ਇਕ ਹੋਰ ਟੀ. ਵੀ. ਅਦਾਕਾਰ ਦਾ ਦਿਲ ਦਾ ਦੌਰਾ ਪੈਣ ਕਾਰਨ ਦਿਹਾਂਤ, ਮਿਸਰ ’ਚ ਲਿਆ ਆਖਰੀ ਸਾਹ

Thursday, Sep 23, 2021 - 04:22 PM (IST)

ਇਕ ਹੋਰ ਟੀ. ਵੀ. ਅਦਾਕਾਰ ਦਾ ਦਿਲ ਦਾ ਦੌਰਾ ਪੈਣ ਕਾਰਨ ਦਿਹਾਂਤ, ਮਿਸਰ ’ਚ ਲਿਆ ਆਖਰੀ ਸਾਹ

ਮੁੰਬਈ (ਬਿਊਰੋ)– ਟੀ. ਵੀ. ਜਗਤ ਤੋਂ ਇਕ ਮਾੜੀ ਖ਼ਬਰ ਸਾਹਮਣੇ ਆਈ ਹੈ। ਸੁਸ਼ਾਂਤ ਸਿੰਘ ਰਾਜਪੂਤ ਤੇ ਸਿਧਾਰਥ ਸ਼ੁਕਲਾ ਤੋਂ ਬਾਅਦ ਇਕ ਹੋਰ ਅਦਾਕਾਰ ਦਾ ਘੱਟ ਉਮਰ ’ਚ ਦਿਹਾਂਤ ਹੋ ਗਿਆ ਹੈ। ‘ਐੱਮ. ਟੀ. ਵੀ. ਲਵ ਸਕੂਲ’ ਫੇਮ ਜਗਨੂਰ ਅਨੇਜਾ ਦਾ ਦਿਲ ਦਾ ਦੌਰਾ ਪੈਣ ਕਾਰਨ ਦਿਹਾਂਤ ਹੋ ਗਿਆ ਹੈ।

ਰਿਪੋਰਟ ਮੁਤਾਬਕ ਜਗਨੂਰ ਅਨੇਜਾ ਮਿਸਰ ’ਚ ਘੁੰਮਣ ਗਿਆ ਸੀ। ਬੁੱਧਵਾਰ ਨੂੰ ਜਗਨੂਰ ਨੇ ਇੰਸਟਾਗ੍ਰਾਮ ’ਤੇ ਆਪਣੇ ਸੈਰ-ਸਪਾਟੇ ਦੀ ਵੀਡੀਓ ਵੀ ਸਾਂਝੀ ਕੀਤੀ ਸੀ। ਸੋਸ਼ਲ ਮੀਡੀਆ ’ਤੇ ਜਗਨੂਰ ਆਪਣੇ ਮਿਸਰ ਟਰਿੱਪ ਦੀਆਂ ਤਸਵੀਰਾਂ ਲਗਾਤਾਰ ਸਾਂਝੀਆਂ ਕਰ ਰਿਹਾ ਸੀ। ਉਸ ਨੇ ਇੰਸਟਾਗ੍ਰਾਮ ’ਤੇ ਰੀਲ ਵੀ ਸਾਂਝੀ ਕੀਤੀ ਸੀ, ਜਿਸ ’ਚ ਉਹ ਮਿਸਰ ਦੀ ਖ਼ੂਬਸੂਰਤ ਲੋਕੇਸ਼ਨ ਤੇ ਪਿਰਾਮਿਡਾਂ ਨੂੰ ਦਿਖਾਉਂਦਾ ਨਜ਼ਰ ਆਇਆ ਸੀ। ਵੀਡੀਓ ਤੇ ਤਸਵੀਰਾਂ ’ਚ ਜਗਨੂਰ ਅਨੇਜਾ ਪੂਰੀ ਤਰ੍ਹਾਂ ਨਾਲ ਫਿੱਟ ਨਜ਼ਰ ਆ ਰਿਹਾ ਸੀ।

 
 
 
 
 
 
 
 
 
 
 
 
 
 
 
 

A post shared by Jagnoor Aneja (@jagnoor_aneja)

ਪਿਰਾਮਿਡਾਂ ਨਾਲ ਪੌਜ਼ ਦਿੰਦਿਆਂ ਆਪਣੀ ਰੀਲ ਵੀਡੀਓ ’ਤੇ ਜਗਨੂਰ ਨੇ ਕੈਪਸ਼ਨ ਲਿਖੀ, ‘ਇਕ ਸੁਪਨਾ ਸੱਚ ਹੋਇਆ, ਜਦੋਂ ਮੈਂ ਗੀਜਾ ਦੇ ਮਹਾਨ ਪਿਰਾਮਿਡਾਂ ਨੂੰ ਦੇਖਿਆ। ਮੇਰੀ ਲਿਸਟ ’ਚੋਂ ਇਕ ਵਿਸ਼ ਪੂਰੀ ਹੋਈ।’ ਕਿਸ ਨੂੰ ਪਤਾ ਸੀ ਕਿ ਜਗਨੂਰ ਦੀ ਇਹ ਆਖਰੀ ਟਰਿੱਪ ਹੋਵੇਗੀ। ਉਸ ਦੇ ਬਾਕੀ ਦੇ ਸੁਪਨੇ ਹਮੇਸ਼ਾ ਲਈ ਅਧੂਰੇ ਰਹਿ ਜਾਣਗੇ। ਜਗਨੂਰ ਦੇ ਦਿਹਾਂਤ ਦੀ ਖ਼ਬਰ ਨਾਲ ਪ੍ਰਸ਼ੰਸਕ, ਉਸ ਦੇ ਪਰਿਵਾਰਕ ਮੈਂਬਰ ਤੇ ਸਿਤਾਰੇ ਸਦਮੇ ’ਚ ਹਨ। ਕਿਸੇ ਨੂੰ ਜਗਨੂਰ ਦੇ ਦਿਹਾਂਤ ’ਤੇ ਯਕੀਨ ਨਹੀਂ ਹੋ ਰਿਹਾ ਹੈ।

 
 
 
 
 
 
 
 
 
 
 
 
 
 
 
 

A post shared by Jagnoor Aneja (@jagnoor_aneja)

ਜਗਨੂਰ ਨੇ ‘ਐੱਮ. ਟੀ. ਵੀ. ਲਵ ਸਕੂਲ’ ਦੇ ਪਹਿਲੇ ਤੇ ਦੂਜੇ ਸੀਜ਼ਨ ’ਚ ਹਿੱਸਾ ਲਿਆ ਸੀ। ਜਗਨੂਰ ਨੇ ਆਪਣੀ ਸਾਬਕਾ ਗਰਲਫਰੈਂਡ ਮੋਨਿਕਾ ਨਾਲ ਰਿਸ਼ਤਿਆਂ ਨੂੰ ਸੁਲਝਾਉਣ ਲਈ ਸ਼ੋਅ ’ਚ ਹਿੱਸਾ ਲਿਆ ਸੀ ਪਰ ਉਸ ਦੀ ਗੱਲ ਨਹੀਂ ਬਣ ਸਕੀ ਤੇ ਦੋਵਾਂ ਦਾ ਬ੍ਰੇਕਅੱਪ ਹੋ ਗਿਆ ਸੀ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News