ਅਕਸ਼ੇ ਕੁਮਾਰ ਦੀਆਂ 5 ਫ਼ਿਲਮਾਂ ਦੀ ਰਿਲੀਜ਼ਿੰਗ ਡੇਟ ਆਈ ਸਾਹਮਣੇ

Tuesday, Sep 28, 2021 - 12:58 PM (IST)

ਅਕਸ਼ੇ ਕੁਮਾਰ ਦੀਆਂ 5 ਫ਼ਿਲਮਾਂ ਦੀ ਰਿਲੀਜ਼ਿੰਗ ਡੇਟ ਆਈ ਸਾਹਮਣੇ

ਮੁੰਬਈ (ਬਿਊਰੋ) - ਫ਼ਿਲਮਾਂ ਦੀ ਰਿਲੀਜ਼ਿੰਗ ਦੀ ਰੇਸ 'ਚ ਅਕਸ਼ੇ ਕੁਮਾਰ ਕਿਵੇਂ ਪਿੱਛੇ ਰਿਹਾ ਸਕਦੇ ਹਨ। ਅਕਸ਼ੇ ਕੁਮਾਰ ਦੀਆਂ ਫ਼ਿਲਮਾਂ ਦੀ ਰਿਲੀਜ਼ਿੰਗ ਡੇਟ ਦਾ ਐਲਾਨ ਵੀ ਬੈਕ-ਟੂ-ਬੈਕ ਕੀਤਾ ਗਿਆ ਹੈ। ਇਸ ਦੀਵਾਲੀ ਅਕਸ਼ੇ ਕੁਮਾਰ 'ਸੂਰਿਆਵੰਸ਼ੀ' ਫ਼ਿਲਮ ਦੇ ਜ਼ਰੀਏ ਫੈਨਜ਼ ਦਾ ਮਨੋਰੰਜਨ ਕਰਨ ਆ ਰਹੇ ਹਨ। ਇਸ ਤੋਂ ਇਲਾਵਾ ਅਗਲੀ ਦੀਵਾਲੀ ਲਈ ਵੀ ਉਨ੍ਹਾਂ ਨੇ ਪਹਿਲਾ ਹੀ ਬੁਕਿੰਗ ਕਰ ਲਈ ਹੈ।

ਇਹ ਖ਼ਬਰ ਵੀ ਪੜ੍ਹੋ - ਬਿੱਗ ਬੌਸ’ ’ਚ ਜਾਣ ਤੋਂ ਪਹਿਲਾਂ ਹੀ ਅਫਸਾਨਾ ਖ਼ਾਨ ਹੋਈ ਬੀਮਾਰ, ਪੋਸਟ ਪਾ ਕੇ ਲੋਕਾਂ ਤੋਂ ਮੰਗੀਆਂ ਦੁਆਵਾਂ

ਅਗਲੇ ਸਾਲ ਅਕਸ਼ੇ ਕੁਮਾਰ ਦੀਆਂ 4 ਫ਼ਿਲਮਾਂ ਰਿਲੀਜ਼ ਹੋਣ ਲਈ ਤਿਆਰ ਹਨ, ਜਿਨ੍ਹਾਂ 'ਚ ਸਭ ਤੋਂ ਪਹਿਲਾ ਫ਼ਿਲਮ 'ਪ੍ਰਿਥਵੀਰਾਜ' 21 ਜਨਵਰੀ ਨੂੰ ਰਿਲੀਜ਼ ਹੋਵੇਗੀ। ਅਕਸ਼ੇ ਕੁਮਾਰ ਦੀ ਇਹ ਪਹਿਲੀ ਪੀਰੀਅਡ ਡਰਾਮਾ ਫ਼ਿਲਮ ਹੈ। ਉਸ ਤੋਂ ਬਾਅਦ 4 ਮਾਰਚ ਨੂੰ ਫ਼ਿਲਮ 'ਬੱਚਨ ਪਾਂਡੇ' ਰਿਲੀਜ਼ ਕੀਤੀ ਜਾਵੇਗੀ। ਇਸ ਫ਼ਿਲਮ ਦਾ ਸ਼ੂਟ ਹੋ ਚੁੱਕਾ ਹੈ। ਇਸ ਦੇ ਨਾਲ ਹੀ ਖਿਲਾੜੀ ਕੁਮਾਰ ਨੇ Independence Day 2022 ਮੌਕੇ 'ਤੇ ਫ਼ਿਲਮ 'ਰਕਸ਼ਾ ਬੰਧਨ' ਨੂੰ ਰਿਲੀਜ਼ ਕਰਨ ਦਾ ਫ਼ੈਸਲਾ ਕੀਤਾ ਹੈ। ਅਕਸ਼ੇ ਤੇ ਭੂਮੀ ਪੇਡਨੇਕਰ ਸਟਾਰਰ ਫ਼ਿਲਮ 'ਰਕਸ਼ਾ ਬੰਧਨ' 11 ਅਗਸਤ ਨੂੰ ਪਰਦੇ 'ਤੇ ਉਤਰੇਗੀ।

ਇਹ ਖ਼ਬਰ ਵੀ ਪੜ੍ਹੋ - ਸਿਮਰਨ ਧਾਦਲੀ ਦੇ ਗੀਤ ‘ਲਹੂ ਦੀ ਆਵਾਜ਼’ ’ਤੇ ਮੀਤੀ ਕਲ੍ਹੇਰ ਨੇ ਮਾਰੀ ਸਟ੍ਰਾਈਕ, ਯੂਟਿਊਬ ਨੇ ਕੀਤਾ ਗੀਤ ਡਿਲੀਟ

ਫੈਸਟੀਵਲ ਸੀਜ਼ਨ 'ਚ ਮੇਕਰਸ ਦੀ ਸਭ ਤੋਂ ਵੱਧ ਕੋਸ਼ਿਸ਼ ਹੁੰਦੀ ਹੈ ਕਿ ਫ਼ਿਲਮਾਂ ਨੂੰ ਸੀਜ਼ਨ 'ਤੇ ਰਿਲੀਜ਼ ਕੀਤਾ ਜਾਵੇ। ਦੀਵਾਲੀ 2022 'ਚ ਵੀ ਅਕਸ਼ੇ ਕੁਮਾਰ ਸਿਲਵਰ ਸਕ੍ਰੀਨ 'ਤੇ ਨਜ਼ਰ ਆਉਣਗੇ। ਫ਼ਿਲਮ 'ਰਾਮ ਸੇਤੁ' ਸਾਲ 2022 ਦੀ ਦੀਵਾਲੀ ਨੂੰ ਰਿਲੀਜ਼ ਕੀਤੀ ਜਾਵੇਗੀ। ਇਸ ਫ਼ਿਲਮ 'ਚ ਜੈਕਲੀਨ ਫਰਨਾਂਡਿਸ ਤੇ ਨੁਸ਼ਰਤ ਭਰੂਚਾ ਦਾ ਵੀ ਅਹਿਮ ਕਿਰਦਾਰ ਹੈ। ਸਿਰਫ ਇਨ੍ਹਾਂ ਹੀ ਨਹੀਂ ਅਕਸ਼ੇ ਦੀ ਫ਼ਿਲਮ 'ਅਤਰੰਗੀ ਰੇ' ਵੀ ਪੂਰੀ ਤਰ੍ਹਾਂ ਸ਼ੂਟ ਹੋ ਚੁੱਕੀ ਹੈ। ਸਾਲ 2022 'ਚ ਖਿਲਾੜੀ ਕੁਮਾਰ ਦੀ ਇਹ ਫ਼ਿਲਮ ਵੀ ਰਿਲੀਜ਼ ਕੀਤੀ ਜਾਵੇਗੀ। 

ਇਹ ਖ਼ਬਰ ਵੀ ਪੜ੍ਹੋ - ਗਾਇਕ ਸੱਜਣ ਅਦੀਬ ਦੇ ਘਰ ਛਾਇਆ ਮਾਤਮ, ਪਿਤਾ ਦਾ ਹੋਇਆ ਦਿਹਾਂਤ


author

sunita

Content Editor

Related News