ਅਨੰਨਿਆ ਪਾਂਡੇ ਨੇ ਅਨ-ਟਾਈਟਲਡ ਥ੍ਰਿਲਰ ਫ਼ਿਲਮ ਦੀ ਸ਼ੂਟਿੰਗ ਕੀਤੀ ਪੂਰੀ

Tuesday, Feb 28, 2023 - 12:47 PM (IST)

ਅਨੰਨਿਆ ਪਾਂਡੇ ਨੇ ਅਨ-ਟਾਈਟਲਡ ਥ੍ਰਿਲਰ ਫ਼ਿਲਮ ਦੀ ਸ਼ੂਟਿੰਗ ਕੀਤੀ ਪੂਰੀ

ਮੁੰਬਈ (ਬਿਊਰੋ) : ਬਾਲੀਵੁੱਡ ਅਦਾਕਾਰਾ ਅਨੰਨਿਆ ਪਾਂਡੇ ਨੇ ਹਾਲ ਹੀ ’ਚ ਮਸ਼ਹੂਰ ਫ਼ਿਲਮ ਨਿਰਮਾਤਾ ਵਿਕਰਮਾਦਿੱਤਿਆ ਮੋਟਵਾਨੇ ਦੁਆਰਾ ਨਿਰਦੇਸ਼ਿਤ ਤੇ ਨਿਖਿਲ ਦਿਵੇਦੀ ਦੁਆਰਾ ਨਿਰਮਿਤ ਆਪਣੀ ਆਉਣ ਵਾਲੀ ਅਨ-ਟਾਈਟਲਡ ਥ੍ਰਿਲਰ ਫ਼ਿਲਮ ਦੀ ਸ਼ੂਟਿੰਗ ਪੂਰੀ ਕਰ ਲਈ ਹੈ। ਅਨੰਨਿਆ ਨੇ ਆਪਣੇ ਸੋਸ਼ਲ ਮੀਡੀਆ ਰਾਹੀਂ ਆਪਣੇ ਪ੍ਰਸ਼ੰਸਕਾਂ ਨੂੰ ਇਸ ਬਾਰੇ ਜਾਣਕਾਰੀ ਦਿੱਤੀ।

ਉਨ੍ਹਾਂ ਨੇ ਇਕ ਤਸਵੀਰ ਪੋਸਟ ਕਰਕੇ ਧੰਨਵਾਦ ਪ੍ਰਗਟਾਇਆ ਹੈ। ਉਸ ਨੇ ਕਿਹਾ ‘ਐਂਡ ਇਟਸ ਰੈਪ @motwayne ਮੈਂ ਤੁਹਾਡੀ ਧੰਨਵਾਦੀ ਹਾਂ। ਮੈਨੂੰ ਉਮੀਦ ਹੈ ਕਿ ਮੈਂ ਤੁਹਾਨੂੰ ਆਪਣੇ ਕੰਮ ਨਾਲ ਖੁਸ਼ ਤੇ ਮਾਣ ਮਹਿਸੂਸ ਕਰਵਾਉਂਦੀ ਰਹਾਂਗੀ ਤੇ ਟੀਮ ਦੇ ਹਰੇਕ ਮੈਂਬਰ ਜਿਸ ਨੇ ਇਸ ਜਾਦੂਈ ਫ਼ਿਲਮ ਲਈ ਆਪਣਾ ਸਭ ਕੁਝ ਦਿੱਤਾ ਹੈ। ਮੈਂ ਤੁਹਾਨੂੰ ਬਹੁਤ ਪਿਆਰ ਕਰਦੀ ਹਾਂ ਤੇ ਮੈਨੂੰ ਬੇਸਬਰੀ ਨਾਲ ਉਡੀਕ ਹੈ ਕਿ ਦੁਨੀਆ ਇਸ ਫ਼ਿਲਮ ਨੂੰ ਦੇਖੇ।’’ 

PunjabKesari

ਇਸ ਸਮੇਂ ਬਿਨਾਂ ਸਿਰਲੇਖ ਵਾਲਾ ਥ੍ਰਿਲਰ ਪੋਸਟ-ਪ੍ਰੋਡਕਸ਼ਨ ’ਚ ਹੈ ਤੇ ਪ੍ਰਸ਼ੰਸਕ ਫ਼ਿਲਮ ਦੀ ਰਿਲੀਜ਼ਿੰਗ ਤੇ ਸਿਰਲੇਖ ਬਾਰੇ ਹੋਰ ਅਪਡੇਟਸ ਦੀ ਬੇਸਬਰੀ ਨਾਲ ਉਡੀਕ ਕਰ ਰਹੇ ਹਨ। ਇਕ ਪ੍ਰਭਾਵਸ਼ਾਲੀ ਕਾਸਟ ਤੇ ਕਰੂ ਮੈਂਬਰਸ ਨਾਲ ਫ਼ਿਲਮ ਨੂੰ ਸਾਲ ਦੀ ਸਭ ਤੋਂ ਵੱਧ ਅਨੁਮਾਨਿਤ ਰਿਲੀਜ਼ਾਸ ’ਚੋਂ ਇਕ ਮੰਨਿਆ ਜਾ ਰਿਹਾ ਹੈ।
 

ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।


author

sunita

Content Editor

Related News