ਅਕਸ਼ੇੈ ਕੁਮਾਰ ਦੀ ਫ਼ਿਲਮ ‘ਪ੍ਰਿਥਵੀਰਾਜ’ ਦੀ ‘ਮੇਜਰ’ ਨਾਲ ਹੋਵੇਗੀ ਟੱਕਰ? ਅਦੀਵੀ ਸ਼ੇਸ਼ ਨੇ ਦਿੱਤਾ ਕਮਾਲ ਦਾ ਜਵਾਬ
Friday, May 20, 2022 - 01:27 PM (IST)
ਮੁੰਬਈ: ਹਾਲ ਹੀ ’ਚ ਅਦੀਵੀ ਸ਼ੇਸ਼ ਦੀ ਫ਼ਿਲਮ ‘ਮੇਜਰ’ ਦਾ ਟ੍ਰੇਲਰ ਰਿਲੀਜ਼ ਹੋਇਆ ਹੈ। ਉਸ ਦੇ ਚੰਗੇ ਸੁਭਾਅ ਨੇ ਉੱਥੇ ਮੌਜੂਦ ਸਾਰਿਆਂ ਲੋਕਾਂ ਨੂੰ ਆਪਣੇ ਵੱਲ ਖਿੱਚਿਆ ਹੈ। ਫ਼ਿਲਮ ਦੇ ਪ੍ਰਮੋਸ਼ਨ ਦੌਰਾਨ ਅਦੀਵੀ ਸ਼ੇਸ਼ ਨੂੰ ਇਕ ਅਜਿਹਾ ਸਵਾਲ ਪੁੱਛਿਆ ਗਿਆ ਸੀ। ਜਿਸ ਦਾ ਜਵਾਬ ਉਨ੍ਹਾਂ ਨੇ ਬੜੀ ਆਸਾਨੀ ਅਤੇ ਨਿਮਰਤਾ ਨਾਲ ਦਿੱਤਾ।
ਇਹ ਵੀ ਪੜ੍ਹੋ: ਕਾਨਸ ਫ਼ਿਲਮ ਫ਼ੈਸਟੀਵਲ ’ਚ ਰੈੱਡ ਕਾਰਪੇਟ ’ਤੇ ਨਜ਼ਰ ਆਈ ਦੀਪਿਕਾ, ਖ਼ੂਬਸੂਰਤੀ ਨੇ ਲਗਾਏ ਈਵੈਂਟ ’ਚ ਚਾਰ-ਚੰਨ
ਬਾਕਸ ਆਫਿਸ 'ਤੇ ਅਦੀਵੀ ਸ਼ੇਸ਼ ਦੀ ਫ਼ਿਲਮ ‘ਮੇਜਰ’ ਦਾ ਸਾਹਮਣਾ ਕਮਲ ਹੱਸਨ ਦੀ ਫ਼ਿਲਮ ‘ਵਿਕਰਮ’ ਅਤੇ ਅਕਸ਼ੈ ਕੁਮਾਰ ਦੀ ਫ਼ਿਲਮ ‘ਪ੍ਰਿਥਵੀਰਾਜ’ ਨਾਲ ਹੋਵੇਗਾ। ਜਦੋਂ ਇਸ ਬਾਰੇ ਉਸ ਨੂੰ ਪੁੱਛਿਆ ਗਿਆ ਤਾਂ ਅਦੀਵੀ ਨੇ ਬਹੁਤ ਹੀ ਆਸਾਨੀ ਨਾਲ ਜਵਾਬ ਦਿੰਦੇ ਹੋਏ ਕਿਹਾ ‘ਮੈਨੂੰ ਲਗਦਾ ਹੈ ਕਿ ਮੇਰੀ ਫ਼ਿਲਮ ਤੇਲਗੂ ਦੀ ਸਭ ਤੋਂ ਵੱਡੀ ਫ਼ਿਲਮ ਹੈ। ਵਿਕਰਮ ਤਾਮਿਲ ਦੀ ਸਭ ਤੋਂ ਵੱਡੀ ਫ਼ਿਲਮ ਹੈ ਅਤੇ ਪ੍ਰਿਥਵੀਰਾਜ ਹਿੰਦੀ ਦੀ ਸਭ ਤੋਂ ਵੱਡੀ ਫ਼ਿਲਮ ਹੈ। ਭਾਵੇਂ ਸਮੁੰਦਰ ’ਚ ਬਹੁਤ ਵੱਡੀਆਂ ਮੱਛੀਆਂ ਹੁੰਦੀਆਂ ਹਨ ਪਰ ਅਸੀਂ ਗੋਲਡ ਮੱਛੀਆਂ ਹਾਂ।
ਇਹ ਵੀ ਪੜ੍ਹੋ: ਫ਼ਿਲਮ ‘ਥਾਈ ਮਸਾਜ’ ਦੀ ਪਹਿਲੀ ਲੁੱਕ ਰਿਲੀਜ਼, ਵੱਖਰੇ ਅੰਦਾਜ਼ ’ਚ ਨਜ਼ਰ ਆਏ ਗਜਰਾਜ ਰਾਓ
ਦੱਸ ਦੇਈਏ ਆਦੀਵੀ ਸ਼ੇਸ਼ ਦੇ ਇਸ ਜਵਾਬ ਨੇ ਉੱਥੇ ਮੌਜੂਦ ਸਾਰਿਆਂ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚ ਲਿਆ ਹੈ। ਆਦੀਵੀ ਆਪਣੀ ਫ਼ਿਲਮ ‘ਮੇਜਰ’ ਦੇ ਬਾਕਸ ਆਫ਼ਿਸ ਟਕਰਾਅ ਲਈ ਪੂਰੀ ਤਰ੍ਹਾਂ ਤਿਆਰ ਹੈ। ਇਹ 3 ਜੂਨ 2022 ਨੂੰ ਪੂਰੇ ਭਾਰਤ ’ਚ ਰਿਲੀਜ਼ ਹੋਵੇਗੀ।