ਬੈਂਕ ਆਫ਼ ਇੰਡੀਆ ''ਚ ਨਿਕਲੀਆਂ ਹਨ ਭਰਤੀਆਂ, ਇਸ ਤਰ੍ਹਾਂ ਕਰੋ ਅਪਲਾਈ

04/27/2022 11:34:02 AM

ਨਵੀਂ ਦਿੱਲੀ- ਬੈਂਕ ਆਫ਼ ਇੰਡੀਆ ਨੇ 696 ਅਹੁਦਿਆਂ 'ਤੇ ਭਰਤੀਆਂ ਕੱਢੀਆਂ ਹਨ। ਬੈਂਕ ਨੇ ਕਈ ਤਰ੍ਹਾਂ ਦੇ ਅਹੁਦਿਆਂ 'ਤੇ ਭਰਤੀਆਂ ਕੱਢੀਆਂ ਹਨ, ਜਿਨ੍ਹਾਂ ਲਈ ਯੋਗਤਾ ਵੱਖ-ਵੱਖ ਹੈ। 

ਅਹੁਦਿਆਂ ਦਾ ਵੇਰਵਾ
ਬੈਂਕ ਆਫ਼ ਇੰਡੀਆ 696 ਅਹੁਦਿਆਂ 'ਤੇ ਭਰਤੀ ਕਰੇਗਾ। ਭਰਤੀ ਰਾਹੀਂ ਰਿਸਕ ਮੈਨੇਜਰ, ਕ੍ਰੈਡਿਟ ਐਨਾਲਿਸਟ, ਇਕਨਾਮਿਸਟ, ਸਟੈਟਿਸਟੀਸ਼ੀਅਨ, ਕ੍ਰੈਡਿਟ ਅਫ਼ਸਰ, ਟੇਕ ਅਪ੍ਰੇਜਲ ਅਤੇ ਆਈ.ਟੀ. ਅਫ਼ਸਰ-ਡਾਟਾ ਸੈਂਟਰ ਦੇ ਕੁੱਲ 94 ਅਹੁਦਿਆਂ 'ਤੇ ਭਰਤੀ ਕੀਤੀ ਜਾਵੇਗੀ। ਇਸ ਤੋਂ ਇਲਾਵਾ 102 ਅਹੁਦਿਆਂ 'ਤੇ ਸੀਨੀਅਰ ਮੈਨੇਜਰ, ਮੈਨੇਜਰ ਆਈ.ਟੀ., ਸੀਨੀਅਰ ਮੈਨੇਜਰ (ਨੈੱਟਵਰਕ ਸਕਿਓਰਿਟੀ), ਸੀਨੀਅਰ ਮੈਨੇਜਰ (ਨੈੱਟਵਰਕ ਰਾਊਟਿੰਗ ਐਂਡ ਸਵੀਚਿੰਗ ਸਪੈਸ਼ਲਿਸਟਸ), ਮੈਨੇਜਰ (ਇੰਡ ਪੁਆਇੰਟ ਸਕਿਓਰਿਟੀ), ਮੈਨੇਜਰ (ਡਾਟਾ ਸੈਂਟਰ), ਮੈਨੇਜਰ (ਡਾਟਾਬੇਸ ਮਾਹਿਰ), ਮੈਨੇਜਰ (ਟੈਕਨਾਲੋਜੀ ਆਰਕਿਟੈਕਟ) ਅਤੇ ਮੈਨੇਜਰ (ਐਪਲੀਕੇਸ਼ਨ ਆਰਕਿਟੈਕਟ) ਦੀ ਭਰਤੀ ਕੀਤੀ ਜਾਵੇਗੀ।

ਸਿੱਖਿਆ ਯੋਗਤਾ
ਬੈਂਕ ਨੇ ਵੱਖ-ਵੱਖ ਅਹੁਦਿਆਂ ਲਈ ਵੱਖ-ਵੱਖ ਯੋਗਤਾ ਤੈਅ ਕੀਤੀ ਹੈ। ਯੋਗਤਾ ਜਾਣਨ ਲਈ ਨੋਟਿਫੀਕੇਸ਼ਨ ਦੇਖੋ।

ਚੋਣ ਪ੍ਰਕਿਰਿਆ
ਲਿਖਤੀ ਪ੍ਰੀਖਿਆ, ਗਰੁੱਪ ਡਿਸਕਸ਼ਨ ਅਤ ਵਿਅਕਤੀਗਤ ਇੰਟਰਵਿਊ ਦੇ ਆਧਾਰ 'ਤੇ ਯੋਗ ਉਮੀਦਵਾਰਾਂ ਦੀ ਚੋਣ ਕੀਤੀ ਜਾਵੇਗੀ।

ਆਖ਼ਰੀ ਤਾਰੀਖ਼ 
ਉਮੀਦਵਾਰ 10 ਮਈ 2022 ਤੱਕ ਆਨਲਾਈਨ ਅਪਲਾਈ ਕਰ ਸਕਦੇ ਹਨ।

ਇਸ ਤਰ੍ਹਾਂ ਕਰੋ ਅਪਲਾਈ
ਉਮੀਦਵਾਰ ਅਧਿਕਾਰਤ ਵੈੱਬਸਾਈਟ 'ਤੇ ਜਾ ਕੇ ਅਪਲਾਈ ਕਰ ਸਕਦੇ ਹਨ।


DIsha

Content Editor

Related News