ਕਪਿਲ ਸ਼ਰਮਾ ਦਾ ਅਕਸ਼ੈ ਕੁਮਾਰ ਨੂੰ ਖ਼ਾਸ ਤੋਹਫ਼ਾ, ਦਿੱਤੀ ਨੋਟ ਗਿਣਨ ਵਾਲੀ ਮਸ਼ੀਨ

10/28/2020 12:09:19 PM

ਜਲੰਧਰ (ਬਿਊਰੋ) : ਅਕਸ਼ੈ ਕੁਮਾਰ ਦੀ ਫ਼ਿਲਮ 'ਲਕਸ਼ਮੀ ਬੰਬ' ਜਲਦ ਹੀ ਰਿਲੀਜ਼ ਹੋਣ ਜਾ ਰਹੀ ਹੈ। ਇਸ ਦੇ ਪ੍ਰੀਮੀਅਰ ਤੋਂ ਪਹਿਲਾਂ ਫ਼ਿਲਮ ਦੀ ਟੀਮ ਪ੍ਰਮੋਸ਼ਨ ਵਿਚ ਰੁੱਝ ਚੁੱਕੀ ਹੈ। ਬਹੁਤ ਜਲਦ ਹੀ ਅਕਸ਼ੈ ਕੁਮਾਰ ਅਤੇ ਕਿਆਰਾ ਅਡਵਾਨੀ 'ਲਕਸ਼ਮੀ ਬੰਬ' ਦੀ ਕਾਸਟ, ਕਾਮੇਡੀ ਸ਼ੋਅ 'ਦਿ ਕਪਿਲ ਸ਼ਰਮਾ' ਸ਼ੋਅ ਵਿਚ ਨਜ਼ਰ ਆਉਣਗੇ। ਜਦੋਂ ਵੀ ਅਕਸ਼ੈ ਅਤੇ ਕਪਿਲ ਮਿਲਦੇ ਹਨ, ਹਾਸੇ ਦੇ ਗੁਬਾਰਿਆਂ ਦੀ ਗਰੰਟੀ ਹੁੰਦੀ ਹੈ, ਇਸ ਲਈ ਇਸ ਵਾਰ ਦਰਸ਼ਕਾਂ ਦੇ ਮਨੋਰੰਜਨ ਦੀ ਡੋਜ਼ ਦੁੱਗਣੀ ਹੋ ਰਹੀ ਹੈ।

 
 
 
 
 
 
 
 
 
 
 
 
 
 

Laughter ki jamegi mehfil jab Superstar Akshay Kumar ke jokes honge iss episode mein shaamil. Miliye Akshay Kumar aur Kiara Advani se #TheKapilSharmaShow mein 1st Nov Sunday raat 9:30 baje. @kapilsharma @kikusharda @krushna30 @bharti.laughterqueen @sumonachakravarti @banijayasia @archanapuransingh @chandanprabhakar @akshaykumar @kiaraaliaadvani

A post shared by Sony Entertainment Television (@sonytvofficial) on Oct 27, 2020 at 2:51am PDT

ਸ਼ੋਅ ਦਾ ਇਕ ਪ੍ਰੋਮੋ ਜਾਰੀ ਕੀਤਾ ਗਿਆ ਹੈ, ਜਿਸ ਵਿਚ ਅਕਸ਼ੈ ਸੰਤਰੀ ਰੰਗ ਦੇ ਸੂਟ ਵਿਚ ਸ਼ੋਅ ਵਿਚ ਆਉਂਦੇ ਹਨ। ਉਸੇ ਸਮੇਂ ਕਿਆਰਾ ਨਾਬੀ ਰੰਗ ਦੀ ਸਾੜੀ ਵਿਚ ਸ਼ੋਅ ਵਿਚ ਐਂਟਰੀ ਕਰਦੀ ਹੈ। ਇਸ ਦੌਰਾਨ ਕਪਿਲ ਨੇ ਪੂਰੀ ਟੀਮ ਨਾਲ ਖ਼ੂਬ ਮਸਤੀ ਕੀਤੀ। ਘਰ ਦੇ ਬਾਕੀ ਮੈਂਬਰ ਸ਼ੋਅ 'ਤੇ ਅਕਸ਼ੈ ਲਈ ਤੋਹਫ਼ੇ ਲੈ ਕੇ ਆਉਂਦੇ ਹਨ। ਕਪਿਲ ਵਲੋਂ ਵੀ ਅਕਸ਼ੈ ਨੂੰ ਇਕ ਛੋਟੀ ਜਿਹੀ ਮਸ਼ੀਨ ਤੋਹਫ਼ੇ ਵਜੋਂ ਦਿੱਤੀ ਜਾਂਦੀ ਹੈ, ਜੋ ਟਾਈਪਿੰਗ ਮਸ਼ੀਨ ਵਰਗੀ ਹੈ। ਇਹ ਦੇਖ ਕੇ ਅਕਸ਼ੈ ਨੇ ਕਪਿਲ ਦੀ ਲੱਤ ਖਿੱਚਦਿਆਂ ਕਿਹਾ- 'ਇਹ ਇਕ ਨੋਟ ਗਿਣਨ ਵਾਲੀ ਮਸ਼ੀਨ ਹੈ। ਇਹ ਉਹ ਆਪਣੇ ਘਰੋਂ ਲਿਆਇਆ ਹੈ। ਇਹ ਉਦਯੋਗ ਦੇ ਅੱਧੇ ਪੈਸੇ ਨੂੰ ਖਾਂਦਾ ਹੈ।'

 
 
 
 
 
 
 
 
 
 
 
 
 
 

Laughter aur Entertainment ka bomb kuch iss tarah fatega ke poora desh Superstar Akshay Kumar aur Kiara Advani ke saath hasega. Dekhiye #TheKapilSharmaShow 1st Nov Sunday raat 9:30 baje. @kapilsharma @kikusharda @krushna30 @bharti.laughterqueen @sumonachakravarti @banijayasia @archanapuransingh @chandanprabhakar @akshaykumar @kiaraaliaadvani

A post shared by Sony Entertainment Television (@sonytvofficial) on Oct 27, 2020 at 3:30am PDT

ਸ਼ੋਅ ਬਹੁਤ ਜ਼ਿਆਦਾ ਮਜ਼ੇਦਾਰ ਹੋਣ ਜਾ ਰਿਹਾ ਹੈ। ਸੈੱਟ 'ਤੇ ਖੇਡਾਂ ਅਤੇ ਕਲਾਸ ਰੂਮਾਂ ਦਾ ਮਾਹੌਲ ਰਹੇਗਾ। ਕਾਫ਼ੀ ਸਮੇਂ ਬਾਅਦ ਅਕਸ਼ੈ ਅਤੇ ਕਪਿਲ ਦੀ ਜੋੜੀ ਇਕ ਵਾਰ ਫਿਰ ਹਾਸਾ-ਮਜ਼ਾਕ ਲੈ ਕੇ ਆ ਰਹੀ ਹੈ। 'ਲਕਸ਼ਮੀ ਬੰਬ' ਦੀ ਇਹ ਟੀਮ ਵੀਕੈਂਡ 'ਤੇ ਦਿਖਾਈ ਦੇਵੇਗੀ। ਰਾਘਵ ਲਾਰੈਂਸ ਦੁਆਰਾ ਨਿਰਦੇਸ਼ਤ ਫ਼ਿਲਮ 'ਲਕਸ਼ਮੀ ਬੰਬ' ਇਕ ਡਰਾਉਣੀ ਕਾਮੇਡੀ ਫ਼ਿਲਮ ਹੈ। ਜਿੱਥੇ ਫ਼ਿਲਮ ਦਾ ਗੀਤ 'ਬੁਰਜ ਖਲੀਫਾ' ਲੋਕਾਂ ਦੇ ਸਿਰਾਂ 'ਤੇ ਚੜ੍ਹ ਬੋਲ ਰਿਹਾ ਹੈ, ਉਥੇ ਦੂਜੇ ਪਾਸੇ ਫ਼ਿਲਮ ਦੇ ਸਿਰਲੇਖ ਨੂੰ ਲੈ ਕੇ ਹੰਗਾਮਾ ਹੋ ਗਿਆ। ਕੁਝ ਸੰਗਠਨਾਂ ਨੇ ਫ਼ਿਲਮ ਦਾ ਸਿਰਲੇਖ ਬਦਲਣ ਦੀ ਮੰਗ ਕੀਤੀ ਸੀ। 'ਲਕਸ਼ਮੀ ਬੰਬ' 9 ਨਵੰਬਰ ਨੂੰ ਡਿਜ਼ਨੀ-ਹੌਟਸਟਾਰ 'ਤੇ ਜਾਰੀ ਕੀਤੀ ਜਾਵੇਗੀ।

 


sunita

Content Editor

Related News