ਅੱਲੂ ਅਰਜੁਨ ਦੀ 'ਪੁਸ਼ਪਾ 2' ਨੇ ਰਚਿਆ ਇਤਿਹਾਸ, 'RRR' ਨੂੰ ਪਛਾੜ ਹਾਸਲ ਕੀਤਾ ਵੱਡਾ ਰੁਤਬਾ
Friday, Dec 06, 2024 - 02:09 PM (IST)
ਐਂਟਰਟੇਨਮੈਂਟ ਡੈਸਕ : ਸੁਕੁਮਾਰ-ਅੱਲੂ ਅਰਜੁਨ ਦੀ ਐਕਸ਼ਨ ਫ਼ਿਲਮ 'ਪੁਸ਼ਪਾ 2' ਨੇ ਓਪਨਿੰਗ ਨਾਲ ਨਵਾਂ ਇਤਿਹਾਸ ਰਚ ਦਿੱਤਾ ਹੈ। 'ਪੁਸ਼ਪਾ 2' ਅਧਿਕਾਰਤ ਤੌਰ 'ਤੇ ਭਾਰਤੀ ਅਤੇ ਵਿਸ਼ਵਵਿਆਪੀ ਬਾਕਸ ਆਫਿਸ 'ਤੇ ਸਭ ਤੋਂ ਵੱਡੀ ਓਪਨਿੰਗ ਭਾਰਤੀ ਫ਼ਿਲਮ ਵਜੋਂ ਉਭਰੀ ਹੈ। 5 ਦਸੰਬਰ ਨੂੰ ਦੁਨੀਆ ਭਰ ਦੇ ਸਿਨੇਮਾਘਰਾਂ 'ਚ ਰਿਲੀਜ਼ ਹੋਈ 'ਪੁਸ਼ਪਾ 2' ਰਾਜਾਮੌਲੀ ਦੀ ਐਪਿਕ ਫ਼ਿਲਮ 'RRR' ਨੂੰ ਹਰਾ ਕੇ ਬਾਕਸ ਆਫਿਸ ਰਾਜ ਕਰ ਰਹੀ ਹੈ।
ਪਹਿਲੇ ਦਿਨ 'ਪੁਸ਼ਪਾ 2' ਦਾ ਬਾਕਸ ਆਫਿਸ ਕਲੈਕਸ਼ਨ
ਸੈਕਨਿਲਕ ਦੀ ਤਾਜ਼ਾ ਰਿਪੋਰਟ ਅਨੁਸਾਰ, ਫ਼ਿਲਮ 'ਪੁਸ਼ਪਾ 2' ਨੇ ਭਾਰਤ 'ਚ ਆਪਣੇ ਪਹਿਲੇ ਦਿਨ ਸਾਰੀਆਂ ਭਾਸ਼ਾਵਾਂ 'ਚ ਲਗਭਗ 165 ਕਰੋੜ ਰੁਪਏ ਇਕੱਠੇ ਕੀਤੇ ਹਨ। ਅੱਲੂ ਅਰਜੁਨ ਦੀ ਫ਼ਿਲਮ ਨੇ ਪ੍ਰੀਮੀਅਰ ਸ਼ੋਅ ਤੋਂ 10.1 ਕਰੋੜ ਰੁਪਏ ਦਾ ਕਾਰੋਬਾਰ ਕੀਤਾ ਸੀ।
ਇਸ ਤਰ੍ਹਾਂ 'ਪੁਸ਼ਪਾ 2' ਨੇ ਬਾਕਸ ਆਫਿਸ 'ਤੇ ਲਗਭਗ 175.1 ਕਰੋੜ ਦੀ ਕਮਾਈ ਨਾਲ ਰਿਕਾਰਡ ਤੋੜ ਸ਼ੁਰੂਆਤ ਕੀਤੀ ਹੈ। ਇਸ ਨੇ ਰਾਮ ਚਰਨ, ਜੂਨੀਅਰ ਐੱਨ. ਟੀ. ਆਰ. ਦੀ ਫ਼ਿਲਮ 'ਆਰ. ਆਰ. ਆਰ.' ਨੂੰ ਵੱਡੇ ਫਰਕ ਨਾਲ ਪਿੱਛੇ ਛੱਡ ਦਿੱਤਾ। ਸੈਕਨਿਲਕ ਦੇ ਅਨੁਸਾਰ ਰਾਮ ਚਰਨ, ਜੂਨੀਅਰ ਐੱਨ. ਟੀ. ਆਰ. ਦੀ ਫ਼ਿਲਮ ਨੇ ਬਾਕਸ ਆਫਿਸ 'ਤੇ 133 ਕਰੋੜ ਰੁਪਏ ਦੀ ਕਮਾਈ ਕੀਤੀ ਸੀ।
ਇਹ ਵੀ ਪੜ੍ਹੋ- ਮੂਲੀ ਹੀ ਨਹੀਂ, ਇਸ ਦੇ ਪੱਤੇ ਵੀ ਕਰਦੇ ਹਨ ਕਈ ਬੀਮਾਰੀਆਂ ਨੂੰ ਦੂਰ
'ਪੁਸ਼ਪਾ 2' ਨੇ 'ਜਵਾਨ' ਨੂੰ ਵੀ ਦਿੱਤੀ ਮਾਤ
'ਪੁਸ਼ਪਾ 2' ਨੇ ਹਿੰਦੀ 'ਚ ਸ਼ਾਹਰੁਖ ਖ਼ਾਨ ਦੀ ਫ਼ਿਲਮ 'ਜਵਾਨ' ਨੂੰ ਪਿੱਛੇ ਛੱਡ ਦਿੱਤਾ ਹੈ। ਸੈਕਨਿਲਕ ਮੁਤਾਬਕ 2023 'ਚ ਰਿਲੀਜ਼ ਹੋਈ ਕਿੰਗ ਖ਼ਾਨ ਅਤੇ ਨਯਨਤਾਰਾ ਦੀ ਫ਼ਿਲਮ 'ਜਵਾਨ' ਨੇ ਪਹਿਲੇ ਦਿਨ ਸਾਰੀਆਂ ਭਾਸ਼ਾਵਾਂ 'ਚ 75 ਕਰੋੜ ਰੁਪਏ ਦੀ ਕਮਾਈ ਕੀਤੀ ਸੀ। ਇਸ 'ਚੋਂ ਫ਼ਿਲਮ ਨੇ ਸਿਰਫ਼ ਹਿੰਦੀ ਵਰਜ਼ਨ 'ਚ 65.5 ਕਰੋੜ ਰੁਪਏ ਕਮਾਏ। ਇਹ ਹਿੰਦੀ 'ਚ ਕਿੰਗ ਖ਼ਾਨ ਦੀ ਸਭ ਤੋਂ ਵੱਡੀ ਓਪਨਿੰਗ ਭਾਰਤੀ ਫ਼ਿਲਮ ਬਣ ਗਈ। ਹੁਣ ਅੱਲੂ ਅਰਜੁਨ ਦੀ ਫ਼ਿਲਮ ਨੇ ਕਿੰਗ ਖ਼ਾਨ ਦਾ ਇਹ ਰਿਕਾਰਡ ਤੋੜ ਦਿੱਤਾ ਹੈ। 'ਪੁਸ਼ਪਾ 2' ਨੇ ਹਿੰਦੀ ਵਰਜ਼ਨ 'ਚ 'ਜਵਾਨ' ਨੂੰ ਪਛਾੜਦਿਆਂ 67 ਕਰੋੜ ਦੀ ਕਮਾਈ ਕੀਤੀ ਹੈ।
ਇਹ ਵੀ ਪੜ੍ਹੋ- ਮਸ਼ਹੂਰ ਪੰਜਾਬੀ ਗਾਇਕਾ ਦਾ ਖੁਲ੍ਹਾਸਾ,ਮਿਊਜ਼ਿਕ ਇੰਡਸਟਰੀ 'ਚ ਔਰਤਾਂ ਨਾਲ ਹੁੰਦੇ ਹੈ 'ਧੱਕਾ'
ਭਾਰਤੀ ਸਿਨੇਮਾ ਦੇ ਇਤਿਹਾਸ 'ਚ ਸਭ ਤੋਂ ਵੱਡੀਆਂ ਓਪਨਰ ਫ਼ਿਲਮਾਂ
ਭਾਰਤੀ ਸਿਨੇਮਾ ਦੇ ਇਤਿਹਾਸ ਦੀ ਸਭ ਤੋਂ ਵੱਡੀ ਓਪਨਰ ਫ਼ਿਲਮ 'ਆਰ. ਆਰ. ਆਰ' ਹੈ, ਜਿਸ ਨੇ ਪਹਿਲੇ ਦਿਨ 223.5 ਕਰੋੜ ਰੁਪਏ ਕਮਾਏ, ਇਸ ਤੋਂ ਬਾਅਦ 'ਬਾਹੂਬਲੀ 2' (214.5 ਕਰੋੜ ਰੁਪਏ) ਅਤੇ 'ਕਲਕੀ 2898 AD' (182.6 ਕਰੋੜ ਰੁਪਏ) ਹਨ। ਕਈ ਵਪਾਰ ਵਿਸ਼ਲੇਸ਼ਕ 'ਪੁਸ਼ਪਾ 2' ਲਈ 250 ਕਰੋੜ ਰੁਪਏ ਤੋਂ ਵੱਧ ਦੇ ਅੰਕੜੇ ਦੀ ਭਵਿੱਖਬਾਣੀ ਕਰ ਰਹੇ ਹਨ।
ਸੁਕੁਮਾਰ ਦੁਆਰਾ ਨਿਰਦੇਸ਼ਤ ਅਤੇ ਮਿਥਰੀ ਮੂਵੀ ਮੇਕਰਸ ਅਤੇ ਮੁਟਮਸੇਟੀ ਮੀਡੀਆ ਦੁਆਰਾ ਨਿਰਮਿਤ ਇਸ ਫ਼ਿਲਮ 'ਚ ਅੱਲੂ ਅਰਜੁਨ, ਰਸ਼ਮਿਕਾ ਮੰਡਾਨਾ ਅਤੇ ਫਹਾਦ ਫਾਸਿਲ ਇੱਕ ਵਾਰ ਫਿਰ ਆਪਣੇ ਪੁਰਾਣੇ ਕਿਰਦਾਰਾਂ ਕ੍ਰਮਵਾਰ 'ਪੁਸ਼ਪਾ ਰਾਜ', 'ਸ਼੍ਰੀਵੱਲੀ' ਅਤੇ 'ਭੰਵਰ ਸਿੰਘ ਸ਼ੇਖਾਵਤ' ਨੂੰ ਮੁੜ ਦੁਹਰਾਉਂਦੇ ਹੋਏ ਦਿਖਾਈ ਦਿੰਦੇ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।