ਅਜੇ ਦੇਵਗਨ ਦੇ ਪ੍ਰਸ਼ੰਸਕਾਂ ਲਈ ਵੱਡੀ ਅਪਡੇਟ, ਐਮੀ ਵਿਰਕ ਦੇ ਬਾਲੀਵੁੱਡ ਡੈਬਿਊ ਦਾ ਰਾਹ ਹੋਇਆ ਸਾਫ਼

4/20/2021 11:24:43 AM

ਮੁੰਬਈ (ਬਿਊਰੋ) - ਬਾਲੀਵੁੱਡ ਅਦਾਕਾਰ ਅਜੇ ਦੇਵਗਨ ਦੇ ਪ੍ਰਸ਼ੰਸਕਾਂ ਲਈ ਵੱਡੀ ਅਪਡੇਟ ਸਾਹਮਣੇ ਆਈ ਹੈ। ਇਹ ਵੱਡੀ ਅਪਡੇਟ ਫ਼ਿਲਮ 'ਭੁਜ ਦਿ ਪ੍ਰਾਈਡ ਆਫ ਇੰਡੀਆ' ਨਾਲ ਜੁੜੀ ਹੋਈ ਹੈ। ਖ਼ਬਰਾਂ ਮੁਤਾਬਕ ਅਜੇ ਦੇਵਗਨ ਦੀ ਫ਼ਿਲਮ 'ਭੁਜ ਦਿ ਪ੍ਰਾਈਡ ਆਫ  ਇੰਡੀਆ' OTT ਪਲੇਟਫਾਰਮ 'ਤੇ ਰਿਲੀਜ਼ ਹੋਣ ਵਾਲੀ ਹੈ। ਇਸ ਈਦ 'ਤੇ 'ਭੁਜ' ਨੂੰ ਓਟੀਟੀ ਪਲੇਟਫਾਰਮ ਡਿਜ਼ਨੀ ਹੌਟਸਟਾਰ 'ਤੇ ਰਿਲੀਜ਼ ਕਰਨ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਅਜੇ ਦੇਵਗਨ ਦੀ ਇਹ ਫ਼ਿਲਮ ਈਦ 'ਤੇ ਹੌਟਸਟਾਰ 'ਤੇ ਰਿਲੀਜ਼ ਹੋ ਸਕਦੀ ਹੈ। ਇਸ ਸਾਲ ਜਿਸ ਫਿਲਮ ਦੀ ਰਿਲੀਜ਼ਿੰਗ ਵੱਲ ਧਿਆਨ ਸੀ, ਉਹ ਫ਼ਿਲਮ ਸਲਮਾਨ ਖ਼ਾਨ ਦੀ 'ਰਾਧੇ' ਰਹੀ ਹੈ, ਜਿਸ ਨੂੰ ਇਸ ਸਾਲ ਈਦ 'ਤੇ ਰਿਲੀਜ਼ ਕੀਤਾ ਜਾਣਾ ਸੀ। ਹੁਣ ਲਗਦਾ ਹੈ ਇਹ ਮੌਕਾ ਸਲਮਾਨ ਦੀ ਬਜਾਏ ਅਜੇ ਦੇਵਗਨ ਨੇ ਸਾਂਭ ਲਿਆ ਹੈ। ਜੇ ਕੋਰੋਨਾ ਦਾ ਮਾਹੌਲ ਠੀਕ ਨਾ ਹੋਇਆ ਤਾਂ ਸਲਮਾਨ ਖ਼ਾਨ ਫ਼ਿਲਮ ਨੂੰ ਈਦ 'ਤੇ ਰਿਲੀਜ਼ ਨਾ ਕਰਦਿਆਂ ਅਗਲੇ ਸਾਲ ਦੀ ਈਦ ਦਾ ਇੰਤਜ਼ਾਰ ਕਰ ਸਕਦੇ ਹਨ।

ਦੱਸ ਦਈਏ ਕਿ ਫ਼ਿਲਮ 'ਸੱਤਿਆਮੇਵ ਜਯਤੇ 2' ਅਤੇ ਰਾਧੇ ਈਦ ਦੇ ਦਿਨ ਸਿਨੇਮਾਘਰਾਂ 'ਚ ਰਿਲੀਜ਼ ਹੋਣੀਆਂ ਸਨ। ਹੁਣ ਫ਼ਿਲਮਾਂ ਦਾ ਰਿਲੀਜ਼ ਹੋਣਾ ਮੁਸ਼ਕਲ ਲੱਗ ਰਿਹਾ ਹੈ | ਅਜਿਹੀ ਸਥਿਤੀ 'ਚ ਅਜੇ ਦੇਵਗਨ, ਸੰਜੇ ਦੱਤ ਅਤੇ ਸੋਨਾਕਸ਼ੀ ਸਿਨਹਾ ਦੇ 'ਭੁਜ' ਓਟੀਟੀ 'ਤੇ ਰਿਲੀਜ਼ ਕਰਨ ਦੀ ਪੂਰੀ ਪਲਾਨਨਿੰਗ ਹੈ। ਫ਼ਿਲਮ 'ਭੁਜ ਦਿ ਪ੍ਰਾਈਡ ਆਫ ਇੰਡੀਆ' ਦੀ ਐਡਿਟਿੰਗ ਦਾ ਕੰਮ ਪੂਰਾ ਹੋ ਚੁੱਕਿਆ ਹੈ। ਵਾਰ ਸੀਕੁਅੰਸ ਵਾਲੇ ਸੀਨਜ਼ 'ਚ ਕਾਫ਼ੀ ਵੱਡੇ ਪੱਧਰ 'ਤੇ ਵੀ. ਐਫ. ਐਕਸ. ਦਾ ਕੰਮ ਕੀਤਾ ਜਾ ਰਿਹਾ ਹੈ।

ਦੱਸਣਯੋਗ ਹੈ ਕਿ ਅਜੇ ਦੇਵਗਨ ਦੇ 'ਭੁਜ' ਲਈ 112 ਕਰੋੜ ਦੀ ਡੀਲ ਹੋਈ ਹੈ, ਜੋ ਕਿ ਫ਼ਿਲਮ ਦੇ ਪੂਰੇ ਬਜਟ ਤੋਂ ਵੀ ਜ਼ਿਆਦਾ ਹੈ। ਜੇਕਰ ਇਹ ਫ਼ਿਲਮ ਰਿਲੀਜ਼ ਹੁੰਦੀ ਹੈ ਤਾਂ ਇਸ ਫ਼ਿਲਮ ਨਾਲ ਪੰਜਾਬੀ ਗਾਇਕ ਤੇ ਅਦਾਕਾਰ ਐਮੀ ਵਿਰਕ ਦਾ ਵੀ ਬਾਲੀਵੁੱਡ ਡੈਬਿਊ ਹੋਵੇਗਾ ਕਿਉਂਕਿ ਐਮੀ ਵਿਰਕ ਵੀ ਇਸ ਫ਼ਿਲਮ ਦੇ ਇਕ ਅਹਿਮ ਕਿਰਦਾਰ 'ਚ ਨਜ਼ਰ ਆਉਣ ਵਾਲੇ ਹਨ। 


sunita

Content Editor sunita