ਅਦਾਕਾਰਾ ਸਰਗੁਣ ਮਹਿਤਾ ਨੂੰ ਪਸੰਦ ਹੈ ਪੰਜਾਬੀ ਫ਼ਿਲਮ ਇੰਡਸਟਰੀ ਦਾ ਇਹ ਨਿਰਦੇਸ਼ਕ, ਖੁਦ ਹੀ ਕੀਤਾ ਖੁਲਾਸਾ

Saturday, Aug 03, 2024 - 11:33 AM (IST)

ਅਦਾਕਾਰਾ ਸਰਗੁਣ ਮਹਿਤਾ ਨੂੰ ਪਸੰਦ ਹੈ ਪੰਜਾਬੀ ਫ਼ਿਲਮ ਇੰਡਸਟਰੀ ਦਾ ਇਹ ਨਿਰਦੇਸ਼ਕ, ਖੁਦ ਹੀ ਕੀਤਾ ਖੁਲਾਸਾ

ਜਲੰਧਰ (ਬਿਊਰੋ) : 'ਜੱਟ ਐਂਡ ਜੂਲੀਅਟ 3' ਦੀ ਸਫ਼ਲਤਾ ਤੋਂ ਬਾਅਦ ਨਿਰਦੇਸ਼ਕ ਜਗਦੀਪ ਸਿੱਧੂ ਇਸ ਸਮੇਂ ਆਪਣੇ ਨਵੇਂ ਸ਼ੋਅ 'ਦਿ ਜਗਦੀਪ ਸਿੱਧੂ ਸ਼ੋਅ' ਨੂੰ ਲੈ ਕੇ ਲਗਾਤਾਰ ਚਰਚਾ ਬਟੋਰ ਰਹੇ ਹਨ। 13 ਜੁਲਾਈ ਤੋਂ ਸ਼ੁਰੂ ਹੋਏ ਇਸ ਸ਼ੋਅ 'ਚ ਹੁਣ ਤੱਕ ਕਾਫ਼ੀ ਮਸ਼ਹੂਰ ਹਸਤੀਆਂ ਹਾਜ਼ਰੀ ਲਵਾ ਚੁੱਕੀਆਂ ਹਨ। ਹੁਣ 3 ਅਗਸਤ ਨੂੰ ਪੇਸ਼ ਕੀਤੇ ਜਾਣ ਵਾਲੇ ਐਪੀਸੋਡ 'ਚ ਜਾਣੀ-ਮਾਣੀ ਅਦਾਕਾਰਾ ਸਰਗੁਣ ਮਹਿਤਾ ਨਜ਼ਰ ਆਵੇਗੀ। ਇਸ ਤੋਂ ਪਹਿਲਾਂ ਨਿਰਦੇਸ਼ਕ ਜਗਦੀਪ ਸਿੱਧੂ ਇਸ ਐਪੀਸੋਡ ਦੀਆਂ ਕੁੱਝ ਝਲਕੀਆਂ ਸਾਂਝੀਆਂ ਕਰਦੇ ਨਜ਼ਰੀ ਪਏ, ਜਿਸ 'ਚ ਉਹ ਅਦਾਕਾਰਾ ਤੋਂ ਉਸ ਦੇ ਪਸੰਦ ਦੇ ਨਿਰਦੇਸ਼ਕ ਬਾਰੇ ਪੁੱਛ ਦੇ ਹਨ। ਇਸ ਪ੍ਰਸ਼ਨ ਦਾ ਬਿਨ੍ਹਾਂ ਕਿਸੇ ਦੇਰੀ ਲਾਏ ਅਦਾਕਾਰਾ ਝਟਪਟ ਜਵਾਬ ਦਿੰਦਿਆਂ ਕਿਹਾ- ਮੇਰੇ ਪਸੰਦ ਦਾ ਨਿਰਦੇਸ਼ਕ ਜਗਦੀਪ ਸਿੱਧੂ ਹੈ, ਹਾਲਾਂਕਿ ਸ਼ੋਅ ਦੇ ਹੋਸਟ ਯਾਨੀ ਕਿ ਖੁਦ ਜਗਦੀਪ ਸਿੱਧੂ ਇਸ ਦਾ ਜਵਾਬ ਸੁਣ ਕੇ ਹੈਰਾਨ ਹੁੰਦੇ ਹਨ ਅਤੇ ਕਹਿੰਦੇ ਹਨ ਕਿ ਤੁਸੀਂ ਤਾਂ ਬਹੁਤ ਹੀ ਜਲਦੀ ਜਵਾਬ ਦੇ ਦਿੱਤਾ।

ਇਹ ਖ਼ਬਰ ਵੀ ਪੜ੍ਹੋ - ਸਲਮਾਨ ਖ਼ਾਨ-ਸੰਜੇ ਦੱਤ ਨਾਲ ਗਾਇਕ ਏਪੀ ਢਿੱਲੋਂ ਦਾ ਗੈਂਗਸਟਰ ਲੁੱਕ, ਸਾਹਮਣੇ ਆਈ ਪਹਿਲੀ ਝਲਕ

ਦੱਸ ਦੇਈਏ ਕਿ ਨਿਰਦੇਸ਼ਕ-ਲੇਖਕ ਜਗਦੀਪ ਸਿੱਧੂ ਨਾਲ ਸਰਗੁਣ ਮਹਿਤਾ ਨੇ 'ਕਿਸਮਤ' ਅਤੇ 'ਮੋਹ' ਵਰਗੀਆਂ ਸ਼ਾਨਦਾਰ ਫ਼ਿਲਮਾਂ ਕੀਤੀਆਂ ਹਨ, ਜਿਸ ਦੀ ਆਲੋਚਕਾਂ ਅਤੇ ਦਰਸ਼ਕਾਂ ਦੋਵਾਂ ਵੱਲੋਂ ਕਾਫੀ ਪ੍ਰਸ਼ੰਸਾ ਹੋਈ ਸੀ। 

ਇਹ ਖ਼ਬਰ ਵੀ ਪੜ੍ਹੋ - ਨਵਜੋਤ ਸਿੱਧੂ ਦੀ 'ਬਿੱਗ ਬੌਸ' 'ਚ ਧਮਾਕੇਦਾਰ ਐਂਟਰੀ, ਕਿਹਾ- ਸੁਫ਼ਨਾ ਹੋਇਆ ਸੱਚ

ਹੁਣ ਇਸ ਦੌਰਾਨ ਜੇਕਰ ਸਰਗੁਣ ਮਹਿਤਾ ਦੇ ਵਰਕਫਰੰਟ ਦੀ ਗੱਲ ਕਰੀਏ ਤਾਂ ਪਿਛਲੀ ਵਾਰ ਅਦਾਕਾਰਾ ਫ਼ਿਲਮ 'ਜੱਟ ਨੂੰ ਚੁੜੈਲ ਟੱਕਰੀ' 'ਚ ਗਿੱਪੀ ਗਰੇਵਾਲ ਅਤੇ ਰੂਪੀ ਗਿੱਲ ਨਾਲ ਨਜ਼ਰ ਆਈ ਸੀ। ਇਸ ਤੋਂ ਇਲਾਵਾ ਅਦਾਕਾਰਾ ਕੋਲ ਕਈ ਫ਼ਿਲਮਾਂ ਰਿਲੀਜ਼ ਲਈ ਤਿਆਰ ਹਨ, ਜਿਸ 'ਚ ਗਿੱਪੀ ਗਰੇਵਾਲ ਦੀ ਹੀ 'ਕੈਰੀ ਆਨ ਜੱਟੀਏ' ਅਤੇ ਗਿੱਪੀ ਗਰੇਵਾਲ ਨਾਲ ਹੀ ਇੱਕ ਹੋਰ 'ਸਰਬਾਲ੍ਹਾ ਜੀ' ਸ਼ਾਮਲ ਹਨ। ਹਾਲ ਹੀ 'ਚ ਅਦਾਕਾਰਾ ਨੇ 'ਸ਼ੌਂਕਣ ਸ਼ੌਂਕਣੇ 2' ਦੇ ਸੈੱਟ ਤੋਂ ਵੀ ਵੀਡੀਓ ਸਾਂਝੀ ਕੀਤੀ ਸੀ। ਇਸ ਫ਼ਿਲਮ ਦੇ ਅਗਲੇ ਸਾਲ ਰਿਲੀਜ਼ ਹੋਣ ਦੀ ਉਮੀਦ ਜਤਾਈ ਜਾ ਰਹੀ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

sunita

Content Editor

Related News