''ਅੰਤਿਮ'' ''ਚ ਮਹਿਮਾ ਨਾਲ ਇੰਟੀਮੇਂਟ ਸੀਨ ਦੌਰਾਨ ਅਜਿਹੀ ਹੋ ਗਈ ਸੀ ਆਯੁਸ਼ ਦੀ ਹਾਲਤ, ਬਿਆਨ ਕੀਤਾ ਦਰਦ

Sunday, Nov 14, 2021 - 03:55 PM (IST)

''ਅੰਤਿਮ'' ''ਚ ਮਹਿਮਾ ਨਾਲ ਇੰਟੀਮੇਂਟ ਸੀਨ ਦੌਰਾਨ ਅਜਿਹੀ ਹੋ ਗਈ ਸੀ ਆਯੁਸ਼ ਦੀ ਹਾਲਤ, ਬਿਆਨ ਕੀਤਾ ਦਰਦ

ਮੁੰਬਈ- ਅਦਾਕਾਰ ਸਲਮਾਨ ਖਾਨ ਅਤੇ ਆਯੁਸ਼ ਸ਼ਰਮਾ ਇਨ੍ਹੀਂ ਦਿਨੀਂ ਫਿਲਮ 'ਅੰਤਿਮ: ਦਿ ਫਾਈਨਲ ਥਰੁੱਥ' ਦੀ ਪ੍ਰੋਮਸ਼ਨ 'ਚ ਰੁੱਝੇ ਹਨ। ਫਿਲਮ 26 ਨਵੰਬਰ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਵੇਗੀ। ਇਸ ਫਿਲਮ ਨਾਲ ਟੀਵੀ ਅਦਾਕਾਰਾ ਮਹਿਮਾ ਮਕਵਾਨਾ ਵੀ ਬਾਲੀਵੁੱਡ 'ਚ ਡੈਬਿਊ ਕਰ ਰਹੀ ਹੈ। ਫਿਲਮ 'ਚ ਆਯੁਸ਼ ਸ਼ਰਮਾ ਅਤੇ ਮਹਿਮਾ ਦੇ ਵਿਚਾਲੇ ਕੁਝ ਇੰਟੀਮੈਂਟ ਅਤੇ ਰੋਮਾਂਟਿਕ ਸੀਨਜ਼ ਵੀ ਹੋਏ ਹਨ। ਹਾਲ ਹੀ 'ਚ ਆਯੁਸ਼ ਨੇ ਦੱਸਿਆ ਕਿ ਮਹਿਮਾ ਦੇ ਨਾਲ ਇੰਟੀਮੇਂਟ ਸੀਨ ਦੌਰਾਨ ਉਨ੍ਹਾਂ ਦੀ ਹਾਲਤ ਖਰਾਬ ਹੋ ਗਈ ਸੀ।

Bollywood Tadka
ਆਯੁਸ਼ ਨੇ ਕਿਹਾ ਕਿ ਮੈਨੂੰ ਯਾਦ ਹੈ ਕਿ ਜਦੋਂ ਅਸੀਂ 'ਹੋਨੇ ਲਗਾ' ਗਾਣੇ ਦੀ ਸ਼ੂਟਿੰਗ ਕਰ ਰਹੇ ਸੀ ਤਾਂ ਮੈਂ ਇਕਦਮ ਪਾਗਲ ਜਿਹਾ ਹੋ ਗਿਆ ਸੀ। ਮੈਂ ਸੋਚ ਰਿਹਾ ਸੀ ਕਿ ਇਹ ਆਨਸਕ੍ਰੀਨ ਕੁਝ ਹੋਰ ਨਾ ਦਿਖੇ। ਮੇਰੀ ਪਤਨੀ ਅਰਪਿਤਾ ਦੇਖ ਰਹੀ ਹੈ। ਮੇਰੇ ਬੱਚੇ ਦੇਖ ਰਹੇ ਹਨ। ਮੈਨੂੰ ਪਤਾ ਕਿ ਕੀ ਹੋਣ ਵਾਲਾ ਹੈ। ਉਸ ਸਮੇਂ ਦਿਮਾਗ 'ਚ ਹਜ਼ਾਰਾਂ ਖਿਆਲ ਆ ਰਹੇ ਸਨ।

Bollywood Tadka
ਆਯੁਸ਼ ਨੇ ਕਿਹਾ ਕਿ ਫਿਲਮ ਦੇ ਡਾਇਰੈਕਟਰ ਮਹੇਸ਼ ਮਾਂਜੇਕਰ ਨੇ ਸ਼ੂਟ ਦੌਰਾਨ ਮੇਰੇ ਨਾਲ ਇਕ ਪਰੈਂਕ ਵੀ ਕੀਤਾ। ਮਹੇਸ਼ ਨੇ ਮੈਨੂੰ ਬੁਲਾਇਆ ਅਤੇ ਕਿਹਾ ਕਿ ਫਿਲਮ 'ਚ ਕਿਸਿੰਗ ਸੀਨ ਦੀ ਲੋੜ ਹੈ। ਮੈਂ ਉਸ ਨੂੰ ਕਿਹਾ ਕਿ ਮੈਂ ਕਿਸਿੰਗ ਸੀਨ ਨਹੀਂ ਕਰ ਸਕਦਾ ਪਰ ਉਨ੍ਹਾਂ ਨੇ ਕਿਹਾ ਕਿ ਫਿਲਮ 'ਚ ਇਸ ਦੀ ਲੋੜ ਹੈ।

Bollywood Tadka

ਉਦੋਂ ਮੈਂ ਉਸ ਨੂੰ ਬੇਨਤੀ ਕੀਤੀ ਕਿ ਸਰ ਪਲੀਜ਼ ਮੇਰੇ ਨਾਲ ਅਜਿਹਾ ਨਾ ਕਰੋ। ਇਹ ਇਕ ਗੈਂਗਸਟਰ ਫਿਲਮ ਹੈ ਅਤੇ ਇਸ ਲਈ ਲਵ ਸਟੋਰੀ ਦੇ ਚੱਕਰ 'ਚ ਨਹੀਂ ਪੈਂਦੇ। ਮੈਂ ਉਨ੍ਹਾਂ ਨੂੰ ਮਨਾਉਣ ਦੀ ਕੋਸ਼ਿਸ਼ ਕਰਦਾ ਰਿਹਾ। ਬੱਚੇ ਦੀ ਤਰ੍ਹਾਂ ਮੈਂ ਮਹਿਮਾ ਦੇ ਕੋਲ ਵੀ ਗਿਆ ਅਤੇ ਉਸ ਨੂੰ ਕਿਹਾ ਕਿ ਉਹ ਵੀ ਬੋਲ ਦੇਵੇ ਕਿ ਉਹ ਅਜਿਹੇ ਸੀਨ ਕਰਨ 'ਚ ਅਸਹਿਜ ਮਹਿਸੂਸ ਕਰਦੀ ਹੈ।


author

Aarti dhillon

Content Editor

Related News