ਅਕਸ਼ੈ ਕੁਮਾਰ ਦਾ ''ਫਿਲਹਾਲ 2 ਮੁਹੱਬਤ'' ਗਾਣਾ ਹੋਇਆ ਰਿਲੀਜ਼

07/06/2021 5:38:32 PM

ਮੁੰਬਈ: ਬਾਲੀਵੁੱਡ ਦੇ ਐਕਸ਼ਨ ਹੀਰੋ ਅਕਸ਼ੈ ਕੁਮਾਰ ਨੇ ਅੱਜ ਆਪਣੇ ਪ੍ਰਸ਼ੰਸਕਾਂ ਦਾ ਇੰਤਜ਼ਾਰ ਖ਼ਤਮ ਕਰਦਿਆਂ ਹਾਰਟ-ਬ੍ਰੇਕਿੰਗ ਸਾਂਗ 'ਫਿਲਹਾਲ 2 ਮੁਹੱਬਤ' ਰਿਲੀਜ਼ ਕਰ ਦਿੱਤਾ ਹੈ। ਇਸ ਗਾਣੇ ਨੂੰ ਬੀ-ਪਰਾਕ ਨੇ ਆਵਾਜ਼ ਦਿੱਤੀ ਹੈ ਜਿਸ ਵਿੱਚ ਮਸ਼ਹੂਰ ਅਦਾਕਾਰ ਅਕਸ਼ੈ ਕੁਮਾਰ ਨਾਲ ਅਦਾਕਾਰਾ ਨੂਪੁਰ ਸੈਨਨ ਦਿਖਾਈ ਦੇ ਰਹੀ ਹੈ। ਇਸ ਤੋਂ ਪਹਿਲਾਂ ਰਿਲੀਜ਼ ਹੋਇਆ ਉਸ ਦਾ ਗਾਣਾ 'ਫਿਲਹਾਲ' ਲੋਕਾਂ ਵਿੱਚ ਕਾਫ਼ੀ ਹਿੱਟ ਸਾਬਤ ਹੋਇਆ ਸੀ। ਇਸ ਤੋਂ ਬਾਅਦ ਅੱਜ ਅਕਸ਼ੈ ਨੇ ਇਸ ਹਿੱਟ ਗਾਣੇ ਦਾ ਦੂਜਾ ਪਾਰਟ ਪ੍ਰਸ਼ੰਸਕਾਂ ਲਈ ਰਿਲੀਜ਼ ਕਰ ਦਿੱਤਾ ਹੈ।

PunjabKesari
ਇੰਸਟਾਗ੍ਰਾਮ 'ਤੇ ਇਸ ਗਾਣੇ ਦੀ ਵੀਡੀਓ ਪੋਸਟ ਕਰਦੇ ਹੋਏ ਅਕਸ਼ੈ ਨੇ ਆਪਣੇ ਪ੍ਰਸ਼ੰਸਕਾਂ ਲਈ ਲਿਖਿਆ, "ਫਿਲਹਾਲ, ਮੇਰੀ ਪਹਿਲੀ ਮਿਊਜ਼ੀਕ ਵੀਡੀਓ ਇੱਕ ਮਨੋਰੰਜਨ ਨਾਲ ਸ਼ੁਰੂ ਹੋਈ ਸੀ ਪਰ 'ਫਿਲਹਾਲ 2- ਮੁਹੱਬਤ' ਤੁਹਾਡੇ ਅਟੱਲ ਪਿਆਰ ਦਾ ਨਤੀਜਾ ਹੈ। ਇਹ ਹੁਣ ਤੁਹਾਡਾ ਹੈ।" ਇਹ ਗਾਣਾ ਤੁਹਾਨੂੰ ਭਾਵਨਾ ਨਾਲ ਭਰ ਦੇਵੇਗਾ। ਕਿਵੇਂ ਇੱਕ ਪ੍ਰੇਮੀ ਨੂੰ ਆਪਣੀ ਪ੍ਰੇਮਿਕਾ ਤੋਂ ਵੱਖ ਹੋਣਾ ਪੈਂਦਾ ਹੈ।


ਗਾਣੇ ਵਿਚ ਇਹ ਦੇਖਿਆ ਗਿਆ ਸੀ ਕਿ ਅਕਸ਼ੈ ਕੁਮਾਰ ਅਦਾਕਾਰਾ ਨੂਪੁਰ ਸੈਨਨ ਨੂੰ ਬਹੁਤ ਪਿਆਰ ਕਰਦਾ ਹੈ ਪਰ ਉਸ ਦਾ ਸਾਥ ਅਕਸ਼ੈ ਦੀ ਕਿਸਮਤ 'ਚ ਨਹੀਂ ਹੈ ਅਤੇ ਉਹ ਕਿਸੇ ਹੋਰ ਦੀ ਬਣ ਜਾਂਦੀ ਹੈ। ਇਸ ਤੋਂ ਬਾਅਦ ਅਕਸ਼ੈ ਉਸ ਨੂੰ ਲਗਾਤਾਰ ਯਾਦ ਕਰਦੇ ਹਨ ਅਤੇ ਉਸ ਲਈ ਗੀਤ ਗਾ ਕੇ ਉਨ੍ਹਾਂ ਦੀਆਂ ਕਹਾਣੀਆਂ ਸੁਣਾਉਂਦੇ ਹਨ। ਗਾਣੇ ਦੇ ਅੰਤ ਵਿੱਚ ਕੁਝ ਅਜਿਹਾ ਹੋਇਆ ਜੋ ਤੁਸੀਂ ਦੇਖ ਕੇ ਹੈਰਾਨ ਹੋਵੋਗੇ।


Aarti dhillon

Content Editor

Related News