ਅਦੀਵੀ ਸ਼ੇਸ਼ ਨੂੰ ਮਿਲਣ ਲਈ ਹੈਦਰਾਬਾਦ ਪਹੁੰਚੀ ਜਾਪਾਨੀ ਫੈਨ, ਦਿੱਤਾ ਖਾਸ ਸਰਪ੍ਰਾਈਜ਼

Saturday, Mar 28, 2026 - 01:44 PM (IST)

ਅਦੀਵੀ ਸ਼ੇਸ਼ ਨੂੰ ਮਿਲਣ ਲਈ ਹੈਦਰਾਬਾਦ ਪਹੁੰਚੀ ਜਾਪਾਨੀ ਫੈਨ, ਦਿੱਤਾ ਖਾਸ ਸਰਪ੍ਰਾਈਜ਼

ਮੁੰਬਈ (ਏਜੰਸੀ) : ਸਾਊਥ ਦੇ ਮਸ਼ਹੂਰ ਅਦਾਕਾਰ ਅਦੀਵੀ ਸ਼ੇਸ਼ ਨੂੰ ਹਾਲ ਹੀ ਵਿਚ ਸੈੱਟ 'ਤੇ ਇਕ ਬਹੁਤ ਭਾਵੁਕ ਅਤੇ ਖਾਸ ਪਲ ਮਹਿਸੂਸ ਹੋਇਆ, ਜਦੋਂ ਉਨ੍ਹਾਂ ਦੀ ਇਕ ਜਾਪਾਨੀ ਪ੍ਰਸ਼ੰਸਕ ਰੀਨਾ, ਖਾਸ ਤੌਰ 'ਤੇ ਉਨ੍ਹਾਂ ਨੂੰ ਮਿਲਣ ਲਈ ਜਾਪਾਨ ਤੋਂ ਹੈਦਰਾਬਾਦ ਪਹੁੰਚੀ। ਰੀਨਾ ਨੇ ਇਸ ਮੁਲਾਕਾਤ ਨੂੰ ਯਾਦਗਾਰ ਬਣਾਉਣ ਲਈ ਅਦੀਵੀ ਸ਼ੇਸ਼ ਦਾ ਲੁੱਕ ਅਪਣਾਇਆ ਹੋਇਆ ਸੀ। ਉਸ ਨੇ ਅਦਾਕਾਰ ਵਰਗੇ ਹੀ ਕੱਪੜੇ ਪਾਏ ਸਨ ਅਤੇ ਆਪਣੀ ਜੈਕਟ 'ਤੇ ਅਦੀਵੀ ਸ਼ੇਸ਼ ਦੇ ਘਰ ਦਾ ਨਾਂ 'ਸਨੀ' ਵੀ ਲਿਖਵਾਇਆ ਹੋਇਆ ਸੀ। ਇੰਨਾ ਹੀ ਨਹੀਂ, ਉਸ ਨੇ ਆਪਣੇ ਵਾਲਾਂ ਦਾ ਸਟਾਈਲ ਅਦਾਕਾਰ ਦੀ ਪਹਿਲੀ ਫਿਲਮ 'ਕਰਮਾ' ਵਰਗਾ ਰੱਖਿਆ ਸੀ ਅਤੇ ਉਹੀ ਲਾਲ ਬੂਟ ਪਾਏ ਸਨ ਜੋ ਸ਼ੇਸ਼ ਨੇ ਇੱਕ ਫੋਟੋਸ਼ੂਟ ਦੌਰਾਨ ਪਹਿਨੇ ਸਨ।

 
 
 
 
 
 
 
 
 
 
 
 
 
 
 
 

A post shared by idlebrain.com - Telugu films, reviews, videos (@idlebrain.official)

'ਬਾਹੂਬਲੀ' ਦੇ ਸਮੇਂ ਤੋਂ ਹੈ ਵੱਡੀ ਫੈਨ

ਦੱਸਿਆ ਜਾ ਰਿਹਾ ਹੈ ਕਿ ਰੀਨਾ ਫਿਲਮ 'ਬਾਹੂਬਲੀ' ਦੇ ਸਮੇਂ ਤੋਂ ਹੀ ਅਦੀਵੀ ਸ਼ੇਸ਼ ਦੀ ਫੈਨ ਹੈ। ਇਹ ਤੀਜੀ ਵਾਰ ਹੈ ਜਦੋਂ ਉਹ ਸਿਰਫ਼ ਉਨ੍ਹਾਂ ਨੂੰ ਮਿਲਣ ਲਈ ਜਾਪਾਨ ਤੋਂ ਭਾਰਤ ਆਈ ਹੈ। ਉਹ ਆਪਣੀ ਆਉਣ ਵਾਲੀ ਫਿਲਮ 'ਡਕੈਤ' ਲਈ ਅਦਾਕਾਰ ਨੂੰ ਸ਼ੁਭਕਾਮਨਾਵਾਂ ਦੇਣ ਪਹੁੰਚੀ ਸੀ ਅਤੇ ਉਨ੍ਹਾਂ ਲਈ ਖਾਸ ਖਾਣ-ਪੀਣ ਦਾ ਸਾਮਾਨ ਵੀ ਲੈ ਕੇ ਆਈ।

ਸੈੱਟ 'ਤੇ ਭਾਵੁਕ ਹੋਏ ਸਾਰੇ ਲੋਕ

ਸ਼ੂਟਿੰਗ ਸੈੱਟ 'ਤੇ ਮੌਜੂਦ ਇੱਕ ਸੂਤਰ ਮੁਤਾਬਕਾ, "ਇਹ ਬਹੁਤ ਹੀ ਭਾਵੁਕ ਪਲ ਸੀ। ਰੀਨਾ ਦਾ ਸਮਰਪਣ ਦੇਖ ਕੇ ਹਰ ਕੋਈ ਹੈਰਾਨ ਰਹਿ ਗਿਆ। ਜਿਸ ਤਰ੍ਹਾਂ ਅਦੀਵੀ ਸ਼ੇਸ਼ ਨੇ ਉਸ ਨੂੰ ਗਰਮਜੋਸ਼ੀ ਅਤੇ ਸਨਮਾਨ ਦਿੱਤਾ, ਉਸ ਨੇ ਸਭ ਦਾ ਦਿਲ ਜਿੱਤ ਲਿਆ। ਇਹ ਪਲ ਸਾਬਤ ਕਰਦਾ ਹੈ ਕਿ ਕਲਾਕਾਰਾਂ ਲਈ ਫੈਨਜ਼ ਦਾ ਪਿਆਰ ਸਰਹੱਦਾਂ ਦਾ ਮੋਹਤਾਜ ਨਹੀਂ ਹੁੰਦਾ।" ਅਦੀਵੀ ਸ਼ੇਸ਼ ਨੇ ਇਸ ਖੂਬਸੂਰਤ ਮੁਲਾਕਾਤ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਸਾਂਝੀ ਕੀਤੀ ਹੈ, ਜਿਸ ਨੂੰ ਲੋਕਾਂ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ।


author

cherry

Content Editor

Related News