ਵਿਜੇ ਮਾਲਿਆ ਨੇ ਬੈਂਕਾਂ ਦਾ ਪੈਸਾ ਵਾਪਸ ਕਰਨ ਦੀ ਫਿਰ ਕੀਤੀ ਪੇਸ਼ਕਸ਼

Wednesday, Jul 03, 2019 - 10:29 AM (IST)

ਵਿਜੇ ਮਾਲਿਆ ਨੇ ਬੈਂਕਾਂ ਦਾ ਪੈਸਾ ਵਾਪਸ ਕਰਨ ਦੀ ਫਿਰ ਕੀਤੀ ਪੇਸ਼ਕਸ਼

ਲੰਡਨ—ਲੰਡਨ ਦੀ ਹੇਠਲੀ ਅਦਾਲਤ ਵਲੋਂ ਉਸ ਦੀ ਹਵਾਲਗੀ ਦੀ ਆਗਿਆ ਦੇ ਖਿਲਾਫ ਅਰਜ਼ੀ ਦਾਖਲ ਕਰਨ ਦੀ ਆਗਿਆ ਮਿਲਣ ਦੇ ਬਾਅਦ ਭਗੌੜੇ ਸ਼ਰਾਬ ਕਾਰੋਬਾਰੀ ਵਿਜੇ ਮਾਲਿਆ ਨੇ ਕਿੰਗਫਿਸ਼ਰ ਏਅਰਲਾਈਨਸ ਨੂੰ ਪੈਸਾ ਦੇਣ ਵਾਲੇ ਬੈਂਕਾਂ ਨੂੰ ਸਾਰਾ ਪੈਸਾ ਵਾਪਸ ਕਰਨ ਦੀ ਪੇਸ਼ਕਸ਼ ਕੀਤੀ ਹੈ।
ਮਾਲਿਆ ਨੇ ਆਪਣੇ ਟਵਿੱਟਰ 'ਤੇ ਲਿਖਿਆ ਕਿ ਅੱਜ ਮੇਰੇ ਲਈ ਕੋਰਟ ਦੇ ਨਤੀਜੇ ਚੰਗੇ ਰਹੇ ਇਸ ਦੇ ਬਾਵਜੂਦ, ਮੈਂ ਇਕ ਵਾਰ ਫਿਰ ਤੋਂ ਕਿੰਗਫਿਸ਼ਰ ਏਅਰਲਾਈਨਸ ਨੂੰ ਪੈਸਾ ਦੇਣ ਵਾਲੇ ਬੈਂਕਾਂ ਨੂੰ ਵਾਪਸ ਭੁਗਤਾਨ ਕਰਨ ਦੇ ਆਪਣੇ ਪ੍ਰਸਤਾਵ ਨੂੰ ਦੋਹਰਾਉਂਦਾ ਹਾਂ। ਕ੍ਰਿਪਾ ਕਰਕੇ ਪੈਸੇ ਲੈ ਲਓ। ਬਾਕੀ ਰਾਸ਼ੀ ਦੇ ਨਾਲ ਮੈਂ ਕਰਮਚਾਰੀਆਂ ਅਤੇ ਹੋਰ ਲੈਣਦਾਰਾਂ ਦਾ ਭੁਗਤਾਨ ਕਰਨਾ ਚਾਹੁੰਦਾ ਹਾਂ ਅਤੇ ਜੀਵਨ 'ਚ ਅੱਗੇ ਵਧਣਾ ਚਾਹੁੰਦਾ ਹਾਂ। 
ਦੱਸ ਦੇਈਏ ਕਿ ਵਿਜੇ ਮਾਲਿਆ ਨੇ ਅਪ੍ਰੈਲ 'ਚ ਹੇਠਲੀ ਅਦਾਲਤ ਦੇ ਇਸ ਫੈਸਲੇ ਦੇ ਖਿਲਾਫ ਅਪੀਲ ਕੀਤੀ ਸੀ। ਜਿਸ 'ਤੇ ਆਖਿਰਕਾਰ ਦੋ ਜੱਜਾਂ ਦੀ ਬੈਂਚ ਨੇ ਸੁਣਵਾਈ ਕੀਤੀ ਅਤੇ ਉਨ੍ਹਾਂ ਨੂੰ ਆਪਣੀ ਹਵਾਲਗੀ ਦੇ ਖਿਲਾਫ ਅਰਜ਼ੀ ਦੇਣ ਦੀ ਆਗਿਆ ਦੇ ਦਿੱਤੀ।


author

Aarti dhillon

Content Editor

Related News