗੀ। ਉਸ ਦੀ ਗ੍ਰਿਫ਼ਤਾਰੀ ਦੀ ਮੰਗ ਕਰਨ ਤੋਂ ਬਾਅਦ ਟਵਿੱਟਰ 'ਤੇ '#Arrest Swara Bhasker' ਟਰੈਂਡ ਕਰ ਰਿਹਾ ਹੈ। ਸਵਰਾ ਭਾਸਕਰ ਨੇ ਆਪਣੇ ਟਵੀਟ 'ਚ ਲਿਖਿਆ ਹੈ, 'ਅਸੀਂ ਹਿੰਦੂਤਵ ਅੱਤਵਾਦ ਨਾਲ ਠੀਕ ਨਹੀਂ ਹੋ ਸਕਦੇ ਤੇ ਤਾਲਿਬਾਨ ਅੱਤਵਾਦ ਤੋਂ ਸਾਰੇ ਹੈਰਾਨ ਤੇ ਤਬਾਹ ਹੋ ਗਏ ਹਨ। ਅਸੀਂ ਤਾਲਿਬਾਨ ਅੱਤਵਾਦ ਤੋਂ ਸ਼ਾਂਤ ਨਹੀਂ ਬੈਠ ਸਕਦੇ ਤੇ ਫਿਰ ਹਿੰਦੂਤਵ ਦੇ ਅੱਤਵਾਦ ਬਾਰੇ ਨਾਰਾਜ਼ ਹੁੰਦੇ ਹਨ। ਸਾਡੀਆਂ ਮਨੁੱਖੀ ਤੇ ਨੈਤਿਕ ਕਦਰਾਂ-ਕੀਮਤਾਂ ਦੱਬੇ-ਕੁਚਲੇ ਲੋਕਾਂ ਦੀ ਪਛਾਣ 'ਤੇ ਅਧਾਰਤ ਨਹੀਂ ਹੋਣੀਆਂ ਚਾਹੀਦੀਆਂ।''
ਇਸ ਤੋਂ ਪਹਿਲਾਂ 16 ਅਗਸਤ ਨੂੰ ਸਵਰਾ ਭਾਸਕਰ ਨੇ ਇਕ ਟਵੀਟ ਕੀਤਾ ਸੀ, ਜਿਸ 'ਚ ਉਸ ਨੇ ਲਿਖਿਆ ਸੀ, ''ਕਾਬੁਲ ਦੇ ਏਅਰਪੋਰਟ ਦੀ ਵੀਡੀਓ ਸਾਂਝੀ ਕੀਤੀ ਹੈ। ਇਸ ਵੀਡੀਓ 'ਚ ਲੋਕ ਜਹਾਜ਼ 'ਚ ਚੜ੍ਹਨ ਦੀ ਕੋਸ਼ਿਸ਼ ਕਰ ਰਹੇ ਹਨ। ਇਸ ਵੀਡੀਓ ਨਾਲ ਸਵਰਾ ਨੇ ਦਿਲ ਟੁੱਟਣ ਵਾਲੇ ਇਮੋਜ਼ੀ ਸਾਂਝੇ ਕੀਤੇ ਹਨ।''
ਇਹ ਖ਼ਬਰ ਵੀ ਵੇਖੋ - ਸੁਨੰਦਾ ਸ਼ਰਮਾ ਨੂੰ ਇਸ ਸ਼ਖਸ ਨੇ ਸ਼ਰੇਆਮ ਕੀਤਾ ਪ੍ਰਪੋਜ਼, ਵੇਖੋ ਕੀ ਦਿੱਤਾ ਅੱਗੋਂ ਗਾਇਕਾ ਨੇ ਜਵਾਬ (ਵੀਡੀਓ)
ਦੱਸਣਯੋਗ ਹੈ ਕਿ ਐਤਵਾਰ ਨੂੰ ਕਾਬੁਲ 'ਤੇ ਕਬਜ਼ਾ ਕਰਨ ਤੋਂ ਬਾਅਦ, ਪੂਰਾ ਅਫ਼ਗਾਨਿਸਤਾਨ ਹੁਣ ਤਾਲਿਬਾਨ ਦੇ ਸ਼ਾਸਨ ਅਧੀਨ ਆ ਗਿਆ ਹੈ। ਅਫ਼ਗਾਨਿਸਤਾਨ ਦੇ ਰਾਸ਼ਟਰਪਤੀ ਅਸ਼ਰਫ ਗਨੀ ਨੇ ਗੁਆਂਢੀ ਦੇਸ਼ ਤਾਜਿਕਸਤਾਨ 'ਚ ਪਨਾਹ ਲਈ ਹੋਈ ਹੈ। ਇਸ ਦੇ ਨਾਲ ਹੀ ਤਾਲਿਬਾਨ ਦੇ ਹਥਿਆਰਬੰਦ ਮੈਂਬਰਾਂ ਵੱਲੋਂ ਰਾਸ਼ਟਰਪਤੀ ਭਵਨ 'ਤੇ ਕਬਜ਼ਾ ਕਰਨ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ। ਸੋਮਵਾਰ ਦੀ ਸਵੇਰ ਨੂੰ ਵੀ ਹਜ਼ਾਰਾਂ ਲੋਕ ਕਾਬੁਲ ਤੋਂ ਬਾਹਰ ਜਾ ਰਹੇ ਸਨ। ਹਰ ਵਾਹਨ 'ਤੇ 20-25 ਲੋਕ ਕਿਸੇ ਨਾ ਕਿਸੇ ਢੰਗ ਨਾਲ ਸੁਰੱਖਿਅਤ ਪਨਾਹ ਲਈ ਤਿਆਰੀਆਂ ਕਰਦੇ ਦੇਖੇ ਗਏ। ਕਾਬੁਲ ਹਵਾਈ ਅੱਡੇ 'ਤੇ ਵੀ ਭਾਰੀ ਭੀੜ ਹੈ ਅਤੇ ਲੋਕ ਹਵਾਈ ਅੱਡੇ ਦੇ ਅਧਿਕਾਰੀਆਂ ਨੂੰ ਖਾਲੀ ਕਰਨ ਦੀ ਬੇਨਤੀ ਕਰ ਰਹੇ ਹਨ।
ਇਹ ਖ਼ਬਰ ਵੀ ਵੇਖੋ - ਪ੍ਰਿਅੰਕਾ ਚੋਪੜਾ ਬਣੀ MAMI ਫ਼ਿਲਮ ਫੈਸਟੀਵਲ ਦੀ ਚੇਅਰਪਰਸਨ, ਭਾਰਤੀ ਸਿਨੇਮਾ ਨੂੰ ਲੈ ਕੇ ਕੀਤਾ ਇਹ ਵਾਅਦਾ