ਮਨੀ ਲਾਂਡਰਿੰਗ ਮਾਮਲੇ ''ਚ ਈਡੀ ਸਾਹਮਣੇ ਪੇਸ਼ ਹੋਏ ਅਦਾਕਾਰ ਰਾਣਾ ਡੱਗੂਬਾਤੀ

Monday, Aug 11, 2025 - 12:04 PM (IST)

ਮਨੀ ਲਾਂਡਰਿੰਗ ਮਾਮਲੇ ''ਚ ਈਡੀ ਸਾਹਮਣੇ ਪੇਸ਼ ਹੋਏ ਅਦਾਕਾਰ ਰਾਣਾ ਡੱਗੂਬਾਤੀ

ਹੈਦਰਾਬਾਦ (ਏਜੰਸੀ)- ਅਦਾਕਾਰ ਰਾਣਾ ਡੱਗੂਬਾਤੀ ਸੋਮਵਾਰ ਨੂੰ ਕੁਝ ਔਨਲਾਈਨ ਪਲੇਟਫਾਰਮਾਂ ਰਾਹੀਂ ਗੈਰ-ਕਾਨੂੰਨੀ ਔਨਲਾਈਨ ਸੱਟੇਬਾਜ਼ੀ ਅਤੇ ਜੂਏ ਨਾਲ ਜੁੜੇ ਮਨੀ ਲਾਂਡਰਿੰਗ ਮਾਮਲੇ ਦੇ ਸਬੰਧ ਵਿੱਚ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਸਾਹਮਣੇ ਪੇਸ਼ ਹੋਏ। ਸੰਘੀ ਏਜੰਸੀ ਨੇ ਪਿਛਲੇ ਮਹੀਨੇ 4 ਅਭਿਨੇਤਵਾਂ ਪ੍ਰਕਾਸ਼ ਰਾਜ, ਵਿਜੇ ਦੇਵਰਕੋਂਡਾ, ਰਾਣਾ ਡੱਗੂਬਾਤੀ ਅਤੇ ਲਕਸ਼ਮੀ ਮੰਚੂ ਨੂੰ ਸੰਮਨ ਜਾਰੀ ਕਰਕੇ ਉਨ੍ਹਾਂ ਨੂੰ ਇਸ ਮਾਮਲੇ ਵਿੱਚ ਪੁੱਛਗਿੱਛ ਲਈ ਏਜੰਸੀ ਦੇ ਖੇਤਰੀ ਦਫ਼ਤਰ ਵਿੱਚ ਵੱਖ-ਵੱਖ ਤਰੀਕਾਂ 'ਤੇ ਪੇਸ਼ ਹੋਣ ਲਈ ਕਿਹਾ ਸੀ। ਰਾਜ ਅਤੇ ਦੇਵਰਕੋਂਡਾ ਇਸ ਤੋਂ ਪਹਿਲਾਂ ਈਡੀ ਸਾਹਮਣੇ ਪੇਸ਼ ਹੋਏ ਸਨ।

ਅਧਿਕਾਰਤ ਸੂਤਰਾਂ ਅਨੁਸਾਰ, ਇਨ੍ਹਾਂ ਅਦਾਕਾਰਾਂ ਨੇ ਕਥਿਤ ਤੌਰ 'ਤੇ "ਗੈਰ-ਕਾਨੂੰਨੀ" ਫੰਡ ਇਕੱਠਾ ਕਰਨ ਵਿੱਚ ਸ਼ਾਮਲ ਔਨਲਾਈਨ ਸੱਟੇਬਾਜ਼ੀ ਐਪਸ ਦੇ ਸਮਰਥਨ ਵਿੱਚ "ਪ੍ਰਚਾਰ" ਕੀਤਾ ਸੀ। ਉਨ੍ਹਾਂ ਦੀ ਪੇਸ਼ੀ ਦੌਰਾਨ, ਏਜੰਸੀ ਮਨੀ ਲਾਂਡਰਿੰਗ ਰੋਕਥਾਮ ਐਕਟ (ਪੀਐਮਐਲਏ) ਦੇ ਉਪਬੰਧਾਂ ਤਹਿਤ ਅਭਿਨੇਤਾਵਾਂ ਦੇ ਬਿਆਨ ਦਰਜ ਕਰਨ ਦੀ ਸੰਭਾਵਨਾ ਹੈ। ਈਡੀ ਨੇ ਇਨ੍ਹਾਂ ਅਭਿਨੇਤਾਵਾਂ, ਕਈ ਹੋਰ ਮਸ਼ਹੂਰ ਹਸਤੀਆਂ ਅਤੇ ਸੋਸ਼ਲ ਮੀਡੀਆ 'ਇੰਨਫਲੂਐਂਸਰਾਂ' ਵਿਰੁੱਧ ਕੇਸ ਦਰਜ ਕਰਨ ਲਈ ਰਾਜ ਪੁਲਸ ਦੁਆਰਾ ਦਰਜ ਕੀਤੀਆਂ ਗਈਆਂ 5 ਐੱਫਆ.ਈ.ਆਰਜ਼. ਦਾ ਨੋਟਿਸ ਲਿਆ ਸੀ।

ਈਡੀ ਦੇ ਸੂਤਰਾਂ ਨੇ ਦੱਸਿਆ ਕਿ ਇਨ੍ਹਾਂ ਵਿਅਕਤੀਆਂ 'ਤੇ 'ਸੇਲਿਬ੍ਰਿਟੀ' ਜਾਂ ਇਸ਼ਤਿਹਾਰਬਾਜ਼ੀ ਫੀਸ ਦੇ ਬਦਲੇ ਔਨਲਾਈਨ ਸੱਟੇਬਾਜ਼ੀ ਐਪਸ ਦੇ ਸਮਰਥਨ ਵਿੱਚ "ਪ੍ਰਚਾਰ" ਕਰਨ ਦਾ ਸ਼ੱਕ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਪਲੇਟਫਾਰਮਾਂ 'ਤੇ ਗੈਰ-ਕਾਨੂੰਨੀ ਸੱਟੇਬਾਜ਼ੀ ਅਤੇ ਜੂਏ ਰਾਹੀਂ ਕਰੋੜਾਂ ਰੁਪਏ ਦੇ "ਗੈਰ-ਕਾਨੂੰਨੀ" ਪੈਸੇ ਕਮਾਉਣ ਦਾ ਦੋਸ਼ ਹੈ। ਦੇਵਰਕੋਂਡਾ ਨੇ ਹਾਲ ਹੀ ਵਿੱਚ ਕਿਹਾ ਸੀ ਕਿ ਉਨ੍ਹਾਂ ਨੇ ਇੱਕ 'ਗੇਮਿੰਗ ਐਪ' ਦਾ ਪ੍ਰਚਾਰ ਕੀਤਾ ਸੀ। ਉਨ੍ਹਾਂ ਕਿਹਾ ਸੀ ਕਿ 'ਗੇਮਿੰਗ ਐਪਸ' ਪੂਰੀ ਤਰ੍ਹਾਂ ਕਾਨੂੰਨੀ ਹਨ ਅਤੇ ਸਰਕਾਰ ਦੁਆਰਾ ਮਾਨਤਾ ਪ੍ਰਾਪਤ ਹਨ ਅਤੇ ਇਸ ਨੂੰ ਇੱਕ ਕਾਰੋਬਾਰ ਵਜੋਂ ਲਾਇਸੰਸ ਮਿਲਿਆ ਹੋਇਆ ਹੈ।


author

cherry

Content Editor

Related News