‘ਕ੍ਰਾਈਮ ਪੈਟਰੋਲ’ 2026 ਦੇ ਅਸਲੀ ਮਾਮਲਿਆਂ ਤੋਂ ਪ੍ਰੇਰਿਤ ਕਹਾਣੀਆਂ ਲੈ ਕੇ ਆ ਰਹੇ ਹਨ ਅਜੈ ਦੇਵਗਨ
Friday, Aug 14, 2026 - 10:35 AM (IST)
ਮੁੰਬਈ- ਭਾਰਤ ਦੇ ਸਭ ਤੋਂ ਵੱਡੇ ਸੁਪਰਸਟਾਰਾਂ ’ਚੋਂ ਇਕ ਅਜੈ ਦੇਵਗਨ ਹੁਣ ਤਿਆਰ ਹਨ ਉਨ੍ਹਾਂ ਕਹਾਣੀਆਂ ਨੂੰ ਲੈ ਕੇ ਆਉਣ ਲਈ, ਜੋ ਦੇਸ਼ ਨੂੰ ਹਿਲਾ ਦੇਣ ਵਾਲੇ ਮਾਮਲਿਆਂ ਤੋਂ ਪ੍ਰੇਰਿਤ ਹਨ। ‘ਕ੍ਰਾਈਮ ਪੈਟਰੋਲ’ 2026 ਸੋਨੀ ਐਂਟਰਟੇਨਮੈਂਟ ਟੈਲੀਵਿਜ਼ਨ ਤੇ ਸੋਨੀ ਲਿਵ ’ਤੇ ਪ੍ਰਸਾਰਿਤ ਹੋਵੇਗਾ।
ਅਜੈ ਦੇਵਗਨ ਦੀ ਦਮਦਾਰ ਆਨ-ਸਕ੍ਰੀਨ ਮੌਜੂਦਗੀ ਤੇ ਮਜ਼ਬੂਤ ਆਵਾਜ਼ ਦਰਸ਼ਕਾਂ ਨੂੰ ਉਨ੍ਹਾਂ ਕਹਾਣੀਆਂ ਦੇ ਸਫ਼ਰ ’ਤੇ ਲੈ ਜਾਵੇਗੀ, ਜੋ ਦੇਸ਼ ਨੂੰ ਹਿਲਾ ਦੇਣ ਵਾਲੇ ਮਾਮਲਿਆਂ ਤੋਂ ਪ੍ਰੇਰਿਤ ਹਨ। ਹਾਲ ਹੀ ਵਿਚ ਰਿਲੀਜ਼ ਹੋਏ ਪ੍ਰੋਮੋ ਰਾਹੀਂ ਅਦਾਕਾਰ ਸਿੱਧੇ ਦਰਸ਼ਕਾਂ ਨਾਲ ਗੱਲਬਾਤ ਕਰਦੇ ਹਨ ਤੇ ਉਨ੍ਹਾਂ ਨੂੰ ਡਰ ਤੇ ਅੱਜ ਦੀਆਂ ਸੱਚਾਈਆਂ ’ਚ ਉਲਝਣ ਦੀ ਬਜਾਏ ਵੱਧ ਸਾਵਧਾਨੀ ਵਰਤਣ ਦੀ ਸਲਾਹ ਦਿੰਦੇ ਹਨ। ਨਾਲ ਹੀ ਉਹ ਇਹ ਭਰੋਸਾ ਵੀ ਦਿਵਾਉਂਦੇ ਹਨ ਕਿ ਇਸ ਸਫ਼ਰ ’ਚ ਉਹ ਦਰਸ਼ਕਾਂ ਦੇ ਮਾਰਗਦਰਸ਼ਕ ਬਣਨਗੇ ਤੇ ਕਹਿੰਦੇ ਹਨ, “ਮੈਂ ਰਹਾਂਗਾ ਤੁਹਾਡੇ ਨਾਲ।”
