ਪਾਇਲ ਘੋਸ਼ ਨੇ ਮੰਗੀ ਮੁਆਫ਼ੀ, ਰਿਚਾ ਚੱਢਾ ਨੇ ਵਾਪਸ ਲਿਆ ਮਾਣਹਾਨੀ ਦਾ ਕੇਸ

10/14/2020 1:35:30 PM

ਮੁੰਬਈ (ਬਿਊਰੋ) — ਪਿਛਲੇ ਕਾਫ਼ੀ ਸਮੇਂ ਤੋਂ ਬਾਲੀਵੁੱਡ ਅਦਾਕਾਰਾ ਰਿਚਾ ਚੱਢਾ  ਤੇ ਪਾਇਲ ਘੋਸ਼ ਇਕ ਕੇਸ ਨੂੰ ਲੈ ਕੇ ਕਾਫ਼ੀ ਚਰਚਾ 'ਚ ਹਨ। ਦੱਸ ਦਈਏ ਕਿ ਨਿਰਦੇਸ਼ਕ ਅਨੁਰਾਗ ਕਸ਼ਅਪ 'ਤੇ ਜਿਨਸੀ ਸ਼ੋਸ਼ਣ ਦਾ ਦੋਸ਼ ਲਾਉਣ ਵਾਲੀ ਅਦਾਕਾਰਾ ਪਾਇਲ 'ਤੇ ਰਿਚਾ ਚੱਢਾ ਨੇ ਮਾਣਹਾਨੀ ਮਾਮਲੇ 'ਚ ਬੰਬੇ ਹਾਈ ਕੋਰਟ 'ਚ ਦੋਵਾਂ ਵਿਚਕਾਰ ਆਪਸੀ ਸਹਿਮਤੀ ਨਾਲ ਕੇਸ ਖ਼ਤਮ ਹੋ ਗਿਆ ਹੈ। ਦਅਰਸਲ, ਬੰਬੇ ਹਾਈ ਕੋਰਟ ਨੇ ਰਿਚਾ ਚੱਢਾ ਤੇ ਪਾਇਲ ਘੋਸ਼ ਨੂੰ ਆਪਸੀ ਸਹਿਮਤੀ ਕਰਨ ਲਈ ਦੋ ਦਿਨ ਦਾ ਸਮਾਂ ਦਿੱਤਾ ਸੀ, ਜਿਸ 'ਤੇ ਬੁੱਧਵਾਰ ਨੂੰ ਦੋਵੇਂ ਪੱਖਾਂ ਨੇ ਕੁਝ ਪ੍ਰਮੁੱਖ ਬਿੰਦੂਆਂ 'ਤੇ ਸਹਿਮਤੀ ਜਤਾਈ। ਇਸ ਤੋਂ ਬਾਅਦ ਕੋਰਟ ਨੇ ਇਜ਼ਾਜਤ ਦੇ ਦਿੱਤੀ।

ਦੱਸਣਯੋਗ ਹੈ ਕਿ ਰਿਚਾ ਚੱਢਾ ਨੇ ਪਾਇਲ ਦੇ ਕਥਿਤ ਰੂਪ ਨਾਲ ਝੂਠੇ, ਬੇਬੁਨਿਆਦ, ਅਪਮਾਨਜਨਕ ਬਿਆਨ ਨੂੰ ਲੈ ਕੇ ਹਾਈ ਕੋਰਟ 'ਚ ਉਸ ਦੇ ਖ਼ਿਲਾਫ਼ ਮਾਣਹਾਨੀ ਦਾ ਇਕ ਮੁਕੱਦਮਾ ਦਰਜ ਕਰਵਾਇਆ ਸੀ। ਪਾਇਲ ਘੋਸ਼ ਨੇ ਅਨੁਰਾਗ ਕਸ਼ਅਪ ਖ਼ਿਲਾਫ਼ ਗੰਭੀਰ ਦੋਸ਼ ਲਾਉਂਦੇ ਹੋਏ ਰਿਚਾ ਚੱਢਾ ਸਮੇਤ ਬਾਲੀਵੁੱਡ ਦੀ ਕੁਝ ਹੋਰ ਅਦਾਕਾਰਾਂ ਦਾ ਵੀ ਨਾਂ ਲਿਆ ਸੀ, ਜਿਸ ਤੋਂ ਬਾਅਦ ਰਿਚਾ ਨੇ ਪਾਇਲ ਖ਼ਿਲਾਫ਼ ਮਾਣਹਾਨੀ ਦਾ ਕੇਸ ਦਰਜ ਕਰਵਾਇਆ ਸੀ। ਪਿਛਲੇ ਕੁਝ ਦਿਨਾਂ ਤੋਂ ਇਹ ਮਾਮਲਾ ਚਰਚਾ 'ਚ ਸੀ, ਜਿਥੇ ਬੁੱਧਵਾਰ ਨੂੰ ਦੋਵਾਂ ਦੀ ਆਪਸੀ ਸਹਿਮਤੀ ਤੋਂ ਬਾਅਦ ਕੇਸ ਖ਼ਤਮ ਕਰ ਦਿੱਤਾ ਗਿਆ।


sunita

Content Editor

Related News