ਇਸ ਖ਼ਾਸ ਮੌਕੇ ’ਤੇ ਰਿਲੀਜ਼ ਹੋਵੇਗੀ ਫ਼ਿਲਮ ‘83’, ਐਮੀ ਵਿਰਕ ਤੇ ਹਾਰਡੀ ਸੰਧੂ ਨਿਭਾਅ ਰਹੇ ਨੇ ਅਹਿਮ ਭੂਮਿਕਾ

Monday, Sep 27, 2021 - 11:09 AM (IST)

ਮੁੰਬਈ (ਬਿਊਰੋ)– ਬਾਲੀਵੁੱਡ ਦੀ ਚਿਰਾਂ ਤੋਂ ਉਡੀਕੀ ਜਾ ਰਹੀ ਫ਼ਿਲਮ ‘83’ ਦਾ ਇੰਤਜ਼ਾਰ ਇਸ ਸਾਲ ਹੀ ਖ਼ਤਮ ਹੋਵੇਗਾ। ਆਖਿਰਕਾਰ ਇਸ ਫ਼ਿਲਮ ਦੇ ਮੇਕਰਜ਼ ਨੇ ਵੀ ਰਿਲੀਜ਼ਿੰਗ ਲਈ ਫੈਸਟੀਵਲ ਸੀਜ਼ਨ ਹੀ ਚੁਣਿਆ ਹੈ। ਉਂਝ ‘83’ ਵਰਗੀ ਫ਼ਿਲਮ ਦਰਸ਼ਕਾਂ ਲਈ ਆਪਣੇ ਆਪ ’ਚ ਹੀ ਇਕ ਫੈਸਟੀਵਲ ਹੈ ਪਰ ਮਜ਼ਾ ਦੁੱਗਣਾ ਹੋ ਜਾਵੇਗਾ, ਜਦੋਂ ਕ੍ਰਿਸਮਸ ਮੌਕੇ ਇਹ ਪਰਦੇ ’ਤੇ ਦੇਖੀ ਜਾਵੇਗੀ।

ਫ਼ਿਲਮ ਇਸੇ ਸਾਲ ਕ੍ਰਿਸਮਸ ਦੇ ਖ਼ਾਸ ਦਿਨ ਰਿਲੀਜ਼ ਕੀਤੀ ਜਾਵੇਗੀ। ਇਸ ਦੇ ਨਾਲ ਹੀ ਸਿਤਾਰਿਆਂ ਦੀ ਨਵੀਂ ਲੁੱਕ ਵੀ ਸਾਹਮਣੇ ਆਈ ਹੈ, ਜਿਸ ’ਚ ਆਨਸਕ੍ਰੀਨ ਕਪਿਲ ਦੇਵ ਤੇ ਉਨ੍ਹਾਂ ਦੀ ਟੀਮ ਦਾ ਸੈਲੀਬ੍ਰੇਸ਼ਨ ਲੁੱਕ ਦੇਖਿਆ ਜਾ ਸਕਦਾ ਹੈ। ਕੋਰੋਨਾ ਕਾਰਨ ਇਸ ਫ਼ਿਲਮ ਨੇ ਵੀ ਕਾਫੀ ਇੰਤਜ਼ਾਰ ਕੀਤਾ ਹੈ। ਇਹ ਫ਼ਿਲਮ ਪਿਛਲੇ ਸਾਲ 10 ਅਪ੍ਰੈਲ ਨੂੰ ਰਿਲੀਜ਼ ਹੋ ਜਾਣੀ ਸੀ।

 
 
 
 
 
 
 
 
 
 
 
 
 
 
 
 

A post shared by Ranveer Singh (@ranveersingh)

ਫ਼ਿਲਮ ‘83’ ਦੀ ਕਹਾਣੀ 1983 ਦੇ ਵਰਲਡਕੱਪ ਦੀ ਕਹਾਣੀ ਹੈ, ਜਦੋਂ ਕਪਿਲ ਦੇਵ ਦੀ ਕਪਤਾਨੀ ’ਚ ਟੀਮ ਇੰਡੀਆ ਨੇ ਇਹ ਖਿਤਾਬ ਆਪਣੇ ਨਾਮ ਕੀਤਾ ਸੀ। ਇਸ ਫ਼ਿਲਮ ’ਚ ਰਣਵੀਰ ਸਿੰਘ ਮੁੱਖ ਭੂਮਿਕਾ ’ਚ ਨਜ਼ਰ ਆਉਣਗੇ ਤੇ ਪੰਜਾਬ ਦੇ ਸੁਪਰਸਟਾਰ ਐਮੀ ਵਿਰਕ ਤੇ ਹਾਰਡੀ ਸੰਧੂ ਵੀ ਫ਼ਿਲਮ ’ਚ ਅਹਿਮ ਕਰਦਾਰ ਨਿਭਾਉਂਦੇ ਦਿਖਾਈ ਦੇਣਗੇ।

ਇਸ ਤੋਂ ਇਲਾਵਾ ‘ਦੀਪਵੀਰ’ ਦੇ ਪ੍ਰਸ਼ੰਸਕਾਂ ਲਈ ਇਹ ਫ਼ਿਲਮ ਖ਼ਾਸ ਹੋਵੇਗੀ ਕਿਉਂਕਿ ਦੀਪਿਕਾ ਪਾਦੁਕੋਣ ਨੇ ਫ਼ਿਲਮ ’ਚ ਕਪਿਲ ਦੇਵ ਦੀ ਪਤਨੀ ਦਾ ਕਿਰਦਾਰ ਨਿਭਾਇਆ ਹੈ। ਕਬੀਰ ਸਿੰਘ ਵਲੋਂ ਡਾਇਰੈਕਟ ਕੀਤੀ ਇਹ ਫ਼ਿਲਮ ਤੁਹਾਨੂੰ 1983 ਦੇ ਉਸ ਸਮੇਂ ’ਚ ਲੈ ਕੇ ਜਾਵੇਗੀ, ਜਦੋਂ ਕਪਿਲ ਦੇਵ ਦੀ ਟੀਮ ਨੇ ਇਤਿਹਾਸ ਰਚਿਆ ਸੀ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News