ਅਦਾਕਾਰਾ ਰੁਬੀਨਾ ਬਾਜਵਾ ਦੇ ਘਰ ਜਲਦ ਹੀ ਗੂੰਜਣਗੀਆਂ ਕਿਲਕਾਰੀਆਂ, ਪੋਸਟ ਰਾਹੀਂ ਖੁਸ਼ੀ ਕੀਤੀ ਸਾਂਝੀ

Thursday, Jul 18, 2024 - 09:29 AM (IST)

ਅਦਾਕਾਰਾ ਰੁਬੀਨਾ ਬਾਜਵਾ ਦੇ ਘਰ ਜਲਦ ਹੀ ਗੂੰਜਣਗੀਆਂ ਕਿਲਕਾਰੀਆਂ, ਪੋਸਟ ਰਾਹੀਂ ਖੁਸ਼ੀ ਕੀਤੀ ਸਾਂਝੀ

ਚੰਡੀਗੜ੍ਹ- ਪੰਜਾਬੀ ਫ਼ਿਲਮ ਇੰਡਸਟਰੀ ਦੀ ਮਸ਼ਹੂਰ ਅਦਾਕਾਰਾ ਰੁਬੀਨਾ ਬਾਜਵਾ ਇੰਨੀਂ ਦਿਨੀਂ ਖੂਬ ਸੁਰਖੀਆਂ ਬਟੋਰ ਰਹੀ ਹੈ।ਅਦਾਕਾਰਾ ਦੀ ਭੈਣ ਰੁਬੀਨਾ ਬਾਜਵਾ ਮਾਂ ਬਣਨ ਵਾਲੀ ਹੈ। ਇਸ ਦੀ ਜਾਣਕਾਰੀ ਰੁਬੀਨਾ ਬਾਜਵਾ ਦੇ ਪਤੀ ਗੁਰਬਖਸ਼ ਚਾਹਲ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ ਉੱਪਰ ਖਾਸ ਪੋਸਟ ਸ਼ੇਅਰ ਕਰ ਦਿੱਤੀ ਹੈ।  ਪੋਸਟ ਨੂੰ ਦੇਖ ਕੇ ਫੈਨਜ਼ ਖੁਸ਼ ਹੋ ਰਹੇ ਹਨ ਅਤੇ ਕੁਮੈਂਟ ਰਾਹੀਂ ਅਦਾਕਾਰਾ ਨੂੰ ਵਧਾਈਆਂ ਦੇ ਰਹੇ ਹਨ। 

PunjabKesari

ਦੱਸ ਦਈਏ ਕਿ  ਨੀਰੂ ਬਾਜਵਾ ਜਲਦ ਹੀ ਮਾਸੀ ਬਣਨ ਵਾਲੀ ਹੈ। ਖਾਸ ਗੱਲ ਇਹ ਹੈ ਕਿ ਰੁਬੀਨਾ ਬਾਜਵਾ ਅਤੇ ਗੁਰਬਖਸ਼ ਆਪਣੇ ਪਹਿਲੇ ਬੱਚੇ ਦਾ ਸਵਾਗਤ ਕਰਨ ਵਾਲੇ ਹਨ। ਗੁਰਬਖਸ਼ ਚਾਹਲ ਨੇ ਇਹ ਖੁਸ਼ਖਬਰੀ 17 ਜੁਲਾਈ ਦੇ ਦਿਨ ਇਸ ਲਈ ਸੁਣਾਈ ਹੈ, ਕਿਉਂਕਿ ਅਦਾਕਾਰਾ ਦਾ ਪਤੀ ਅੱਜ ਆਪਣਾ ਜਨਮਦਿਨ ਮਨਾ ਰਹੇ ਹਨ। ਉਨ੍ਹਾਂ ਪੋਸਟ ਸ਼ੇਅਰ ਕਰਦੇ ਹੋਏ ਲਿਖਿਆ, 2024 ਉਹ ਸਾਲ ਹੈ ਜਿਸ ਨੇ ਸਾਡਾ ਸਭ ਕੁਝ ਬਦਲ ਦਿੱਤਾ ਹੈ। ਉਸ ਦੇ ਪਤੀ ਨੇ ਪੋਸਟ ਦੀ ਕੈਪਸ਼ਨ 'ਚ ਲਿਖਿਆ 'ਰੁਬੀਨਾ, ਮਾਈ ਲਵ ਤੁਸੀਂ ਮੈਨੂੰ ਜਨਮਦਿਨ ਦਾ ਸਭ ਤੋਂ ਵੱਡਾ ਤੋਹਫ਼ਾ ਦਿੱਤਾ ਹੈ ਜਿਸਦੀ ਮੈਂ ਕਦੇ ਕਲਪਨਾ ਵੀ ਨਹੀਂ ਕਰ ਸਕਦਾ ਸੀ।' 

 

 
 
 
 
 
 
 
 
 
 
 
 
 
 
 
 

A post shared by Gurbaksh Singh Chahal (@gchahal)

ਵਰਕਫਰੰਟ ਦੀ ਗੱਲ ਕਰਿਏ ਤਾਂ ਰੁਬੀਨਾ ਬਾਜਵਾ ਨੇ ਕਈ ਪੰਜਾਬੀ ਫਿਲਮਾਂ 'ਚ ਕੰਮ ਕੀਤਾ ਹੈ। ਉਨ੍ਹਾਂ ਦੀ ਅਦਾਕਾਰੀ ਨੂੰ ਪ੍ਰਸ਼ੰਸਕਾਂ ਵੱਲ਼ੋਂ ਬੇਹੱਦ ਪਸੰਦ ਕੀਤਾ ਜਾਂਦਾ ਹੈ। ਇਸ ਤੋਂ ਇਲਾਵਾ ਅਦਾਕਾਰਾ ਆਪਣੇ ਸੋਸ਼ਲ ਮੀਡੀਆ ਹੈਂਡਲ ਰਾਹੀਂ ਪ੍ਰਸ਼ੰਸਕਾਂ ਵਿਚਾਲੇ ਹਮੇਸ਼ਾ ਐਕਟਿਵ ਨਜ਼ਰ ਆਉਂਦੀ ਹੈ। 


author

Priyanka

Content Editor

Related News