ਅਦਾਕਾਰਾ ਅਨੁਸ਼ਕਾ-ਵਿਰਾਟ ਦਾ ਦੂਜਾ ਬੱਚਾ ਲੰਡਨ ''ਚ ਲਵੇਗਾ ਜਨਮ

Saturday, Feb 17, 2024 - 12:16 PM (IST)

ਅਦਾਕਾਰਾ ਅਨੁਸ਼ਕਾ-ਵਿਰਾਟ ਦਾ ਦੂਜਾ ਬੱਚਾ ਲੰਡਨ ''ਚ ਲਵੇਗਾ ਜਨਮ

ਮੁੰਬਈ (ਬਿਊਰੋ) : ਮਸ਼ਹੂਰ ਬਾਲੀਵੁੱਡ ਅਦਾਕਾਰਾ ਅਨੁਸ਼ਕਾ ਸ਼ਰਮਾ ਤੇ ਵਿਰਾਟ ਕੋਹਲੀ ਦੂਜੀ ਵਾਰ ਮਾਤਾ-ਪਿਤਾ ਬਣਨ ਜਾ ਰਹੇ ਹਨ। ਹਾਲਾਂਕਿ ਜੋੜੇ ਨੇ ਅਧਿਕਾਰਤ ਤੌਰ 'ਤੇ ਆਪਣੇ ਦੂਜੇ ਬੱਚੇ ਦੀ ਪੁਸ਼ਟੀ ਨਹੀਂ ਕੀਤੀ ਹੈ ਪਰ ਖ਼ਬਰਾਂ ਦੀ ਮੰਨੀਏ ਤਾਂ ਅਨੁਸ਼ਕਾ ਸ਼ਰਮਾ ਕੁਝ ਹੀ ਦਿਨਾਂ 'ਚ ਦੂਜੇ ਬੱਚੇ ਨੂੰ ਜਨਮ ਦੇਣ ਵਾਲੀ ਹੈ। ਉਹ ਆਪਣੀ ਡਲਿਵਰੀ ਲਈ ਲੰਡਨ ਗਈ ਹੋਈ ਹੈ। ਸਨਅਤਕਾਰ ਹਰਸ਼ ਗੋਇਨਕਾ ਪੋਸਟ ਨੇ ਆਪਣੇ ਐਕਸ ਅਕਾਊਂਟ 'ਤੇ ਇਹ ਜਾਣਕਾਰੀ ਦਿੱਤੀ ਹੈ। ਉਨ੍ਹਾਂ ਮੁਤਾਬਕ ਜਲਦ ਹੀ ਬੇਬੀ ਕੋਹਲੀ ਇਸ ਦੁਨੀਆ 'ਚ ਕਦਮ ਰੱਖਣ ਵਾਲੇ ਹਨ। ਉਹ ਜਾਂ ਤਾਂ ਆਪਣੇ ਪਿਤਾ ਵਾਂਗ ਮਹਾਨ ਕ੍ਰਿਕਟਰ ਬਣਨਗੇ ਜਾਂ ਆਪਣੀ ਮਾਂ ਵਾਂਗ ਸਫ਼ਲ ਅਦਾਕਾਰ।

ਇਹ ਖ਼ਬਰ ਵੀ ਪੜ੍ਹੋ : ਗਿੱਪੀ ਗਰੇਵਾਲ ਪਿਤਾ ਦੀ ਬਰਸੀ ਮੌਕੇ ਹੋਏ ਭਾਵੁਕ, ਕਿਹਾ- ਮੈਂ ਤੁਹਾਨੂੰ ਹਰ ਦਿਨ ਮਿਸ ਕਰਦੈ

ਵਿਰਾਟ ਕੋਹਲੀ ਤੇ ਅਨੁਸ਼ਕਾ ਸ਼ਰਮਾ ਪਹੁੰਚੇ ਲੰਡਨ
ਹਰਸ਼ ਗੋਇਨਕਾ ਨੇ ਇਸ ਪੋਸਟ 'ਚ ਮੇਡ ਇਨ ਇੰਡੀਆ ਐਂਡ ਟੂ ਬੀ ਬੌਰਨ ਇਨ ਲੰਡਨ ਹੈਸ਼ਟੈਗ ਦੀ ਵਰਤੋਂ ਕੀਤੀ ਹੈ। ਅਨੁਸ਼ਕਾ ਸ਼ਰਮਾ ਦੀ ਪ੍ਰੈਗਨੈਂਸੀ ਦੀ ਖ਼ਬਰ ਪਹਿਲੀ ਵਾਰ ਅਕਤੂਬਰ 2023 'ਚ ਸਾਹਮਣੇ ਆਈ ਸੀ। ਇਕ ਨਿੱਜੀ ਚੈਨਲ ਨੇ ਇਸ ਖ਼ਬਰ ਨੂੰ ਵਾਇਰਲ ਕੀਤਾ ਸੀ। ਜਨਵਰੀ 2024 'ਚ AB De Villiers ਨੇ ਇਕ ਯੂਟਿਊਬ ਚੈਨਲ 'ਤੇ ਅਨੁਸ਼ਕਾ ਸ਼ਰਮਾ ਦੀ ਪ੍ਰੈਗਨੈਂਸੀ ਦੀ ਖ਼ਬਰ ਦੀ ਪੁਸ਼ਟੀ ਕੀਤੀ ਸੀ। ਉਨ੍ਹਾਂ ਦੱਸਿਆ ਸੀ ਕਿ ਵਿਰਾਟ ਕੋਹਲੀ ਆਪਣੇ ਦੂਜੇ ਬੱਚੇ ਦਾ ਸਵਾਗਤ ਕਰਨ ਜਾ ਰਹੇ ਹਨ। ਲੋਕਾਂ ਲਈ ਪਰਿਵਾਰ ਬੇਹੱਦ ਅਹਿਮ ਹੈ। ਅਜਿਹੀ ਸਥਿਤੀ 'ਚ ਲੋਕਾਂ ਨੂੰ ਉਨ੍ਹਾਂ ਦੇ ਇਨ੍ਹਾਂ ਫ਼ੈਸਲਿਆਂ ਲਈ ਕਦੇ ਵੀ ਜੱਜ ਨਹੀਂ ਕਰਨਾ ਚਾਹੀਦਾ।

ਇਹ ਖ਼ਬਰ ਵੀ ਪੜ੍ਹੋ : ਆਇਸ਼ਾ ਟਾਕੀਆ ਦੀ ਪਲਾਸਟਿਕ ਸਰਜਰੀ ’ਤੇ ਸਵਾਲ ਚੁੱਕਣ ਵਾਲਿਆਂ ਨੂੰ ਮਿਲਿਆ ਠੋਕਵਾਂ ਜਵਾਬ

ਦੱਸ ਦਈਏ ਕਿ ਵਿਰਾਟ ਕੋਹਲੀ ਤੇ ਅਨੁਸ਼ਕਾ ਸ਼ਰਮਾ ਦਾ ਵਿਆਹ ਸਾਲ 2017 'ਚ ਹੋਇਆ ਸੀ। ਸਾਲ 2018 'ਚ ਫ਼ਿਲਮ 'ਜ਼ੀਰੋ' ਦੇ ਰਿਲੀਜ਼ ਹੋਣ ਤੋਂ ਬਾਅਦ ਅਦਾਕਾਰਾ ਨੇ ਕੁਝ ਸਮੇਂ ਲਈ ਬ੍ਰੇਕ ਲਿਆ ਸੀ। 2021 'ਚ ਉਨ੍ਹਾਂ ਦੀ ਬੇਟੀ ਵਾਮਿਕਾ ਦਾ ਜਨਮ ਹੋਇਆ। ਇਸ ਤੋਂ ਬਾਅਦ ਉਹ ਕਲਾ 'ਚ ਇਕ ਕੈਮਿਓ ਅਵਤਾਰ 'ਚ ਨਜ਼ਰ ਆਈ। ਜਲਦੀ ਹੀ ਉਨ੍ਹਾਂ ਦੀ ਸਪੋਰਟਸ ਡਰਾਮਾ 'ਚੱਕਦਾ ਐਕਸਪ੍ਰੈਸ' ਨੈੱਟਫਲਿਕਸ 'ਤੇ ਰਿਲੀਜ਼ ਹੋਵੇਗੀ। ਅਜਿਹੇ 'ਚ ਉਨ੍ਹਾਂ ਦੀ ਜ਼ਿੰਦਗੀ 'ਚ ਮੁੜ ਤੋਂ ਕਿਲਕਾਰੀਆਂ ਗੂੰਜਣ ਵਾਲੀਆਂ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

sunita

Content Editor

Related News