Vikas Sethi ਦੀ ਮੌਤ ਤੋਂ ਬਾਅਦ ਪਤਨੀ ਨੇ ਸਾਂਝੀ ਕੀਤੀ ਭਾਵੁਕ ਪੋਸਟ

Monday, Sep 09, 2024 - 10:51 AM (IST)

Vikas Sethi ਦੀ ਮੌਤ ਤੋਂ ਬਾਅਦ ਪਤਨੀ ਨੇ ਸਾਂਝੀ ਕੀਤੀ ਭਾਵੁਕ ਪੋਸਟ

ਮੁੰਬਈ- ਹਾਲ ਹੀ 'ਚ 'ਕਿਉਂਕਿ ਸੱਸ ਵੀ ਨੂੰਹ ਸੀ' ਫੇਮ ਅਦਾਕਾਰ ਵਿਕਾਸ ਸੇਠੀ ਦੀ ਮੌਤ ਹੋ ਗਈ ਹੈ। ਉਨ੍ਹਾਂ ਦੇ ਇਸ ਦੁਨੀਆ ਤੋਂ ਅਚਾਨਕ ਚਲੇ ਜਾਣ ਤੋਂ ਬਾਅਦ ਇੰਡਸਟਰੀ 'ਚ ਸੋਗ ਦਾ ਮਾਹੌਲ ਹੈ। ਕਿਸੇ ਨੇ ਇਸ ਗੱਲ 'ਤੇ ਜਲਦੀ ਵਿਸ਼ਵਾਸ ਨਹੀਂ ਕੀਤਾ। ਅਦਾਕਾਰ ਆਪਣੇ ਪਿੱਛੇ ਪਤਨੀ ਜਾਹਨਵੀ ਸੇਠੀ ਅਤੇ ਦੋ ਜੁੜਵਾ ਬੱਚੇ ਛੱਡ ਗਏ ਹਨ। ਦਿਲ ਦਾ ਦੌਰਾ ਪੈਣ ਕਾਰਨ ਅਦਾਕਾਰ ਦੀ ਮੌਤ ਹੋ ਗਈ। ਹੁਣ ਹਾਲ ਹੀ 'ਚ ਉਨ੍ਹਾਂ ਦੀ ਪਤਨੀ ਨੇ ਆਪਣੇ ਇੰਸਟਾਗ੍ਰਾਮ 'ਤੇ ਇਕ ਭਾਵੁਕ ਨੋਟ ਸ਼ੇਅਰ ਕੀਤਾ ਹੈ, ਜਿਸ 'ਚ ਉਸ ਨੇ ਦੱਸਿਆ ਕਿ ਅੱਜ ਯਾਨੀ 9 ਸਤੰਬਰ ਨੂੰ ਵਿਕਾਸ ਦਾ ਹਿੰਦੂ ਰੀਤੀ-ਰਿਵਾਜ਼ਾਂ ਮੁਤਾਬਕ ਅੰਤਿਮ ਸੰਸਕਾਰ ਕੀਤਾ ਜਾਵੇਗਾ।

ਇਹ ਖ਼ਬਰ ਵੀ ਪੜ੍ਹੋ ਇਹ ਮਸ਼ਹੂਰ ਅਦਾਕਾਰਾ ਹੋਈ ਭਿਆਨਕ ਹਾਦਸੇ ਦਾ ਸ਼ਿਕਾਰ

ਇਸ ਇਮੋਸ਼ਨਲ ਪੋਸਟ ਨੂੰ ਪੜ੍ਹ ਕੇ ਉਨ੍ਹਾਂ ਦੇ ਪ੍ਰਸ਼ੰਸਕ ਭਾਵੁਕ ਹੋ ਗਏ ਹਨ ਅਤੇ ਕੁਮੈਂਟ ਕਰਕੇ ਆਪਣਾ ਦੁੱਖ ਪ੍ਰਗਟ ਕਰ ਰਹੇ ਹਨ। ਜਾਹਨਵੀ ਸੇਠੀ ਨੇ ਆਪਣੇ ਇੰਸਟਾਗ੍ਰਾਮ 'ਤੇ ਇਕ ਪੋਸਟ ਸ਼ੇਅਰ ਕੀਤੀ ਹੈ, ਜਿਸ 'ਚ ਉਸ ਨੇ ਦੱਸਿਆ ਹੈ ਕਿ ਉਸ ਦੇ ਪਤੀ ਦਾ ਕੱਲ੍ਹ ਅਚਾਨਕ ਦਿਹਾਂਤ ਹੋ ਗਿਆ। ਜਾਹਨਵੀ ਨੇ ਵਿਕਾਸ ਦੇ ਅੰਤਿਮ ਸੰਸਕਾਰ ਬਾਰੇ ਲਿਖਿਆ ਕਿ ਅੱਜ ਯਾਨੀ 9 ਸਤੰਬਰ 2024 ਨੂੰ ਹਿੰਦੂ ਰੀਤੀ-ਰਿਵਾਜ਼ਾਂ ਮੁਤਾਬਕ ਉਨ੍ਹਾਂ ਦਾ ਅੰਤਿਮ ਸੰਸਕਾਰ ਕੀਤਾ ਜਾਵੇਗਾ।

 

 
 
 
 
 
 
 
 
 
 
 
 
 
 
 
 

A post shared by Jhanvi vikas sethi (@jhanvivikassethi)

 

ਇਹ ਖ਼ਬਰ ਵੀ ਪੜ੍ਹੋ ਜਿਨਸੀ ਸ਼ੋਸ਼ਣ ਮਾਮਲੇ 'ਚ ਫਸੇ ਇਹ ਮਸ਼ਹੂਰ ਫਿਲਮ ਨਿਰਮਾਤਾ

ਆਪਣੇ ਪਤੀ ਵਿਕਾਸ ਸੇਠੀ ਦੀ ਮੌਤ ਤੋਂ ਬਾਅਦ ਜਾਹਨਵੀ ਸੇਠੀ ਦਾ ਬੁਰਾ ਹਾਲ ਹੈ ਅਤੇ ਰੋ ਰਹੀ ਹੈ। ਉਸ ਨੇ ਆਪਣੇ ਇੰਸਟਾਗ੍ਰਾਮ 'ਤੇ ਇਕ ਭਾਵੁਕ ਪੋਸਟ ਸ਼ੇਅਰ ਕੀਤੀ ਹੈ ਜਿਸ ਤੋਂ ਪਤਾ ਲੱਗਦਾ ਹੈ ਕਿ ਉਹ ਆਪਣੇ ਪਤੀ ਨੂੰ ਕਿੰਨਾ ਪਿਆਰ ਕਰਦੀ ਹੈ। ਜਾਹਨਵੀ ਨੇ ਲਿਖਿਆ- ਵਿਕਾਸ ਸੇਠੀ ਦੀਆਂ ਪਿਆਰ ਭਰੀਆਂ ਯਾਦਾਂ 'ਚ, ਅਸੀਂ ਤੁਹਾਨੂੰ ਸਾਡੇ ਪਿਆਰੇ ਵਿਕਾਸ ਸੇਠੀ ਦੀ ਮੌਤ ਬਾਰੇ ਸੂਚਿਤ ਕਰਦੇ ਹਾਂ, ਉਹ 8 ਸਤੰਬਰ 2024 ਨੂੰ ਸਾਨੂੰ ਇਕੱਲੇ ਛੱਡ ਗਏ। ਹੁਣ ਉਨ੍ਹਾਂ ਦਾ ਅੰਤਿਮ ਸੰਸਕਾਰ 9 ਸਤੰਬਰ ਨੂੰ ਹਿੰਦੂ ਰੀਤੀ-ਰਿਵਾਜਾਂ ਨਾਲ ਕੀਤਾ ਜਾਵੇਗਾ। ਇਸ ਔਖੇ ਸਮੇਂ ਦੌਰਾਨ ਤੁਹਾਡੀ ਮੌਜੂਦਗੀ, ਪ੍ਰਾਰਥਨਾਵਾਂ ਅਤੇ ਸਮਰਥਨ ਦੀ ਬਹੁਤ ਪ੍ਰਸ਼ੰਸਾ ਕੀਤੀ ਜਾਵੇਗੀ। ਸ਼ੁਭਕਾਮਨਾਵਾਂ, ਸੇਠੀ ਪਰਿਵਾਰ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

Priyanka

Content Editor

Related News