ਟੀਚਰਾਂ ਦੀ ਭਰਤੀ : ਮਿਲੇਗੀ 5000 ਲੋਕਾਂ ਨੂੰ ਨੌਕਰੀ, ਕਰੋ ਅਪਲਾਈ

04/17/2018 12:25:00 AM

ਨਵੀਂ ਦਿੱਲੀ- ਜੇਕਰ ਤੁਸੀਂ ਵੀ ਟੀਚਰ ਬਨਣ ਦਾ ਸੁਪਨਾ ਦੇਖ ਰਹੇ ਹੋ ਤਾਂ ਤੁਹਾਡਾ ਇਹ ਸੁਪਨਾ ਜਲਦ ਪੂਰਾ ਹੋ ਸਕਦਾ ਹੈ। ਰਾਜਸਥਾਨ ਲੋਕ ਸੇਵਾ ਕਮਿਸ਼ਨ ਨੇ ਸਕੂਲ ਲੈਕਚਰਾਰ ਪੋਸਟਾਂ ਲਈ ਭਰਤੀ ਕੱਢੀ ਹੈ ਅਤੇ ਭਰਤੀ ਰਾਹੀਂ 5000 ਬਿਨੇਕਾਰਾਂ ਦੀ ਚੋਣ ਕੀਤੀ ਜਾਵੇਗੀ। ਜੇਕਰ ਤੁਸੀਂ ਵੀ ਇਸ ਭਰਤੀ 'ਚ ਅਪਲਾਈ ਕਰਨਾ ਚਾਹੁੰਦੇ ਹੋ ਤਾਂ ਯੋਗ ਬਿਨੇਕਾਰ ਅਧਿਕਾਰਿਕ ਵੈੱਬਸਾਈਟ 'ਤੇ ਜਾ ਕੇ ਅਪਲਾਈ ਕਰ ਸਕਦੇ ਹਨ। 
ਪੇ-ਸਕੇਲ
ਪੋਸਟਾਂ 'ਤੇ ਚੁਣੇ ਜਾਣ ਵਾਲੇ ਬਿਨੇਕਾਰਾਂ ਨੂੰ ਲੈਵਲ (ਐੱਲ-12) ਦੇ ਆਧਾਰ 'ਤੇ ਤਨਖਾਹ ਦਿੱਤੀ ਜਾਵੇਗੀ। 
ਯੋਗਤਾ
ਇਸ ਭਰਤੀ 'ਚ ਵੱਖ-ਵੱਖ ਵਿਸ਼ਿਆਂ ਦੇ ਟੀਚਰਾਂ ਲਈ ਚੋਣ ਕੀਤੀ ਜਾਵੇਗੀ। ਅਪਲਾਈ ਕਰਨ ਲਈ ਬਿਨੇਕਾਰ ਨੂੰ ਆਪਣੇ ਸਬੰਧਿਤ ਵਿਸ਼ੇ 'ਚ ਪੋਸਟ ਗ੍ਰੈਜੂਏਸ਼ਨ ਕੀਤੀ ਹੋਣੀ ਜ਼ਰੂਰੀ ਹੈ ਅਤੇ ਡਰਾਇੰਗ ਵਿਸ਼ੇ ਲਈ ਅਪਲਾਈ ਕਰਨ ਵਾਲੇ ਬਿਨੇਕਾਰਾਂ ਕੋਲ ਡਰਾਇੰਗ ਦੀ ਡਿਗਰੀ ਹੋਣੀ ਜ਼ਰੂਰੀ ਹੈ। ਦੱਸ ਦਈਏ ਕਿ ਭਰਤੀ 'ਚ ਹਿੰਦੀ, ਅੰਗਰੇਜ਼ੀ, ਸੰਸਕ੍ਰਿਤ, ਪੰਜਾਬੀ, ਭੂਗੋਲ, ਰਾਜਸਥਾਨੀ ਅਤੇ ਮਿਊਜ਼ਿਕ ਵਿਸ਼ੇ 'ਤੇ ਬਿਨੇਕਾਰਾਂ ਦੀ ਚੋਣ ਕੀਤੀ ਜਾਵੇਗੀ। 
ਉਮਰ ਸੀਮਾ
ਇਨ੍ਹਾਂ ਪੋਸਟਾਂ 'ਚ ਜਨਰਲ ਅਤੇ ਬੀ. ਸੀ. ਵਰਗ ਦੇ ਬਿਨੇਕਾਰਾਂ ਨੂੰ 350 ਰੁਪਏ ਅਤੇ ਐੱਸ. ਸੀ.-ਐੱਸ. ਟੀ. ਵਰਗ ਦੇ ਬਿਨੇਕਾਰਾਂ ਨੂੰ 150 ਰੁਪਏ ਫੀਸ ਦਾ ਭੁਗਤਾਨ ਕਰਨਾ ਹੋਵੇਗਾ। ਇਹ ਫੀਸ ਆਨਲਾਈਨ ਬੈਂਕਿੰਗ ਦੇ ਆਧਾਰ 'ਤੇ ਜਮ੍ਹਾ ਕੀਤੀ ਜਾ ਸਕਦੀ ਹੈ। 
ਫਾਰਮ ਭਰਨ ਤਰੀਕ
17 ਮਈ 2018 ਨੂੰ ਆਨਲਾਈਨ ਫਾਰਮ ਭਰਨ ਦੀ ਪ੍ਰਕਿਰਿਆ ਸ਼ੁਰੂ ਹੋਵੇਗੀ। 
ਫਾਰਮ ਭਰਨ ਅੰਤਿਮ ਤਰੀਕ
16 ਜੂਨ 2018
ਇੰਝ ਕਰੋ ਅਪਲਾਈ
ਚਾਹਵਾਨ ਬਿਨੇਕਾਰ ਆਰ. ਪੀ. ਐੱਸ. ਸੀ. ਦੀ ਅਧਿਕਾਰਿਕ ਵੈੱਬਸਾਈਟ 'ਤੇ ਜਾ ਕੇ ਇਨ੍ਹਾਂ ਪੋਸਟਾਂ ਲਈ ਅਪਲਾਈ ਕਰ ਸਕਦੇ ਹਨ। 
ਇੰਝ ਹੋਵੇਗੀ ਚੋਣ
ਬਿਨੇਕਾਰਾਂ ਦੀ ਚੋਣ ਲਿਖਤ ਪ੍ਰੀਖਿਆ ਅਤੇ ਇੰਟਰਵਿਊ ਦੇ ਆਧਾਰ 'ਤੇ ਕੀਤੀ ਜਾਵੇਗੀ।


Related News