ਕਈ ਐਕਟਰ ਪਰਸਨਲ ਯਾਦਾਂ ਦੀ ਵਰਤੋਂ ਕਰਦੇ ਹਨ, ਮੇਰੇ ਨਾਲ ਇਹ ਤਰੀਕਾ ਕੰਮ ਨਹੀਂ ਕਰਦਾ : ਪਲਕ ਤਿਵਾੜੀ

Sunday, May 17, 2026 - 09:57 AM (IST)

ਕਈ ਐਕਟਰ ਪਰਸਨਲ ਯਾਦਾਂ ਦੀ ਵਰਤੋਂ ਕਰਦੇ ਹਨ, ਮੇਰੇ ਨਾਲ ਇਹ ਤਰੀਕਾ ਕੰਮ ਨਹੀਂ ਕਰਦਾ : ਪਲਕ ਤਿਵਾੜੀ

ਮੁੰਬਈ- ਐਮਾਜ਼ੋਨ ਪ੍ਰਾਈਮ ਵੀਡੀਓ ’ਤੇ 8 ਮਈ ਨੂੰ ਰਿਲੀਜ਼ ਹੋਈ ਵੈੱਬ ਸੀਰੀਜ਼ ‘ਲੁੱਖੇ’ ਇਨ੍ਹੀਂ ਦਿਨੀਂ ਦਰਸ਼ਕਾਂ ਦਾ ਦਿਲ ਜਿੱਤ ਰਹੀ ਹੈ। ਪੰਜਾਬ ਵਿਚ ਫੈਲਦੇ ਡਰੱਗ ਦੇ ਜਾਲ ਅਤੇ ਨੌਜਵਾਨਾਂ ਦੀ ਬਰਬਾਦੀ ਦੀ ਕਹਾਣੀ ਦਿਖਾਉਂਦੀ ਇਹ ਸੀਰੀਜ਼ ਆਪਣੀ ਦਮਦਾਰ ਸਟੋਰੀ ਤੇ ਸਸਪੈਂਸ ਨਾਲ ਹਰ ਕਿਸੇ ਨੂੰ ਪ੍ਰਭਾਵਿਤ ਕਰ ਰਹੀ ਹੈ। ਇਹੀ ਕਾਰਨ ਹੈ ਕਿ ਬਿਨਾਂ ਜ਼ਿਆਦਾ ਚਰਚਾ ਦੇ ਵੀ ਇਹ ਪ੍ਰਾਈਮ ਵੀਡੀਓ ’ਤੇ ਟਾਪ ਟ੍ਰੈਂਡ ਕਰ ਰਹੀ ਹੈ। ਸੀਰੀਜ਼ ਬਾਰੇ ਮੁੱਖ ਭੂਮਿਕਾ ਨਿਭਾਅ ਰਹੀ ਪਲਕ ਤਿਵਾੜੀ, ਰੈਪਰ ਕਿੰਗ ਤੇ ਲਕਸ਼ਵੀਰ ਸਿੰਘ ਸਰਨ ਨੇ ਪੰਜਾਬ ਕੇਸਰੀ/ਨਵੋਦਿਆ ਟਾਈਮਜ਼/ਜਗਬਾਣੀ/ਹਿੰਦ ਸਮਾਚਾਰ ਨਾਲ ਖ਼ਾਸ ਗੱਲਬਾਤ ਕੀਤੀ ਅਤੇ ਦਿਲਚਸਪ ਗੱਲਾਂ ਸ਼ੇਅਰ ਕੀਤੀਆਂ

ਸਨੋਬਰ ਨੂੰ ਮਹਿਸੂਸ ਕਰਨਾ ਸੀ : ਪਲਕ ਤਿਵਾੜੀ

ਪ੍ਰ. ਤੁਹਾਡੀ ਤੇ ਤੁਹਾਡੀ ਮਾਂ ਦੀ ਬਾਂਡਿੰਗ ਨੂੰ ਲੋਕ ਬਹੁਤ ਪਸੰਦ ਕਰਦੇ ਹਨ। ਘਰ ’ਤੇ ਰਿਸ਼ਤਾ ਦੋਸਤ ਵਰਗਾ ਹੈ ਜਾਂ ਮਾਂ-ਬੇਟੀ ਵਾਲਾ?

ਇਹ ਪੂਰੀ ਤਰ੍ਹਾਂ ਉਨ੍ਹਾਂ ਦੇ ਮੂਡ ਸਵਿੰਗਜ਼ ’ਤੇ ਡਿਪੈਂਡ ਕਰਦਾ ਹੈ। ਕਦੇ ਉਹ ਮੇਰੀ ਸਭ ਤੋਂ ਚੰਗੀ ਦੋਸਤ ਬਣ ਜਾਂਦੀ ਹੈ ਤੇ ਕਦੇ ਅਚਾਨਕ ਮਾਮ ਮੋਡ ’ਚ ਆ ਜਾਂਦੀ ਹੈ। ਕਈ ਵਾਰ ਅਸੀਂ ਦੋਵੇਂ ਮਜ਼ਾਕ ਕਰ ਰਹੇ ਹੁੰਦੇ ਹਾਂ ਤੇ ਅਚਾਨਕ ਉਹ ਬੋਲਦੀ ਹੈ, ਕੀ ਬੋਲਿਆ ਤੂੰ? ਅਤੇ ਫਿਰ ਮੈਨੂੰ ਅਹਿਸਾਸ ਹੁੰਦਾ ਹੈ ਕਿ ਹੁਣ ਉਹ ਮਾਂ ਬਣ ਚੁੱਕੀ ਹੈ ਪਰ ਹਾਂ ਮੈਂ ਆਪਣੀ ਸਕ੍ਰਿਪਟਜ਼ ਸਭ ਤੋਂ ਪਹਿਲਾਂ ਉਨ੍ਹਾਂ ਨੂੰ ਹੀ ਸੁਣਾਉਂਦੀ ਹਾਂ। ਮੈਂ ਤੇ ਮੇਰੀ ਬੈਸਟ ਫ੍ਰੈਂਡ ਪੂਰੀ ਐਕਟਿੰਗ ਤੇ ਸਾਊਂਡ ਇਪੈਕਟ ਨਾਲ ਉਨ੍ਹਾਂ ਨੂੰ ਕਹਾਣੀ ਸੁਣਾਉਂਦੇ ਹਨ।

ਪ੍ਰ. ਸੀਰੀਜ਼ ’ਚ ਤੁਹਾਡਾ ਕਿਰਦਾਰ ਕਾਫ਼ੀ ਇਮੋਸ਼ਨਲ ਹੈ। ਇੰਨੇ ਇੰਟੈਂਸ ਸੀਨ ਕਿਵੇਂ ਨਿਭਾਏ?

ਮੇਰੇ ਲਈ ਸਭ ਤੋਂ ਜ਼ਰੂਰੀ ਸੀ ਸਨੋਬਰ ਨੂੰ ਮਹਿਸੂਸ ਕਰਨਾ। ਮੈਂ ਪਰਸਨਲ ਯਾਦਾਂ ਦੀ ਵਰਤੋਂ ਨਹੀਂ ਕਰਦੀ। ਕਈ ਐਕਟਰ ਅਜਿਹਾ ਕਰਦੇ ਹਨ ਪਰ ਮੇਰੇ ਨਾਲ ਉਹ ਤਰੀਕਾ ਕੰਮ ਨਹੀਂ ਕਰਦਾ। ਸਨੋਬਰ ਦੀ ਜ਼ਿੰਦਗੀ ’ਚ ਇੰਨੀਆਂ ਦੁੱਖਭਰੀਆਂ ਘਟਨਾਵਾਂ ਸਨ ਕਿ ਉਸ ਬਾਰੇ ’ਚ ਸੋਚਦੇ ਹੀ ਇਮੋਸ਼ਨ ਆ ਜਾਂਦੇ ਸੀ। ਸਭ ਤੋਂ ਦਰਦਨਾਕ ਗੱਲ ਇਹ ਸੀ ਕਿ ਉਸ ਨਾਲ ਗ਼ਲਤ ਹੋ ਰਿਹਾ ਸੀ ਪਰ ਕਿਸੇ ਦੀ ਨੀਅਤ ਗ਼ਲਤ ਨਹੀਂ ਸੀ। ਇਹੀ ਚੀਜ਼ ਮੈਨੂੰ ਭਾਵਨਾਤਮਕ ਰੂਪ ਨਾਲ ਬਹੁਤ ਹਿੱਟ ਕਰਦੀ ਸੀ।

ਪ੍ਰ. ਰਿਲੇਸ਼ਨਸ਼ਿਪ-ਵਿਆਹ ਨੂੰ ਲੈ ਕੇ ਕੀ ਸੋਚ ਹੈ?

ਹਰ ਇਨਸਾਨ ਲਈ ਜਵਾਬ ਅਲੱਗ ਹੁੰਦਾ ਹੈ। ਕਿਸੇ ਲਈ ਅਰੇਂਜ ਮੈਰਿਜ ਸਹੀ ਹੁੰਦੀ ਹੈ, ਕਿਸੇ ਲਈ ਲਵ ਮੈਰਿਜ। ਕੁਝ ਲੋਕ ਵਿਆਹ ਕਰਨਾ ਹੀ ਨਹੀਂ ਚਾਹੁੰਦੇ। ਇਹ ਪੂਰੀ ਤਰ੍ਹਾਂ ਪਰਸਨਲ ਚੁਆਇਸ ਹੈ। ਸਮੇਂ ਨਾਲ ਤੁਹਾਡੀ ਸੋਚ ਵੀ ਬਦਲ ਸਕਦੀ ਹੈ। ਹਾਲੇ ਜੋ ਮੈਂ ਸੋਚਦੀ ਹਾਂ, ਜ਼ਰੂਰੀ ਨਹੀਂ ਕਿ 10 ਸਾਲ ਬਾਅਦ ਵੀ ਉਹੀ ਸੋਚਾਂ।

ਪ੍ਰ. ਪਲਕ, ਤੁਹਾਡੇ ਡ੍ਰੀਮ ਡਾਇਰੈਕਟਰ ਕੌਣ ਹਨ?

ਮੈਂ ਆਨੰਦ ਤਿਵਾੜੀ ਨਾਲ ਕੰਮ ਕਰਨਾ ਚਾਹਾਂਗੀ। ਉਨ੍ਹਾਂ ਦੀ ‘ਬੰਦਿਸ਼ ਬੈਂਡਿਟਜ਼’ ਮੈਨੂੰ ਬੇਹੱਦ ਪਸੰਦ ਆਈ ਸੀ।

ਨਰਵਸ ਘੱਟ ਅਤੇ ਐਕਸਾਈਟਿਡ ਜ਼ਿਆਦਾ ਸੀ : ਕਿੰਗ

ਪ੍ਰ. ਤੁਹਾਡੇ ਕੰਮ ਨੂੰ ਲੈ ਕੇ ਲੋਕ ਹਮੇਸ਼ਾ ਸ਼ਾਹਰੁਖ ਖਾਨ ਨਾਲ ਤੁਲਨਾ ਕਰਦੇ ਹਨ। ਕੀ ਕਹਿਣਾ ਚਾਹੋਗੇ?

ਜਿੱਥੇ ਸ਼ਾਹਰੁਖ ਖਾਨ ਖੜ੍ਹੇ ਹਨ, ਉੱਥੇ ਤੱਕ ਪਹੁੰਚਣਾ ਹੀ ਬਹੁਤ ਵੱਡੀ ਗੱਲ ਹੈ। ਮੈਂ ਤਾਂ ਉੱਥੇ ਘੁੰਮਣ ਦੀ ਵੀ ਕੋਸ਼ਿਸ਼ ਨਹੀਂ ਕਰਾਂਗਾ। ਕਿੰਗ ਨਾਮ ਮੇਰੇ ਸੁਪਨਿਆਂ ਤੋਂ ਆਇਆ ਹੈ। ਸਾਡੇ ਵਰਗੇ ਲੜਕਿਆਂ ਦੇ ਵੱਡੇ-ਵੱਡੇ ਸੁਪਨੇ ਹੁੰਦੇ ਹਨ ਅਤੇ ਕਦੇ-ਕਦੇ ਉਹ ਇੰਨੇ ਵੱਡੇ ਹੁੰਦੇ ਹਨ ਕਿ ਲੋਕ ਲੋਕ ਉਨ੍ਹਾਂ ਨੂੰ ਭ੍ਰਮ ਸਮਝਦੇ ਹਨ ਪਰ ਜੇ ਤੁਸੀਂ ਪੂਰੇ ਦਿਲ ਨਾਲ ਕਿਸੇ ਚੀਜ਼ ਨੂੰ ਚਾਹੁੰਦੇ ਹੋ ਅਤੇ ਉਸ ਲਈ ਮਿਹਨਤ ਕਰਦੇ ਹੋ, ਤਾਂ ਉਹੀ ਤੁਹਾਨੂੰ ਆਪਣੇ ਜੀਵਨ ਦਾ ਕਿੰਗ ਬਣਾਉਂਦਾ ਹੈ। ਮੈਂ ਸ਼ਾਹਰੁਖ ਸਰ ਤੋਂ ਬਹੁਤ ਪ੍ਰੇਰਿਤ ਹਾਂ। ਉਨ੍ਹਾਂ ਨੇ ਆਪਣੀ ਪੂਰੀ ਜ਼ਿੰਦਗੀ ਮਿਹਨਤ ਨੂੰ ਦਿੱਤੀ ਹੈ। ਜੇ ਉਨ੍ਹਾਂ ਦੀ ਮਿਹਨਤ ਦਾ ਪੰਜ ਫੀਸਦੀ ਵੀ ਮੇਰੇ ਅੰਦਰ ਆ ਜਾਵੇ ਤਾਂ ਮੈਂ ਜ਼ਿੰਦਗੀ ਵਿਚ ਬਹੁਤ ਅੱਗੇ ਨਿਕਲ ਜਾਵਾਂਗਾ।

ਪ੍ਰ. ਤੁਹਾਡਾ ਐਕਟਿੰਗ ਡੈਬਿਊ ਹੈ। ਸੈੱਟ ’ਤੇ ਪਹਿਲਾ ਦਿਨ ਕਿਵੇਂ ਦਾ ਸੀ? ਨਰਵਸ ਸੀ?

ਸੱਚ ਕਹਾਂ ਤਾਂ ਮੈਂ ਨਰਵਸ ਘੱਟ ਅਤੇ ਅੈਕਸਾਈਟਿਡ ਜ਼ਿਆਦਾ ਸੀ। ਮੇਰੇ ਲਈ ਇਹ ਇਕ ਨਵਾਂ ਅਨੁਭਵ ਸੀ। ਮੈਂ ਪਹਿਲਾਂ ਕਦੇ ਐਕਟਿੰਗ ਨਹੀਂ ਕੀਤੀ ਸੀ, ਇਸ ਲਈ ਖ਼ੁਸ਼ੀ ਜ਼ਿਆਦਾ ਸੀ ਕਿ ਕੁਝ ਨਵਾਂ ਸਿੱਖਣ ਨੂੰ ਮਿਲੇਗਾ। ਮੇਰੇ ਹਿਸਾਬ ਨਾਲ ਨਰਵਸਨੈੱਸ ਬਹੁਤ ਛੋਟੀ ਚੀਜ਼ ਹੁੰਦੀ ਹੈ। ਜਦੋਂ ਅਸੀਂ ਕਿਸੇ ਚੀਜ਼ ਨੂੰ ਟ੍ਰਾਈ ਨਹੀਂ ਕਰਦੇ ਤਾਂ ਉਹ ਬਹੁਤ ਵੱਡੀ ਲੱਗਦੀ ਹੈ ਪਰ ਇਕ ਵਾਰ ਕੋਸ਼ਿਸ਼ ਸ਼ੁਰੂ ਕਰ ਦਿਓ ਤਾਂ ਡਰ ਹੌਲੀ-ਹੌਲੀ ਖ਼ਤਮ ਹੋ ਜਾਂਦਾ ਹੈ।

ਪ੍ਰ. ਤੁਸੀਂ ਕਾਲਜ ਵਿਚਕਾਰ ਛੱਡ ਦਿੱਤਾ ਸੀ। ਕੀ ਕਦੇ ਪਛਤਾਵਾ ਹੋਇਆ?

ਨਹੀਂ, ਬਿਲਕੁਲ ਨਹੀਂ। ਮੈਂ ਦਿਆਲ ਸਿੰਘ ਕਾਲਜ ਵਿਚ ਸੀ ਪਰ ਉੱਥੇ ਮੇਰਾ ਮਨ ਨਹੀਂ ਲੱਗ ਰਿਹਾ ਸੀ। ਅਟੈਂਡੇਂਸ ਇਸ਼ੂ ਸਨ ਅਤੇ ਮੈਨੂੰ ਲੱਗਾ ਕਿ ਮੈਂ ਉਸ ਮਾਹੌਲ ਵਿਚ ਫਿੱਟ ਨਹੀਂ ਹੋ ਪਾ ਰਿਹਾ ਹਾਂ। ਮੈਂ ਸਰਕਾਰੀ ਸਕੂਲ ਤੋਂ ਆਇਆ ਸੀ ਅਤੇ ਉੱਥੇ ਜ਼ਿਆਦਾਤਰ ਲੋਕ ਅਲੱਗ ਬੈਕ ਗਰਾਊਂਡ ਤੋਂ ਸਨ। ਮੈਨੂੰ ਇਹ ਫੇਕ ਦੁਨੀਆ ਸਮਝ ਨਹੀਂ ਆ ਰਹੀ ਸੀ। ਫਿਰ ਮੈਨੂੰ ਜੌਬ ਮਿਲ ਗਈ ਅਤੇ ਮੈਂ ਓਪਨ ਲਰਨਿੰਗ ਤੋਂ ਗ੍ਰੈਜੂਏਸ਼ਨ ਪੂਰੀ ਕੀਤੀ। ਮੇਰੇ ਹਿਸਾਬ ਨਾਲ ਜੇ ਕੋਈ ਜਗ੍ਹਾ ਤੁਹਾਡੇ ਲਈ ਸਹੀ ਨਹੀਂ ਹੈ ਅਤੇ ਤੁਸੀਂ ਉੱਥੇ ਤੋਂ ਨਿਕਲ ਜਾਂਦੇ ਹੋ, ਤਾਂ ਉਸ ਨੂੰ ਪਛਤਾਵਾ ਨਹੀਂ ਕਹਿੰਦੇ।

ਐਕਟਿੰਗ ਦਾ ਮਤਲਬ ਸਿਰਫ਼ ਡਾਇਲੌਗ ਬੋਲਣਾ ਨਹੀਂ ਹੁੰਦਾ: ਲਕਸ਼ਵੀਰ ਸਰਨ

ਪ੍ਰ. ਥੀਏਟਰ ਤੋਂ ਲੈ ਕੇ ਲੀਡ ਐਕਟਰ ਬਣਨ ਤੱਕ ਦਾ ਸਫ਼ਰ ਕਿਵੇਂ ਦਾ ਰਿਹਾ?

ਥੀਏਟਰ ਨੇ ਮੈਨੂੰ ਭਾਵਨਾਵਾਂ ਨੂੰ ਸਮਝਣਾ ਸਿਖਾਇਆ। ਐਕਟਿੰਗ ਦਾ ਮਤਲਬ ਸਿਰਫ਼ ਡਾਇਲੌਗ ਬੋਲਣਾ ਨਹੀਂ ਹੁੰਦਾ, ਸਗੋਂ ਕੈਰੇਕਟਰ ਨੂੰ ਸਮਝਣਾ ਹੁੰਦਾ ਹੈ। ਮੈਂ ਐਕਟਿੰਗ ਨੂੰ ਬਹੁਤ ਕੰਪਲੀਕੇਟਿਡ ਨਹੀਂ ਬਣਾਉਂਦਾ। ਸਕ੍ਰਿਪਟ ਪੜ੍ਹੋ, ਸੀਨ ਸਮਝੋ ਅਤੇ ਇਮਾਨਦਾਰੀ ਨਾਲ ਪਰਫਾਰਮ ਕਰੋ। ਜ਼ਿੰਦਗੀ ਦੇ ਸਾਰੇ ਇਮੋਸ਼ਨ ਸਾਡੇ ਅੰਦਰ ਪਹਿਲਾਂ ਤੋਂ ਹੁੰਦੇ ਹਨ, ਬਸ ਹਾਲਾਤ ਬਦਲਦੇ ਰਹਿੰਦੇ ਹਨ।

ਪ੍ਰ. ਸ਼ੂਟਿੰਗ ਦੌਰਾਨ ਸਭ ਤੋਂ ਮੁਸ਼ਕਲ ਸੀਨ ਕਿਹੜਾ ਸੀ?

ਸਭ ਤੋਂ ਮੁਸ਼ਕਲ ਬਾਈਕ ਸੀਕਵੈਂਸ ਸੀ ਕਿਉਂਕਿ ਮੈਨੂੰ ਬਾਈਕ ਚਲਾਉਣੀ ਨਹੀਂ ਆਉਂਦੀ ਸੀ। ਖੇਤਾਂ ਵਿਚਕਾਰ ਬਾਈਕ ਚਲਾਉਣੀ ਸੀ ਅਤੇ ਸਾਹਮਣੇ ਰਿਗ ਲੱਗਾ ਹੋਇਆ ਸੀ, ਇਸ ਲਈ ਰਸਤਾ ਵੀ ਸਾਫ਼ ਨਹੀਂ ਦਿਖ ਰਿਹਾ ਸੀ। ਉਸ ਤੋਂ ਵੀ ਜ਼ਿਆਦਾ ਡਰ ਉਦੋਂ ਲੱਗਾ ਜਦੋਂ ਪਿੱਛੇ ਕੋ-ਐਕਟਰ ਬੈਠੇ ਸੀ। ਉਸ ਸਮੇਂ ਜ਼ਿੰਮੇਵਾਰੀ ਜ਼ਿਆਦਾ ਮਹਿਸੂਸ ਹੁੰਦੀ ਹੈ ਕਿਉਂਕਿ ਜੇ ਕੁਝ ਗ਼ਲਤ ਹੋ ਜਾਵੇ ਤਾਂ ਸ਼ੂਟ ਰੁਕ ਸਕਦਾ ਹੈ ਪਰ ਉਹੀ ਡਰ ਸੀਨ ਨੂੰ ਰੀਅਲ ਵੀ ਬਣਾ ਰਿਹਾ ਸੀ।

ਪ੍ਰ. ਤੁਹਾਡੀ ਆਉਣ ਵਾਲੀ ਸੀਰੀਜ਼ ‘ਟਾਈਟਨ’ ਨੂੰ ਲੈ ਕੇ ਕਿੰਨੇ ਉਤਸ਼ਾਹਿਤ ਹੋ?

‘ਟਾਈਟਨ’ ਮੇਰੇ ਲਈ ਬਹੁਤ ਖ਼ਾਸ ਪ੍ਰੋਜੈਕਟ ਹੈ। ਮੈਂ ਬਚਪਨ ਤੋਂ ਟਾਟਾ ਗਰੁੱਪ ਦੀਆਂ ਕਹਾਣੀਆਂ ਸੁਣਦਾ ਆਇਆ ਹਾਂ ਅਤੇ ਉਨ੍ਹਾਂ ਦਾ ਵਰਕ ਕਲਚਰ ਹਮੇਸ਼ਾ ਪ੍ਰੇਰਿਤ ਕਰਦਾ ਰਿਹਾ ਹੈ। ਨਸੀਰੂਦੀਨ ਸ਼ਾਹ ਅਤੇ ਜਿਮ ਸਰਭ ਵਰਗੇ ਅਦਾਕਾਰ ਨਾਲ ਕੰਮ ਕਰਨ ਦਾ ਮੌਕਾ ਮਿਲਿਆ, ਜੋ ਕਿਸੇ ਵੀ ਐਕਟਰ ਲਈ ਸੁਪਨੇ ਵਰਗਾ ਹੈ।

ਪ੍ਰ. ਅਜਿਹੇ ਕਿਹੜੇ ਨਿਰਦੇਸ਼ਕ ਅਤੇ ਐਕਟਰ ਹਨ, ਜਿਨ੍ਹਾਂ ਨਾਲ ਅੱਗੇ ਕੰਮ ਕਰਨਾ ਚਾਹੁੰਦੇ ਹੋ?

ਮੈਂ ਸੁਦੀਪ ਸ਼ਰਮਾ ਨਾਲ ਦੁਬਾਰਾ ਕੰਮ ਕਰਨਾ ਚਾਹਾਂਗਾ। ਮੈਂ ਉਨ੍ਹਾਂ ਨਾਲ ‘ਪਾਤਾਲ ਲੋਕ’ ਵਿਚ ਕੰਮ ਕੀਤਾ ਸੀ ਅਤੇ ਉਨ੍ਹਾਂ ਦੀ ਸਟੋਰੀ ਟੈਲਿੰਗ ਦਾ ਅਨੁਸ਼ਾਸਨ ਮੈਨੂੰ ਬਹੁਤ ਪ੍ਰੇਰਿਤ ਕਰਦਾ ਹੈ। ਜੈਦੀਪ ਅਹਲਾਵਤ ਨਾਲ ਕੰਮ ਕਰਨਾ ਵੀ ਸੁਪਨਾ ਹੈ।

ਪ੍ਰ. ਜੈਦੀਪ ਅਹਲਾਵਤ ਤੋਂ ਕੀ ਸਿੱਖ ਮਿਲੀ?

ਮੈਂ ਦੇਖਿਆ ਕਿ ਸੀਨ ਸ਼ੁਰੂ ਹੋਣ ਤੋਂ ਪਹਿਲਾਂ ਉਹ ਕੁਝ ਸੈਕਿੰਡ ਇਕੱਲੇ ਸ਼ਾਂਤੀ ’ਚ ਬੈਠਦੇ ਹਨ। ਉਹ ਆਪਣੀ ਸਪੇਸ ਖੁਦ ਕ੍ਰਿਪਟ ਕਰਦੇ ਹਨ ਤੇ ਮਾਨਸਿਕ ਰੂਪ ਤੋਂ ਖੁਦ ਨੂੰ ਤਿਆਰ ਕਰਦੇ ਹਨ। ਇਕ ਐਕਟਰ ਦੇ ਤੌਰ ’ਤੇ ਉਹ ਚੀਜ਼ ਮੈਨੂੰ ਬਹੁਤ ਇੰਸਪਾਇਰਿੰਗ ਲੱਗੀ।


author

cherry

Content Editor

Related News