ਸਾਊਥ ਈਸਟ ਸੈਂਟਰਲ ਰੇਲਵੇ ਨੇ 1785 ਅਹੁਦਿਆਂ ''ਤੇ ਕੱਢੀਆਂ ਹਨ ਭਰਤੀਆਂ, ਜਲਦ ਕਰੋ ਅਪਲਾਈ

12/12/2017 11:30:22 AM

ਕੋਲਕਾਤਾ— ਸਾਊਥ ਈਸਟ ਸੈਂਟਰਲ ਰੇਲਵੇ ਨੇ ਆਪਣੇ ਇੱਥੇ ਖਾਲੀ ਪਏ ਅਪਰੈਂਟਿਸ ਅਹੁਦੇ 'ਤੇ ਭਰਤੀਆਂ ਕੱਢੀਆਂ ਹਨ। ਇਛੁੱਕ ਅਰਜ਼ੀਕਰਤਾ ਵਿਭਾਗ ਦੀ ਅਧਿਕਾਰਤ ਵੈੱਬਸਾਈਟ 'ਤੇ ਜਾ ਕੇ ਆਨਲਾਈਨ ਐਪਲੀਕੇਸ਼ਨ ਭਰ ਸਕਦੇ ਹਨ। ਕੱਢੀਆਂ ਗਈਆਂ ਸਾਰੀਆਂ ਭਾਰਤ ਅਪਰੈਂਟਿਸ ਦੇ ਅਹੁਦੇ ਲਈ ਹਨ। ਇਨ੍ਹਾਂ ਅਹੁਦਿਆਂ ਲਈ ਐਪਲੀਕੇਸ਼ਨ ਭਰਨ ਦੀ ਆਖਰੀ ਤਾਰੀਕ 2 ਜਨਵਰੀ 2018 ਹੈ।
ਇਹ ਹੋਵੇਗੀ ਯੋਗਤਾ
ਐਪਲੀਕੇਸ਼ਨ ਭਰਨ ਵਾਲੇ ਉਮੀਦਵਾਰਾਂ ਦਾ 12ਵੀਂ ਜਮਾਤ 'ਚ 50 ਫੀਸਦੀ ਅੰਕ ਤੋਂ ਪਾਸ ਹੋਣਾ ਜ਼ਰੂਰੀ ਹੈ। ਨਾਲ ਹੀ ਸੰਬੰਧਤ ਪੋਸਟ ਲਈ ਆਈ.ਟੀ.ਆਈ. ਦੀ ਡਿਗਰੀ ਵੀ ਹੋਣਾ ਜ਼ਰੂਰੀ ਹੈ।
ਉਮਰ- 1-1-2018 ਤੱਕ ਅਰਜ਼ੀਕਰਤਾਵਾਂ ਦੀ ਉਮਰ 15 ਤੋਂ 24 ਸਾਲ ਦਰਮਿਆਨ ਹੋਣੀ ਚਾਹੀਦੀ ਹੈ।
ਇੰਨੀ ਦੇਣੀ ਹੋਵੇਗੀ ਐਪਲੀਕੇਸ਼ਨ ਫੀਸ
ਆਮ ਵਰਗ ਦੇ ਅਰਜ਼ੀਕਰਤਾਵਾਂ ਲਈ 100 ਰੁਪਏ ਐਪਲੀਕੇਸ਼ਨ ਫੀਸ ਤੈਅ ਕੀਤੀ ਗਈ ਹੈ, ਜਦੋਂ ਕਿ ਐੱਸ.ਸੀ. ਅਤੇ ਐੱਸ.ਟੀ., ਔਰਤਾਂ ਅਤੇ ਅਪਹਾਜਾਂ ਤੋਂ ਕਿਸੇ ਵੀ ਤਰ੍ਹਾਂ ਦੀ ਫੀਸ ਨਹੀਂ ਲਈ ਜਾਵੇਗੀ। ਅਰਜ਼ੀਕਰਤਾ ਨੈੱਟ ਬੈਂਕਿੰਗ, ਡੇਬਿਟ ਕਾਰਡ ਅਤੇ ਕ੍ਰੇਡਿਟ ਕਾਰਡ ਦੇ ਮਾਧਿਅਮ ਨਾਲ ਵੀ ਇਹ ਫੀਸ ਜਮ੍ਹਾ ਕਰਵਾ ਸਕਦੇ ਹਨ।
ਕੁੱਲ ਅਹੁਦਿਆਂ ਦੀ ਗਿਣਤੀ- 1785
ਆਮ ਵਰਗ ਲਈ ਕੁੱਲ ਅਹੁਦੇ 917 ਹਨ
ਓ.ਬੀ.ਸੀ. ਵਰਗ ਲਈ ਕੁੱਲ ਅਹੁਦੇ 481 ਹਨ ਐੱਸ.ਸੀ. ਵਰਗ ਲਈ ਕੁੱਲ ਅਹੁਦੇ 258 ਹਨ
ਐੱਸ.ਟੀ. ਵਰਗ ਲਈ ਕੁੱਲ ਅਹੁਦੇ 133 ਹਨ।


Related News