‘ਬਿੱਗ ਬੌਸ’ ਤੋਂ ਬਾਹਰ ਨਿਕਲਦਿਆਂ ਹੀ ਅਨੁਰਾਗ ਡੋਭਾਲ ਦੀ ਹੋਈ ਜ਼ਬਰਦਸਤ ਲੜਾਈ, ਮੇਕਰਸ ’ਤੇ ਕੱਢਿਆ ਗੁੱਸਾ

Tuesday, Jan 02, 2024 - 12:07 PM (IST)

ਮੁੰਬਈ (ਬਿਊਰੋ)– ‘ਬਿੱਗ ਬੌਸ 17’ ’ਚ ਪਹਿਲੀ ਵਾਰ ਮਿਡ-ਵੀਕ ਐਵਿਕਸ਼ਨ ਹੋਇਆ ਹੈ। ‘ਬਿੱਗ ਬੌਸ’ ਨੇ ਘਰ ਦੇ ਕਪਤਾਨ ਤੇ ਸਾਬਕਾ ਕਪਤਾਨਾਂ ਨੂੰ ਨਾਮਜ਼ਦਗੀ ਦਾ ਅਧਿਕਾਰ ਦਿੱਤਾ ਹੈ। ਅਜਿਹੇ ’ਚ ਮੁਨੱਵਰ ਨੇ ਅਨੁਰਾਗ ਨੂੰ ਨਾਮਜ਼ਦ ਕੀਤਾ, ਈਸ਼ਾ ਨੇ ਆਇਸ਼ਾ ਨੂੰ ਤੇ ਔਰਾ ਨੇ ਅਭਿਸ਼ੇਕ ਨੂੰ ਨਾਮਜ਼ਦ ਕੀਤਾ। ਇਸ ਤੋਂ ਬਾਅਦ ‘ਬਿੱਗ ਬੌਸ’ ਨੇ ਮਿਡ-ਵੀਕ ਐਵਿਕਸ਼ਨ ਦਾ ਐਲਾਨ ਕੀਤਾ ਤੇ ਘਰ ਦੇ ਮੈਂਬਰਾਂ ਨੂੰ ਅਨੁਰਾਗ, ਆਇਸ਼ਾ ਤੇ ਅਭਿਸ਼ੇਕ ’ਚੋਂ ਇਕ ਨੂੰ ਕੱਢਣ ਲਈ ਕਿਹਾ। ਪਰਿਵਾਰ ਦੇ ਜ਼ਿਆਦਾਤਰ ਮੈਂਬਰਾਂ ਨੇ ਅਨੁਰਾਗ ਦਾ ਨਾਂ ਲਿਆ। ਘਰ ਵਾਲਿਆਂ ਦੀਆਂ ਘੱਟ ਵੋਟਾਂ ਕਾਰਨ ਅਨੁਰਾਗ ਨੂੰ ਘਰੋਂ ਕੱਢ ਦਿੱਤਾ ਗਿਆ।

ਇਹ ਖ਼ਬਰ ਵੀ ਪੜ੍ਹੋ : ‘ਗਦਰ 2’ ਦੇ ਅਦਾਕਾਰ ਨਾਲ ਹੋਈ ਹਜ਼ਾਰਾਂ ਦੀ ਠੱਗੀ, ਫੌਜੀ ਬਣ ਲਗਾਇਆ ਚੂਨਾ

ਮੇਕਰਸ ’ਤੇ ਭੜਕੇ ਅਨੁਰਾਗ
‘ਬਿੱਗ ਬੌਸ’ ਦੇ ਫੈਨ ਪੇਜ ਮੁਤਾਬਕ ਅਨੁਰਾਗ ਡੋਭਾਲ ਨੂੰ ਘਰੋਂ ਕੱਢੇ ਜਾਣ ਤੋਂ ਬਾਅਦ ਮੇਕਰਸ ’ਤੇ ਗੁੱਸਾ ਹੈ। ਅਨੁਰਾਗ ਤੇ ‘ਬਿੱਗ ਬੌਸ’ ਦੀ ਕ੍ਰਿਏਟਿਵ ਟੀਮ ਵਿਚਾਲੇ ਜ਼ਬਰਦਸਤ ਲੜਾਈ ਹੋਈ ਹੈ। ਅਨੁਰਾਗ ਨੇ ਆਪਣਾ ਸਟੈਂਡ ਲਿਆ ਤੇ ਬੇਦਖ਼ਲੀ ਨੂੰ ਗਲਤ ਦੱਸਿਆ। ਇਸ ਫੈਨ ਪੇਜ ਮੁਤਾਬਕ ਅਨੁਰਾਗ ਨੇ ਕਿਹਾ ਕਿ ਉਹ ਕਦੇ ਵੀ ਵੋਟ ਦੀ ਕਮੀ ਦੇ ਆਧਾਰ ’ਤੇ ਉਨ੍ਹਾਂ ਨੂੰ ਬੇਦਖ਼ਲ ਨਹੀਂ ਕਰ ਸਕਦੇ ਸਨ। ਅਨੁਰਾਗ ਦਾ ਕਹਿਣਾ ਹੈ ਕਿ ਜੇਕਰ ਉਹ ਅਖੀਰ ਤੱਕ ਘਰ ਦੇ ਅੰਦਰ ਹੀ ਰਹੇ ਹੁੰਦੇ ਤਾਂ ਟਰਾਫੀ ਨੂੰ ਬਾਹਰ ਲੈ ਕੇ ਆਉਂਦੇ।

ਨਹੀਂ ਦਿੱਤਾ ਇੰਟਰਵਿਊ
ਅਨੁਰਾਗ ਤੇ ‘ਬਿੱਗ ਬੌਸ’ ਮੇਕਰਸ ਵਲੋਂ ਅਜੇ ਤੱਕ ਕੋਈ ਅਧਿਕਾਰਤ ਬਿਆਨ ਸਾਹਮਣੇ ਨਹੀਂ ਆਇਆ ਹੈ। ‘ਬਿੱਗ ਬੌਸ’ ਤੋਂ ਬਾਹਰ ਹੋਣ ਤੋਂ ਬਾਅਦ ਮੁਕਾਬਲੇਬਾਜ਼ ਮੀਡੀਆ ਨੂੰ ਇੰਟਰਵਿਊ ਦਿੰਦੇ ਹਨ ਪਰ ਅਨੁਰਾਗ ਨੇ ਇੰਟਰਵਿਊ ਦੇਣ ਤੋਂ ਇਨਕਾਰ ਕਰ ਦਿੱਤਾ ਸੀ ਪਰ ਉਨ੍ਹਾਂ ਦੀ ਪੀ. ਆਰ. ਟੀਮ ਤੇ ਨਿਰਮਾਤਾਵਾਂ ਦੀ ਕ੍ਰਿਏਟਿਵ ਟੀਮ ਵਿਚਕਾਰ ਗੱਲਬਾਤ ਚੱਲ ਰਹੀ ਹੈ।

PunjabKesari

ਅਨੁਰਾਗ ਦੇ ਪ੍ਰਸ਼ੰਸਕਾਂ ਨੇ ਕੀਤੀ ਸੁਪੋਰਟ
ਅਨੁਰਾਗ ਦੇ ਪ੍ਰਸ਼ੰਸਕ ਸੋਸ਼ਲ ਮੀਡੀਆ ’ਤੇ ਉਨ੍ਹਾਂ ਦਾ ਸਮਰਥਨ ਕਰ ਰਹੇ ਹਨ। ਅਨੁਰਾਗ ਨੇ ਇੰਸਟਾਗ੍ਰਾਮ ਸਟੋਰੀ ’ਤੇ ਇਕ ਪੋਸਟ ਸ਼ੇਅਰ ਕੀਤੀ, ਜਿਸ ’ਚ ਉਨ੍ਹਾਂ ਲਿਖਿਆ, ‘‘ਅਸੀਂ ਸਾਰੇ ਅਨੁਰਾਗ ਨੂੰ ਪਿਆਰ ਕਰਦੇ ਹਾਂ, ਬ੍ਰੋ ਸੈਨਾ ਤੇ ਬਾਬੂ ਭਈਆ ’ਤੇ ਮਾਣ ਹੈ। ਜਦੋਂ ਵੋਟ ਪਾ ਕੇ ਨਹੀਂ ਹਰਾ ਸਕਦੇ ਤਾਂ ਗੰਦੀ ਖੇਡ ਸ਼ੁਰੂ ਕਰ ਦਿਓ। ਇਤਿਹਾਸ ਲਿਖਿਆ ਗਿਆ ਹੈ। ‘ਬਿੱਗ ਬੌਸ’ ਬਨਾਮ ਯੂਕੇ 07 ਰਾਈਡਰ। ਇਕੋ ਇਕ ਵਿਅਕਤੀ ਜੋ ਡਰਦਾ ਨਹੀਂ ਸੀ ਤੇ ਇੱਜ਼ਤ ਲੈ ਕੇ ਆਇਆ। ਡਰ ਕੱਢ ਲਿਆ ਨਹੀਂ ਤਾਂ ਟਰਾਫੀ ਇਥੇ ਹੀ ਹੋਣੀ ਸੀ।’’

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News