ਆਰ ਮਾਧਵਾਨ ਫ਼ਿਲਮ ਰਾਕੇਟਰੀ ਦੀ ਸਫ਼ਲਤਾ ਤੋਂ ਬਾਅਦ ਟੀਮ ਨਾਲ ਸ੍ਰੀ ਦਰਬਾਰ ਸਾਹਿਬ ਹੋਏ ਨਤਮਸਤਕ, ਦੇਖੋ ਤਸਵੀਰਾਂ
Tuesday, Jul 12, 2022 - 05:26 PM (IST)
ਬਾਲੀਵੁੱਡ ਡੈਸਕ: ਅਦਾਕਾਰ ਆਰ ਮਾਧਵਨ ਇੰਨ੍ਹੀ ਦਿਨੀਂ ਆਪਣੀ ਫ਼ਿਲਮ ‘ਰਾਕੇਟਰੀ: ਦਿ ਨਾਂਬੀ ਇਫ਼ੈਕਟ’ ਨੂੰ ਲੈ ਕੇ ਚਰਚਾ ’ਚ ਹਨ। ਦੱਸ ਦੇਈਏ ਕਿ ਫ਼ਿਲਮ ਦੀ ਸਫ਼ਲਤਾ ਤੋਂ ਬਾਅਦ ਅਦਾਕਾਰ ਪੂਰੀ ਟੀਮ ਨਾਲ ਸ੍ਰੀ ਹਰਮੰਦਿਰ ਸਾਹਿਬ ਨਤਮਸਤਕ ਹੋਏ। ਜਿਸ ਦੀਆਂ ਤਸਵੀਰਾਂ ਅਦਾਕਾਰ ਵੱਲੋਂ ਆਪਣੇ ਸ਼ੋਸ਼ਲ ਅਕਾਊਂਟ ’ਤੇ ਸਾਂਝੀਆਂ ਕੀਤੀਆਂ ਗਈਆਂ ਹਨ।
ਇਹ ਵੀ ਪੜ੍ਹੋ : ‘ਹਮਪਟੀ ਸ਼ਰਮਾ ਕੀ ਦੁਲਹਨੀਆ’ ਨੂੰ ਪੂਰੇ ਹੋਏ 8 ਸਾਲ, ਵਰੁਣ ਧਵਨ ਨੇ ਸਾਂਝੀ ਕੀਤੀ ਸਿਧਾਰਥ ਸ਼ੁਰਲਾ ਨਾਲ ਤਸਵੀਰ
ਇਸ ਨਾਲ ਅਦਾਕਾਰ ਨੇ ਆਪਣੇ ਤਸਵੀਰਾਂ ਸਾਂਝੀਆਂ ਕਰਦੇ ਹੋਏ ਇਕ ਟਵੀਟ ਵੀ ਕੀਤਾ ਹੈ। ਇਨ੍ਹਾਂ ਤਸਵੀਰਾਂ ਨੂੰ ਪ੍ਰਸ਼ੰਸਕ ਬੇਹੱਦ ਪਸੰਦ ਕਰ ਰਹੇ ਹਨ। ਇਨ੍ਹਾਂ ਤਸਵੀਰਾਂ ’ਚੋਂ ਇਹ ਤਸਵੀਰ ’ਚ ਆਰ ਮਾਧਵਨ ਆਪਣੀ ਟੀਮ ਨਾਲ ਨਜ਼ਰ ਆ ਰਹੇ ਹਨ।
ਦੱਸ ਦੇਈਏ ਕਿ ਆਰ ਮਾਧਵਾਨ ਵੱਲੋਂ ਨਿਰਦੇਸ਼ਿਤ, ਲਿਖਤੀ ਅਤੇ ਅਭਿਨੀਤ ‘ਰਾਕੇਟਰੀ: ਦਿ ਨਾਂਬੀ ਇਫ਼ੈਕਟ’ ਨੇ 15 ਕਰੋੜ ਤੋਂ ਵੱਧ ਕਮਾਈ ਕੀਤੀ ਹੈ। ਫ਼ਿਲਮ ਨੂੰ ਦਰਸ਼ਕਾਂ ਵੱਲੋਂ ਬੇਹੱਦ ਪਿਆਰ ਦਿੱਤਾ ਜਾ ਰਿਹਾ ਹੈ।ਫ਼ਿਲਮ ਨੂੰ ਰਿਲੀਜ਼ ਹੋਏ ਇਕ ਹਫ਼ਤਾ ਹੋ ਗਿਆ ਹੈ ਅਤੇ ਖ਼ਾਸ ਹੈ ਕਿ ਫ਼ਿਲਮ ਅਜੇ ਵੀ ਕਈ ਸ਼ਾਨਦਾਰ ਰਿਕਾਰਡ ਬਣਾ ਰਹੀ ਹੈ।
ਫ਼ਿਲਮ ਨੇ ਜੁੱਗ ਜੁੱਗ ਜੀਓ ਅਤੇ ਠੌਰ ਦੀ ਰੇਟਿੰਗ ਨੂੰ ਪਿੱਛੇ ਛੱਡ ਦਿੱਤਾ ਹੈ। ਨਿਰਦੇਸ਼ਕ ਆਰ ਮਾਧਵਨ ਤੋਂ ਹਰ ਕੋਈ ਪ੍ਰਭਾਵਿਤ ਹੈ। ਫ਼ਿਲਮ ਦੀ ਕਹਾਣੀ ਦੀ ਕਾਫ਼ੀ ਤਾਰੀਫ਼ ਕੀਤੀ ਜਾ ਰਹੀ ਹੈ। ਫ਼ਿਲਮ ਇਸ ਸਮੇਂ ਸਿਨੇਮਾਘਰਾਂ ’ਚ ਹਿੱਟ ਹੋ ਰਹੀ ਹੈ ਅਤੇ ਚੰਗੀ ਕਮਾਈ ਕਰ ਰਹੀ ਹੈ।
ਇਹ ਵੀ ਪੜ੍ਹੋ : ਪ੍ਰਿਅੰਕਾ-ਨਿਕ ਜੋਨਸ ਦੀਆਂ ਸ਼ਾਨਦਾਰ ਤਸਵੀਰਾਂ, ਪਤੀ ਨਾਲ ਸਮੁੰਦਰ ਵਿਚਕਾਰ ਦਿੱਤੇ ਆਕਰਸ਼ਿਤ ਪੋਜ਼
ਫ਼ਿਲਮ ਰਾਕੇਟਰੀ ਭਾਰਤੀ ਪੁਲਾੜ ਖ਼ੋਜ ਸੰਗਠਨ (ਇਸਰੋ) ਦੇ ਵਿਗਿਆਨੀ ਅਤੇ ਏਰੋਸਪੇਸ ਇੰਜੀਨੀਅਰ ਨੰਬੀ ਨਾਰਾਇਣਨ ਦੇ ਜੀਵਨ ’ਤੇ ਆਧਾਰਿਤ ਹੈ। ਆਰ ਮਾਧਵਨ ਨੇ ਜਿਸ ਸੱਚਾਈ ਅਤੇ ਹਿੰਮਤ ਨਾਲ ਨੰਬੀ ਨਾਰਾਇਣਨ ਦੀ ਕਹਾਣੀ ਨੂੰ ਵੱਡੇ ਪਰਦੇ ’ਤੇ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਹੈ। ਇਸ ਲਈ ਉਹ ਫ਼ਿਲਮ ਦੀ ਤਾਰੀਫ਼ ਦੇ ਹੱਕਦਾਰ ਹਨ।