ਬ੍ਰੇਕਅੱਪ ਦੀਆਂ ਖ਼ਬਰਾਂ ਵਿਚਾਲੇ ਤੇਜਸਵੀ- ਕਰਨ ਨੇ ਲੰਡਨ 'ਚ ਘੁੰਮਦੇ ਦੀਆਂ ਤਸਵੀਰਾਂ ਕੀਤੀਆਂ ਸ਼ੇਅਰ

Friday, Jun 28, 2024 - 10:57 AM (IST)

ਬ੍ਰੇਕਅੱਪ ਦੀਆਂ ਖ਼ਬਰਾਂ ਵਿਚਾਲੇ ਤੇਜਸਵੀ- ਕਰਨ ਨੇ ਲੰਡਨ 'ਚ ਘੁੰਮਦੇ ਦੀਆਂ ਤਸਵੀਰਾਂ ਕੀਤੀਆਂ ਸ਼ੇਅਰ

ਮੁੰਬਈ- ਤੇਜਸਵੀ ਪ੍ਰਕਾਸ਼ ਅਤੇ ਕਰਨ ਕੁੰਦਰਾ ਟੀ.ਵੀ. ਦੇ ਮਸ਼ਹੂਰ ਜੋੜਿਆਂ 'ਚੋਂ ਇਕ ਹੈ। ਅਦਾਕਾਰਾਂ ਦੀਆਂ ਕਈ ਸੋਸ਼ਲ ਮੀਡੀਆ ਪੋਸਟਾਂ ਗਵਾਹੀ ਦੇ ਰਹੀਆਂ ਹਨ ਕਿ ਦੋਵਾਂ ਦਾ ਬ੍ਰੇਕਅੱਪ ਨਹੀਂ ਹੋਇਆ ਹੈ। ਦੋਵਾਂ ਦਾ ਰਿਸ਼ਤਾ ਹੌਲੀ-ਹੌਲੀ ਮਜ਼ਬੂਤ ​​ਹੁੰਦਾ ਜਾ ਰਿਹਾ ਹੈ।ਹਾਲਾਂਕਿ ਪਿਛਲੇ ਦਿਨੀਂ ਅਫਵਾਹਾਂ ਸਨ ਕਿ ਦੋਵਾਂ ਦਾ ਬ੍ਰੇਕਅੱਪ ਹੋ ਗਿਆ ਹੈ।

 

 
 
 
 
 
 
 
 
 
 
 
 
 
 
 
 

A post shared by HT City (@htcity)

ਦਰਅਸਲ, ਇਨ੍ਹੀਂ ਦਿਨੀਂ ਅਦਾਕਾਰ ਆਪਣੇ-ਆਪਣੇ ਪ੍ਰੋਜੈਕਟਾਂ ਵਿੱਚ ਰੁੱਝੇ ਹੋਏ ਹਨ ਅਤੇ ਸੋਸ਼ਲ ਮੀਡੀਆ 'ਤੇ ਕੁਝ ਵੀ ਪੋਸਟ ਨਹੀਂ ਕਰ ਰਹੇ ਹਨ, ਜਿਸ ਕਾਰਨ ਪ੍ਰਸ਼ੰਸਕ ਅੰਦਾਜ਼ੇ ਲਗਾ ਰਹੇ ਸਨ ਕਿ ਦੋਵਾਂ ਦਾ ਬ੍ਰੇਕਅੱਪ ਹੋ ਗਿਆ ਹੈ। ਇਸ ਨਾਲ ਉਨ੍ਹਾਂ ਦੇ ਪ੍ਰਸ਼ੰਸਕਾਂ ਨੂੰ ਕਾਫੀ ਨਿਰਾਸ਼ਾ ਹੋਈ।

PunjabKesari

ਪਰ ਹੁਣ ਆਖ਼ਰਕਾਰ ਅਦਾਕਾਰਾਂ ਨੇ ਇਸ 'ਤੇ ਪ੍ਰਤੀਕਿਰਿਆ ਦਿੱਤੀ ਹੈ। ਬਿੱਗ ਬੌਸ ਦੇ ਪ੍ਰਤੀਯੋਗੀ ਰਾਜੀਵ ਆਦਤਿਆ ਨੇ ਆਪਣੀ ਇੰਸਟਾ ਸਟੋਰੀ 'ਚ ਇਕ ਵੀਡੀਓ ਸ਼ੇਅਰ ਕੀਤੀ ਹੈ ਜਿਸ ਤੋਂ ਪਤਾ ਚੱਲ ਰਿਹਾ ਹੈ ਕਿ ਅਦਾਕਾਰਾਂ ਦਾ ਬ੍ਰੇਕਅੱਪ ਨਹੀਂ ਹੋਇਆ ਹੈ। ਰਾਜੀਵ ਨੇ ਲੰਡਨ ਤੋਂ ਇਹ ਵੀਡੀਓ ਸ਼ੇਅਰ ਕੀਤੀ ਹੈ ਜਿਸ 'ਚ ਉਨ੍ਹਾਂ ਨਾਲ ਕਰਨ ਅਤੇ ਤੇਜਸਵੀ ਵੀ ਨਜ਼ਰ ਆ ਰਹੇ ਹਨ।

PunjabKesari

ਵੀਡੀਓ 'ਚ ਰਾਜੀਵ ਕਿਸੇ ਚੀਜ਼ 'ਤੇ ਟਿੱਪਣੀ ਕਰਦੇ ਹਨ, ਜਿਸ 'ਤੇ ਕਰਨ ਅਤੇ ਤੇਜਸਵੀ ਜ਼ੋਰ-ਜ਼ੋਰ ਨਾਲ ਹੱਸਣ ਲੱਗਦੇ ਹਨ। ਇਸ ਦੌਰਾਨ ਤੇਜਸਵੀ ਨੇ ਗੁਲਾਬੀ ਰੰਗ ਦੀ ਆਫ ਸ਼ੋਲਡਰ ਡਰੈੱਸ ਪਾਈ ਹੋਈ ਸੀ ਜਦਕਿ ਕਰਨ ਕੁੰਦਰਾ ਕੋ-ਆਰਡ ਸੈੱਟ ਪਹਿਨੇ ਨਜ਼ਰ ਆ ਰਹੇ ਸਨ। ਉਮੀਦ ਹੈ ਕਿ ਪ੍ਰਸ਼ੰਸਕ ਇਸ ਵੀਡੀਓ ਨੂੰ ਦੇਖ ਕੇ ਖੁਸ਼ ਹੋਏ ਹੋਣਗੇ।

PunjabKesari

ਤੁਹਾਨੂੰ ਦੱਸ ਦੇਈਏ ਕਿ ਕਰਨ ਕੁੰਦਰਾ ਅਤੇ ਤੇਜਸਵੀ ਪ੍ਰਕਾਸ਼ ਨੂੰ ਟੀ.ਵੀ. ਦੇ ਸਭ ਤੋਂ ਪਿਆਰੇ ਜੋੜਿਆਂ 'ਚ ਗਿਣਿਆ ਜਾਂਦਾ ਹੈ। ਦੋਵਾਂ ਦੀ ਕੈਮਿਸਟਰੀ ਫੈਨਜ਼ ਨੂੰ ਕਾਫੀ ਪਸੰਦ ਆ ਰਹੀ ਹੈ। ਦੋਵਾਂ ਦੀ ਪ੍ਰੇਮ ਕਹਾਣੀ ਬਿੱਗ ਬੌਸ 15 ਤੋਂ ਸ਼ੁਰੂ ਹੋਈ ਸੀ। ਉਹ ਨੇੜੇ ਹੋ ਗਏ ਅਤੇ ਫਿਰ ਦੋਵਾਂ ਨੂੰ ਪਿਆਰ ਹੋ ਗਿਆ।


author

Priyanka

Content Editor

Related News