ਵ੍ਰਿੰਦਾਵਨ ''ਚ ਅਦਾਕਾਰਾ ਨੇ ਸ਼ੂਟ ਕੀਤੀ ''ਬੋਲਡ ਫ਼ਿਲਮ'' ! ਹੁਣ ਹੋ ਰਿਹਾ ਪਛਤਾਵਾ ਤਾਂ ਛੱਡ''ਤੀ ਇੰਡਸਟਰੀ

Tuesday, Aug 18, 2026 - 10:24 AM (IST)

ਵ੍ਰਿੰਦਾਵਨ ''ਚ ਅਦਾਕਾਰਾ ਨੇ ਸ਼ੂਟ ਕੀਤੀ ''ਬੋਲਡ ਫ਼ਿਲਮ'' ! ਹੁਣ ਹੋ ਰਿਹਾ ਪਛਤਾਵਾ ਤਾਂ ਛੱਡ''ਤੀ ਇੰਡਸਟਰੀ

ਐਂਟਰਟੇਨਮੈਂਟ ਡੈਸਕ - ਆਪਣੀਆਂ ਬੋਲਡ ਭੂਮਿਕਾਵਾਂ ਲਈ ਪਛਾਣ ਬਣਾ ਚੁੱਕੀ ਅਦਾਕਾਰਾ ਨੇਹਲ ਵਡੋਲੀਆ ਨੇ ਹੁਣ ਇਸ ਇੰਡਸਟਰੀ ਤੋਂ ਪੂਰੀ ਤਰ੍ਹਾਂ ਤੌਬਾ ਕਰ ਲਈ ਹੈ। ਉਹ ਕਈ ਬੋਲਡ ਟੀਵੀ ਸ਼ੋਅ ਅਤੇ ਫਿਲਮਾਂ ਵਿੱਚ ਨਜ਼ਰ ਆ ਚੁੱਕੀ ਹੈ। ਹਾਲ ਹੀ ਵਿੱਚ ਇਕ ਪੌਡਕਾਸਟ ਦੌਰਾਨ ਨੇਹਲ ਨੇ ਦੱਸਿਆ ਕਿ ਉਸ ਨੇ 4 ਸਾਲ ਪਹਿਲਾਂ ਹੀ ਬੋਲਡ ਇੰਡਸਟਰੀ ਛੱਡ ਦਿੱਤੀ ਸੀ ਅਤੇ ਹੁਣ ਉਹ ਇੰਸਟਾਗ੍ਰਾਮ ਅਤੇ ਇੱਕ ਨਿੱਜੀ ਐਪ ਰਾਹੀਂ ਕਮਾਈ ਕਰਦੀ ਹੈ। ਉਸ ਐਪ 'ਤੇ ਪ੍ਰਸ਼ੰਸਕ ਉਸ ਨਾਲ ਗੱਲਬਾਤ ਵੀ ਕਰ ਸਕਦੇ ਹਨ, ਜਿਸ ਲਈ ਉਹ 5 ਮਿੰਟ ਲਈ 3000 ਰੁਪਏ ਅਤੇ 10 ਮਿੰਚ ਲਈ 5000 ਰੁਪਏ ਫੀਸ ਲੈਂਦੀ ਹੈ, ਜਿਸ ਵਿਚੋਂ 30 ਫੀਸਦੀ ਰਕਮ ਕੰਪਨੀ ਦੀ ਹੁੰਦੀ ਹੈ।

ਇਹ ਵੀ ਪੜ੍ਹੋ: 20 ਸਾਲ ਛੋਟੀ ਪ੍ਰੇਮਿਕਾ ਨਾਲ ਤੀਜਾ ਵਿਆਹ ਕਰਵਾਏਗਾ ਮਸ਼ਹੂਰ ਅਦਾਕਾਰ ! 10 ਸਾਲਾਂ ਤੋਂ ਇਕ-ਦੂਜੇ ਨੂੰ ਕਰ ਰਹੇ ਹਨ ਡੇਟ

PunjabKesari

ਨੇਹਲ ਨੇ ਦੱਸਿਆ ਕਿ ਉਸ ਦੀ ਆਖਰੀ ਬੋਲਡ ਸੀਰੀਜ਼ 'ਇਮਲੀ' ਸੀ, ਜਿਸ ਦੀ ਸ਼ੂਟਿੰਗ ਵ੍ਰਿੰਦਾਵਨ ਵਿੱਚ ਹੋਈ ਸੀ। ਇਸ ਦੌਰਾਨ ਉਸ ਨੇ ਉਥੇ ਚਿਕਨ ਖਾਧਾ ਅਤੇ ਬੀਅਰ ਵੀ ਪੀਤੀ। ਉਸ ਮੁਤਾਬਕ ਇਹ ਉਸਦੀ ਜ਼ਿੰਦਗੀ ਦੀ ਸਭ ਤੋਂ ਵੱਡੀ ਗਲਤੀ ਸੀ, ਜਿਸ ਤੋਂ ਉਸ ਨੇ ਆਪਣੀ ਜੀਵਨ ਸ਼ੈਲੀ ਬਦਲਣ ਦਾ ਫੈਸਲਾ ਕੀਤਾ। ਕੁੱਝ ਦਿਨ ਬਾਅਦ ਉਸ ਨੂੰ ਪਤਾ ਲੱਗਾ ਕਿ ਉਸ ਦੇ ਦੋਸਤਾਂ ਨੇ ਮੀਟ ਛੱਡ ਦਿੱਤਾ ਹੈ, ਜਿਸ 'ਤੇ ਨੇਹਲ ਨੂੰ ਵੀ ਅਹਿਸਾਸ ਹੋਇਆ ਕਿ ਉਹ ਖੁਦ ਇਕ ਐਨੀਮਲ ਲਵਰ ਹੈ ਤਾਂ ਉਹ ਕਿਸੇ ਜਾਨਵਰ ਨੂੰ ਕਿਵੇਂ ਖਾ ਸਕਦੀ ਹੈ, ਜਿਸ ਤੋਂ ਬਾਅਦ ਉਸ ਨੇ ਵੀ ਹੌਲੀ-ਹੌਲੀ ਮੀਟ ਅਤੇ ਅੰਡਾ ਖਾਣਾ ਪੂਰੀ ਤਰ੍ਹਾਂ ਬੰਦ ਕਰ ਦਿੱਤਾ। 

ਇਹ ਵੀ ਪੜ੍ਹੋ: 'ਲਗੇ ਰਹੋ ਮੁੰਨਾ ਭਾਈ' ਫੇਮ ਅਦਾਕਾਰ ਦੀ ਕਾਰ ਦਾ ਐਕਸੀਡੈਂਟ ! ਸਕੂਟਰ ਸਵਾਰਾਂ ਨੂੰ ਦਰੜਿਆ, ਕੇਸ ਦਰਜ

PunjabKesari

ਨੇਹਲ ਨੇ ਅੱਗੇ ਦੱਸਿਆ ਕਿ ਉਹ ਜਾਮਨਗਰ ਦੀ ਰਹਿਣ ਵਾਲੀ ਹੈ ਅਤੇ ਕ੍ਰਿਸ਼ਨ ਭਗਵਾਨ ਨੂੰ ਮੰਨਦੀ ਹੈ। ਪਿਛਲੇ ਕਈ ਸਾਲਾਂ ਤੋਂ ਉਹ ਪ੍ਰੇਮਾਨੰਦ ਮਹਾਰਾਜ ਵਿੱਚ ਆਸਥਾ ਰੱਖ ਰਹੀ ਹੈ। ਨੇਹਲ ਨੇ ਕਿਹਾ ਕਿ ਉਹ ਹਰ ਸਾਲ ਕੁੱਝ ਨਾ ਕੁੱਝ ਤਿਆਗ ਕਰਦੀ ਹੈ ਅਤੇ ਉਸ ਦਾ ਆਖਰੀ ਟੀਚਾ 'ਮੋਕਸ਼' ਪ੍ਰਾਪਤ ਕਰਨਾ ਹੈ ਅਤੇ ਅੱਜ ਉਹ ਆਪਣੀ ਜ਼ਿੰਦਗੀ ਵਿੱਚ ਮਾਨਸਿਕ ਸ਼ਾਂਤੀ ਅਤੇ ਸਕੂਨ ਨੂੰ ਸਭ ਤੋਂ ਉੱਪਰ ਰੱਖਦੀ ਹੈ।

PunjabKesari

ਇਹ ਵੀ ਪੜ੍ਹੋ: ਮਸ਼ਹੂਰ ਪੰਜਾਬੀ ਅਦਾਕਾਰਾ 'ਤੇ BF ਨੇ ਪਾਇਆ ਧਰਮ ਬਦਲਣ ਦਾ ਦਬਾਅ ! ਖੁਦ ਕੀਤਾ ਖੁਲਾਸਾ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e

 

 


author

cherry

Content Editor

Related News