ਅਮਿਤਾਭ ਬੱਚਨ ਤੋਂ ਹੋ ਗਈ ਇਹ ਵੱਡੀ ਗ਼ਲਤੀ, ਹੱਥ ਜੋੜ ਮੰਗੀ ਸਾਰਿਆਂ ਤੋਂ ਮੁਆਫ਼ੀ

Wednesday, Jul 31, 2024 - 11:12 AM (IST)

ਮੁੰਬਈ (ਬਿਊਰੋ) - 81 ਸਾਲ ਦੀ ਉਮਰ ‘ਚ ਅਮਿਤਾਭ ਬੱਚਨ ਬਾਲੀਵੁੱਡ ਦੇ ਨੌਜਵਾਨ ਸਿਤਾਰਿਆਂ ਨੂੰ ਮੁਕਾਬਲਾ ਦੇ ਰਹੇ ਹਨ। ਇਨ੍ਹੀਂ ਦਿਨੀਂ ਬਿੱਗ ਬੀ ‘ਕਲਕੀ 2898 ਈ.’ ਨੂੰ ਲੈ ਕੇ ਸੁਰਖੀਆਂ ‘ਚ ਹਨ ਪਰ ਹਾਲ ਹੀ 'ਚ ਸਦੀ ਦੇ ਮਹਾਨਾਇਕ ਅਮਿਤਾਭ ਬੱਚਨ ਨੇ ਇੱਕ ਗ਼ਲਤੀ ਕੀਤੀ। ਗ਼ਲਤੀ ਅਜਿਹੀ ਸੀ ਕਿ ਉਨ੍ਹਾਂ ਨੂੰ ਤੁਰੰਤ ਇਸ ਦਾ ਅਹਿਸਾਸ ਹੋਇਆ ਅਤੇ ਉਨ੍ਹਾਂ ਨੇ ਪ੍ਰਸ਼ੰਸਕਾਂ ਤੋਂ ਮੁਆਫੀ ਵੀ ਮੰਗ ਲਈ। 

ਕੀ ਹੈ ਮਾਮਲਾ?
ਅਮਿਤਾਭ ਬੱਚਨ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੇ ਹਨ। ਉਹ ਅਕਸਰ ਆਪਣੇ ਬਲੌਗ ਅਤੇ ਤਸਵੀਰਾਂ ਨਾਲ ਪੁਰਾਣੀਆਂ ਫ਼ਿਲਮਾਂ ਬਾਰੇ ਗੱਲ ਕਰਦੇ ਹਨ। ਹਾਲ ਹੀ ‘ਚ ਬਿੱਗ ਬੀ ਨੇ ਮਾਫੀਨਾਮਾ ਪੋਸਟ ਕੀਤਾ, ਜਿਸ ‘ਚ ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਤੋਂ ਕਿਹੜੀ ਗ਼ਲਤੀ ਹੋਈ ਹੈ। ਅਮਿਤਾਭ ਬੱਚਨ ਨੇ ਇੱਕ ਵੀਡੀਓ ਸ਼ੇਅਰ ਕੀਤਾ, ਜਿਸ ‘ਚ ਉਨ੍ਹਾਂ ਨੇ ਆਪਣੀ ਇਕ ਫਿਲਮ ਦਾ ਇਕ ਸੀਨ ਸ਼ੇਅਰ ਕੀਤਾ। ਇਸ ‘ਚ ਉਹ ਦੌੜਦੇ ਹੋਏ ਨਜ਼ਰ ਆ ਰਹੇ ਹਨ। ਇਸ ਪੋਸਟ ਨੂੰ ਸ਼ੇਅਰ ਕਰਦੇ ਹੋਏ ਉਨ੍ਹਾਂ ਨੇ ਲਿਖਿਆ- ‘ਅਗਨੀਪਥ ਤੋਂ ਲੈ ਕੇ ਹੁਣ ਤੱਕ ਭੱਜ ਰਿਹਾ ਹਾਂ।' ਜਦੋਂ ਬਿੱਗ ਬੀ ਨੂੰ ਆਪਣੀ ਗ਼ਲਤੀ ਦਾ ਅਹਿਸਾਸ ਹੋਇਆ ਤਾਂ ਉਨ੍ਹਾਂ ਨੇ ਤੁਰੰਤ ਮੁਆਫੀ ਮੰਗ ਲਈ।

ਇਹ ਖ਼ਬਰ ਵੀ ਪੜ੍ਹੋ -KRITI SANON ਨੇ ਆਈਲੈਂਡ 'ਚ ਪ੍ਰੇਮੀ ਨਾਲ ਮਨਾਇਆ ਆਪਣਾ ਜਨਮਦਿਨ, ਤਸਵੀਰਾਂ ਵਾਇਰਲ

ਮਾਫੀ ਮੰਗ ਅਮਿਤਾਭ ਨੇ ਕੀ ਕਿਹਾ?
ਅਸਲ ‘ਚ ਅਮਿਤਾਭ ਬੱਚਨ ਵੀਡੀਓ ‘ਚ ਜਿਸ ਸੀਨ ਦਾ ਵਰਣਨ ਕਰ ਰਹੇ ਸਨ, ਉਹ ਉਸ ਫ਼ਿਲਮ ਦਾ ਨਹੀਂ ਸਗੋਂ ਉਨ੍ਹਾਂ ਦੀ ਫ਼ਿਲਮ ‘ਅਕੇਲਾ’ ਦਾ ਸੀ। ਜਿਵੇਂ ਹੀ ਉਨ੍ਹਾਂ ਨੂੰ ਅਹਿਸਾਸ ਹੋਇਆ ਕਿ ਇਹ ਇੱਕ ਵੱਡੀ ਗ਼ਲਤੀ ਸੀ, ਉਨ੍ਹਾਂ ਤੁਰੰਤ ਆਪਣੀ ਇੰਸਟਾ ਸਟੋਰੀ ‘ਤੇ ਇੱਕ ਪੋਸਟ ਸ਼ੇਅਰ ਕੀਤੀ ਅਤੇ ਲਿਖਿਆ - ‘ਮਾਫ ਕਰਨਾ, ਮੈਂ ਦੌੜਦੇ ਸਮੇਂ ਜੋ VIDEO ਪੋਸਟ ਕੀਤੀ ਸੀ, ਇਸ ਨੂੰ ਅਗਨੀਪਥ ਦਾ ਦੱਸਿਆ ਸੀ, ਉਹ ‘ਅਕੇਲਾ’ ਫ਼ਿਲਮ ਦਾ ਇੱਕ ਸੀਨ ਸੀ। ਸ਼ੁਭਚਿੰਤਕਾਂ ਦਾ ਧੰਨਵਾਦ।

PunjabKesari

ਕੇਬੀਸੀ 'ਚ ਨਜ਼ਰ ਆਉਣਗੇ ਬਿੱਗ ਬੀ
ਵਰਕ ਫਰੰਟ ਦੀ ਗੱਲ ਕਰੀਏ ਤਾਂ ਅਮਿਤਾਭ ਬੱਚਨ ਜਲਦ ਹੀ ‘ਕੌਨ ਬਣੇਗਾ ਕਰੋੜਪਤੀ’ ਦੇ 16ਵੇਂ ਸੀਜ਼ਨ ‘ਚ ਨਜ਼ਰ ਆਉਣਗੇ, ਜਿਸ ਦੀ ਸ਼ੂਟਿੰਗ ਸ਼ੁਰੂ ਹੋ ਚੁੱਕੀ ਹੈ। ਪਿਛਲੇ ਹਫ਼ਤੇ, ਬਾਲੀਵੁੱਡ ਸੁਪਰਸਟਾਰ ਨੇ ਆਪਣੇ ਐਕਸ ਹੈਂਡਲ ‘ਤੇ ਕੁਇਜ਼ ਸ਼ੋਅ ਦੇ ਸੈੱਟਾਂ ਤੋਂ ਪਹਿਲੀ ਬਲੈਕ ਐਂਡ ਵ੍ਹਾਈਟ ਤਸਵੀਰ ਸਾਂਝੀ ਕੀਤੀ। ਜਿਸ ਨਾਲ ਉਨ੍ਹਾਂ ਲਿਖਿਆ- ‘ਕੇਬੀਸੀ ਦਾ 16ਵਾਂ ਸੀਜ਼ਨ ਵਾਪਸ ਆ ਰਿਹਾ ਹੈ।’

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


sunita

Content Editor

Related News