ਡਾਕ ਵਿਭਾਗ 'ਚ 10ਵੀਂ ਪਾਸ ਲਈ ਨਿਕਲੀ ਭਰਤੀ, ਮਿਲੇਗੀ ਮੋਟੀ ਤਨਖਾਹ
Monday, Mar 13, 2023 - 11:20 AM (IST)

ਨਵੀਂ ਦਿੱਲੀ- ਡਾਕ ਵਿਭਾਗ ਨੇ ਡਰਾਈਵਰ ਅਹੁਦਿਆਂ 'ਤੇ ਭਰਤੀਆਂ ਕੱਢੀਆਂ ਹਨ। ਇਹ ਭਰਤੀ ਵਿਗਿਆਪਨ ਸੀਨੀਅਰ ਮੈਨੇਜਰ, ਮੇਲ ਮੋਟਰ ਸਰਵਿਸ ਦਫ਼ਤਰ, ਚੇਨਈ ਵਲੋਂ ਜਾਰੀ ਕੀਤਾ ਗਿਆ ਹੈ।
ਆਖ਼ਰੀ ਤਾਰੀਖ਼
ਉਮੀਵਾਰ 31 ਮਾਰਚ 2023 ਤੱਕ ਅਪਲਾਈ ਕਰ ਸਕਦੇ ਹਨ।
ਉਮਰ
ਉਮੀਦਵਾਰ ਦੀ ਉਮਰ 18 ਤੋਂ 27 ਸਾਲ ਤੈਅ ਕੀਤੀ ਗਈ ਹੈ। ਐੱਸ.ਐੱਸ.-ਐੱਸ.ਟੀ. ਨੂੰ ਉਮਰ 'ਚ 5 ਸਾਲ ਦੀ ਛੋਟ ਹੈ। ਸਰਕਾਰੀ ਕਰਮਚਾਰੀ ਲਈ ਉਮਰ 40 ਸਾਲ ਤੈਅ ਹੈ।
ਸਿੱਖਿਆ ਯੋਗਤਾ
ਹਲਕੇ ਅਤੇ ਭਾਰੀ ਵ੍ਹੀਕਲ ਦਾ ਡਰਾਈਵਿੰਗ ਲਾਇਸੈਂਸ
ਮੋਟਰ ਮੈਕਨਿਜਮ ਦੀ ਜਾਣਕਾਰੀ ਹੋਣੀ ਚਾਹੀਦੀ ਹੈ। ਡਰਾਈਵਿੰਗ ਦਾ ਤਿੰਨ ਸਾਲ ਦਾ ਅਨੁਭਵ
ਉਮੀਦਵਾਰ ਮਾਨਤਾ ਪ੍ਰਾਪਤ ਬੋਰਡ ਤੋਂ 10ਵੀਂ ਪਾਸ ਹੋਣਾ ਚਾਹੀਦਾ
ਤਨਖਾਹ
ਸਟਾਫ਼ ਕਾਰ ਡਰਾਈਵਰ ਦੀ ਤਨਖਾਹ 7ਵੇਂ ਤਨਖਾਹ ਕਮਿਸ਼ਨ ਅਨੁਸਾਰ 19900-63200 ਹੋਵੇਗੀ। ਕਈ ਤਰ੍ਹਾਂ ਦੇ ਭੱਤੇ ਵੀ ਹੋਣਗੇ।
ਵਧੇਰੇ ਜਾਣਕਾਰੀ ਲਈ ਨੋਟੀਫਿਕੇਸ਼ਨ ਲਿੰਕ 'ਤੇ ਕਲਿੱਕ ਕਰੋ।