PUBG ਬੈਨ ਹੋਣ ‘ਤੇ ਗੁਰਦਾਸ ਮਾਨ ਦੀ ਨੂੰਹ ਨੂੰ ਵੀ ਲੱਗਾ ਝਟਕਾ, ਸਾਂਝੀ ਕੀਤੀ ਇਹ ਪੋਸਟ
Thursday, Sep 03, 2020 - 09:23 AM (IST)
ਜਲੰਧਰ (ਵੈੱਬ ਡੈਸਕ) - ਚਾਈਨੀਜ਼ ਐਪਸ ‘ਤੇ ਇੱਕ ਵਾਰ ਮੁੜ ਤੋਂ ਵੱਡੀ ਕਾਰਵਾਈ ਕਰਦੇ ਹੋਏ ਭਾਰਤ ਨੇ ਚੀਨ ਨੂੰ ਕਰਾਰਾ ਜਵਾਬ ਦਿੰਦੇ ਹੋਏ ਪੱਬਜੀ (PUBG) ਗੇਮ ਸਣੇ ਕਈ ਐਪਸ ‘ਤੇ ਬੈਨ ਲਗਾ ਦਿੱਤਾ ਹੈ। ਇਸ ‘ਤੇ ਪੰਜਾਬੀ ਫ਼ਿਲਮ ਉਦਯੋਗ ਦੀ ਮਸ਼ਹੂਰ ਮਾਡਲ, ਅਦਾਕਾਰਾ ਅਤੇ ਗੁਰਦਾਸ ਮਾਨ ਦੀ ਨੂੰਹ ਨੇ ਵੀ ਰਿਐਕਸ਼ਨ ਦਿੱਤਾ ਹੈ। ਉੁਨ੍ਹਾਂ ਨੇ ਆਪਣੇ ਇੰਸਟਾਗ੍ਰਾਮ ‘ਤੇ ਆਪਣੀ ਤਸਵੀਰ ਸਾਂਝੀ ਕਰਦੇ ਹੋਏ ਲਿਖਿਆ ਕਿ ਅਜੀਬ ਜਿਹੇ ਐਕਸਪ੍ਰੈਸ਼ਨ ਦਿੰਦੇ ਹੋਏ #ਪੱਬਜੀ ਲਵਰ ਕੀਤਾ ਹੈ। ਇਸ ਤਸਵੀਰ ‘ਚ ਉਨ੍ਹਾਂ ਦੇ ਐਕਸਪ੍ਰੈਸ਼ਨ ਨੂੰ ਵੇਖਦੇ ਹੋਏ ਲੱਗਦਾ ਹੈ ਕਿ ਇਸ ‘ਤੇ ਪਾਬੰਦੀ ਲੱਗਣ ਦਾ ਉਨ੍ਹਾਂ ਨੂੰ ਅਫਸੋਸ ਹੋਇਆ ਹੈ ਕਿਉਂਕਿ ਉਹ ਵੀ ਪੱਬਜੀ ਲਵਰ ਹਨ।
ਦੱਸ ਦਈਏ ਕਿ ਭਾਰਤ ਸਰਕਾਰ ਨੇ 118 ਦੇ ਕਰੀਬ ਐਪਸ ਨੂੰ ਬੰਦ ਕੀਤਾ ਹੈ। ਸੂਚਨਾ ਮੰਤਰਾਲੇ ਨੂੰ ਇਸ ਸਬੰਧੀ ਵੱਖ-ਵੱਖ ਸਰੋਤਾਂ ਤੋਂ ਸ਼ਿਕਾਇਤਾਂ ਮਿਲੀਆਂ ਸਨ, ਜਿਸ ‘ਚ ਕਿਹਾ ਗਿਆ ਹੈ ਕਿ ਕੁਝ ਐਪਸ ਦੇ ਜ਼ਰੀਏ ਲੋਕਾਂ ਦਾ ਡਾਟਾ ਗਲਤ ਤਰੀਕੇ ਨਾਲ ਚੋਰੀ ਕੀਤਾ ਜਾ ਰਿਹਾ ਹੈ। ਸਰਕਾਰ ਨੇ ਵੱਡੀ ਕਾਰਵਾਈ ਕਰਦਿਆਂ ਕੁੱਲ 118 ਚਾਈਨੀਜ਼ ਐਪਸ ‘ਤੇ ਬੈਨ ਲਗਾ ਦਿੱਤਾ ਹੈ। ਦੱਸ ਦੇਈਏ ਕਿ ਇਸ ਤੋਂ ਪਹਿਲਾਂ ਸਰਕਾਰ ਨੇ 15 ਜੂਨ ਨੂੰ ਗਲਵਾਨ ‘ਚ ਹਿੰਸਕ ਸੰਘਰਸ਼ ਤੋਂ ਬਾਅਦ 57 ਚੀਨੀ ਐਪਸ ਨੂੰ ਬੈਨ ਕਰ ਦਿੱਤਾ ਸੀ।