ਪ੍ਰੇਗਨੈਂਸੀ ਦੇ ਬਾਵਜੂਦ ਕਰੀਨਾ ਕਪੂਰ ਨੇ ਪੂਰੀ ਕੀਤੀ ਫ਼ਿਲਮ ''ਲਾਲ ਸਿੰਘ ਚੱਡਾ'' ਦੀ ਸ਼ੂਟਿੰਗ
Friday, Oct 16, 2020 - 11:37 AM (IST)
ਮੁੰਬਈ (ਬਿਊਰੋ) : ਬਾਲੀਵੁੱਡ ਅਦਾਕਾਰਾ ਕਰੀਨਾ ਕਪੂਰ ਖ਼ਾਨ ਜਲਦ ਹੀ ਦੂਜੀ ਵਾਰ ਮਾਂ ਬਣਨ ਜਾ ਰਹੀ ਹੈ। ਦਰਅਸਲ, ਕਰੀਨਾ ਦੂਜੀ ਵਾਰ ਗਰਭਵਤੀ ਹੋਈ ਜਦੋਂ ਉਹ ਆਪਣੀ ਫ਼ਿਲਮ 'ਲਾਲ ਸਿੰਘ ਚੱਡਾ' ਦੀ ਸ਼ੂਟਿੰਗ ਕਰ ਰਹੀ ਸੀ। ਉਸ ਨੇ ਹੁਣ ਸ਼ੂਟਿੰਗ ਪੂਰੀ ਕਰ ਲਈ ਹੈ, ਇਸ ਤਸਵੀਰ ਨੂੰ ਆਮਿਰ ਖ਼ਾਨ ਨਾਲ ਸੋਸ਼ਲ ਮੀਡੀਆ 'ਤੇ ਸ਼ੇਅਰ ਕਰਦਿਆਂ ਇਹ ਜਾਣਕਾਰੀ ਦਿੱਤੀ ਹੈ।
ਦੱਸ ਦੇਈਏ ਕਿ ਕਰੀਨਾ ਨੇ 'ਕੋਰੋਨਾ' ਪੀਰੀਅਡ ਦੌਰਾਨ ਸ਼ੂਟਿੰਗ ਦੇ ਤਜ਼ਰਬੇ ਨੂੰ ਵੀ ਸਾਂਝਾ ਕੀਤਾ ਹੈ। ਤੁਸੀਂ ਦੇਖ ਸਕਦੇ ਹੋ ਕਿ ਕਰੀਨਾ ਨੇ ਤਸਵੀਰ ਸਾਂਝੀ ਕੀਤੀ ਹੈ, ਜਿਸ ਵਿਚ ਕਰੀਨਾ ਅਤੇ ਆਮਿਰ ਜ਼ਮੀਨ 'ਤੇ ਕੁਰਸੀ 'ਤੇ ਬੈਠੇ ਹਨ। ਤਸਵੀਰ ਵਿਚ ਕਰੀਨਾ ਦਾ ਬੇਬੀ ਬੰਪ ਸਾਫ਼ ਦਿਖਾਈ ਦੇ ਰਿਹਾ ਹੈ। ਇਸ ਤਸਵੀਰ ਨੂੰ ਸਾਂਝਾ ਕਰਦਿਆਂ ਬੇਬੋ ਨੇ ਕੈਪਸ਼ਨ ਵਿਚ ਲਿਖਿਆ, ''ਹਰ ਯਾਤਰਾ ਖ਼ਤਮ ਹੁੰਦੀ ਹੈ। ਅੱਜ ਮੈਂ ਲਾਲ ਚੱਡਾ ਦੀ ਸ਼ੂਟਿੰਗ ਖ਼ਤਮ ਕਰ ਲਈ ਹੈ। ਮੁਸ਼ਕਲ ਸਮਾਂ ਸੀ। ਮਹਾਂਮਾਰੀ, ਮੇਰੀ ਗਰਭ ਅਵਸਥਾ, ਘਬਰਾਹਟ ਪਰ ਸੁਰੱਖਿਆ ਨੂੰ ਧਿਆਨ ਵਿਚ ਰੱਖਦਿਆਂ। ਉਨ੍ਹਾਂ ਸੁਨੇਹੇ ਨੂੰ ਕੋਈ ਨਹੀਂ ਰੋਕ ਸਕਦਾ ਜੋ ਅਸੀਂ ਮਾਰਿਆ ਹੈ।''
ਦੱਸ ਦੇਈਏ ਕਿ ਫ਼ਿਲਮ 'ਲਾਲ ਸਿੰਘ ਚੱਡਾ' ਟੌਮ ਹੈਂਕਸ ਦੀ ਫ਼ਿਲਮ 'ਵਨ ਗੰਪ' ਦੀ ਰੂਪ ਰੇਖਾ ਹੈ। ਇਹ ਫ਼ਿਲਮ ਪਹਿਲਾਂ ਕ੍ਰਿਸਮਿਸ ਡੇ 2020 'ਤੇ ਰਿਲੀਜ਼ ਹੋਣ ਵਾਲੀ ਸੀ ਪਰ ਹੁਣ ਇਹ ਫ਼ਿਲਮ ਅਗਲੇ ਸਾਲ ਯਾਨੀ 2021 ਦੇ ਕ੍ਰਿਸਮਸ 'ਚ ਰਿਲੀਜ਼ ਹੋਵੇਗੀ। ਆਮਿਰ ਖਾਨ ਦਾ ਕ੍ਰਿਸਮਸ ਨਾਲ ਪੁਰਾਣਾ ਰਿਸ਼ਤਾ ਹੈ। ਦਰਅਸਲ, ਹੁਣ ਤੱਕ ਉਸ ਦੀਆਂ ਸਾਰੀਆਂ ਕ੍ਰਿਸਮਸ ਫ਼ਿਲਮਾਂ ਹਿੱਟ ਰਹੀਆਂ ਹਨ ਅਤੇ ਹੁਣ ਆਮਿਰ ਨੂੰ 'ਲਾਲ ਸਿੰਘ ਚੱਡਾ' ਤੋਂ ਕਾਫ਼ੀ ਉਮੀਦਾਂ ਹੋਣਗੀਆਂ।
Please watch and give me your reactions. Love. a.
A post shared by Aamir Khan (@_aamirkhan) on Sep 29, 2020 at 2:00am PDT