ਪੰਜਾਬ 'ਚ ਆਂਗਣਵਾੜੀ 'ਚ ਨਿਕਲੀਆਂ 5714 ਭਰਤੀਆਂ, ਜਾਣੋ ਯੋਗਤਾ ਸਮੇਤ ਹੋਰ ਵੇਰਵਾ

Saturday, Feb 25, 2023 - 11:37 AM (IST)

ਪੰਜਾਬ 'ਚ ਆਂਗਣਵਾੜੀ 'ਚ ਨਿਕਲੀਆਂ 5714 ਭਰਤੀਆਂ, ਜਾਣੋ ਯੋਗਤਾ ਸਮੇਤ ਹੋਰ ਵੇਰਵਾ

ਚੰਡੀਗੜ੍ਹ- ਨੌਕਰੀ ਦੀ ਭਾਲ ਕਰ ਰਹੇ ਨੌਜਵਾਨਾਂ ਲਈ ਖੁਸ਼ਖ਼ਬਰੀ ਹੈ। ਮਹਿਲਾ ਅਤੇ ਬਾਲ ਵਿਕਾਸ ਵਿਭਾਗ, ਪੰਜਾਬ (WCD) ਵਲੋਂ ਆਂਗਣਵਾੜੀ 'ਚ ਭਰਤੀ ਲਈ ਨੋਟੀਫ਼ਿਕੇਸ਼ਨ ਜਾਰੀ ਕੀਤੀ ਹੈ। ਇਸ ਭਰਤੀ ਜ਼ਰੀਏ ਕੁੱਲ 5,714 ਅਹੁਦਿਆਂ 'ਤੇ ਭਰਤੀਆਂ ਕੀਤੀਆਂ ਜਾਣਗੀਆਂ। ਅਪਲਾਈ ਕਰਨ ਦੀ ਆਖ਼ਰੀ ਤਾਰੀਖ਼ 9 ਮਾਰਚ 2023 ਹੈ। ਯੋਗ ਅਤੇ ਇੱਛੁਕ ਉਮੀਦਵਾਰ ਆਂਗਣਵਾੜੀ ਦੀ ਅਧਿਕਾਰਤ ਵੈੱਬਸਾਈਟ http://sswcd.punjab.gov.in 'ਤੇ ਜਾ ਕੇ ਅਪਲਾਈ ਕਰ ਸਕਦੇ ਹਨ।

ਇਹ ਵੀ ਪੜ੍ਹੋ-  ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਦੀਆਂ ਅਸਾਮੀਆਂ ਭਰਨ ਦੀ ਪ੍ਰਕਿਰਿਆ ਸ਼ੁਰੂ, ਇਸ ਤਾਰੀਖ਼ ਤਕ ਭੇਜ ਸਕੋਗੇ ਅਰਜ਼ੀਆਂ

ਉਮਰ ਹੱਦ

ਭਰਤੀ ਲਈ ਅਪਲਾਈ ਕਰਨ ਵਾਲੇ ਉਮੀਦਵਾਰਾਂ ਦੀ ਉਮਰ 18 ਤੋਂ 27 ਸਾਲ ਦੇ ਵਿਚਕਾਰ ਹੋਣੀ ਚਾਹੀਦੀ ਹੈ। ਹਾਲਾਂਕਿ ਨਿਯਮਾਂ ਅਨੁਸਾਰ ਉਮੀਦਵਾਰਾਂ ਨੂੰ ਉਮਰ ਸੀਮਾ ਵਿਚ ਵੀ ਛੋਟ ਦਿੱਤੀ ਜਾਵੇਗੀ।

ਵਿੱਦਿਅਕ ਯੋਗਤਾ

ਉਮੀਦਵਾਰ ਨੂੰ 10ਵੀਂ ਅਤੇ 12ਵੀਂ ਪਾਸ ਹੋਣਾ ਚਾਹੀਦਾ ਹੈ। ਨਾਲ ਹੀ ਪੰਜਾਬੀ ਭਾਸ਼ਾ ਵੀ ਮੁੱਖ ਵਿਸ਼ਾ ਹੋਣੀ ਚਾਹੀਦੀ ਹੈ। ਵਧੇਰੇ ਜਾਣਕਾਰੀ ਲਈ ਉਮੀਦਵਾਰ ਅਧਿਕਾਰਤ ਵੈੱਬਸਾਈਟ 'ਤੇ ਜਾ ਕੇ ਦੇਖ ਸਕਦੇ ਹਨ।

ਕੁੱਲ ਭਰਤੀ ਦੇ ਵੇਰਵੇ

ਆਂਗਣਵਾੜੀ ਵਰਕਰਾਂ ਦੀਆਂ ਕੁੱਲ ਅਸਾਮੀਆਂ - 1016
ਮਿੰਨੀ ਆਂਗਣਵਾੜੀ ਵਰਕਰ ਦੀਆਂ ਅਸਾਮੀਆਂ - 129
ਸਹਾਇਕ - 4569
ਕੁੱਲ ਅਸਾਮੀਆਂ- 5714

ਇਹ ਵੀ ਪੜ੍ਹੋ- ਨੌਜਵਾਨਾਂ ਲਈ ਖੁਸ਼ਖ਼ਬਰੀ; ਭਾਰਤੀ ਫ਼ੌਜ ਨੇ ਅਗਨੀਵੀਰ ਦੀ ਨਵੀਂ ਭਰਤੀ ਕੀਤੀ ਸ਼ੁਰੂ, ਜਾਣੋ ਪੂਰਾ ਵੇਰਵਾ

ਮਹੱਤਵਪੂਰਨ ਤਾਰੀਖ਼ਾਂ-

ਭਰਤੀ ਲਈ 17 ਫਰਵਰੀ ਤੋਂ ਅਰਜ਼ੀਆਂ ਦਿੱਤੀਆਂ ਜਾ ਰਹੀਆਂ ਹਨ।
ਭਰਤੀ ਲਈ ਅਪਲਾਈ ਕਰਨ ਦੀ ਆਖਰੀ ਤਾਰੀਖ਼ 9 ਮਾਰਚ ਹੈ।
ਅਰਜ਼ੀਆਂ ਸਿਰਫ਼ ਆਨਲਾਈਨ ਹੀ ਸਵੀਕਾਰ ਕੀਤੀਆਂ ਜਾਣਗੀਆਂ।

ਇਸ ਤਰ੍ਹਾਂ ਅਪਲਾਈ ਕਰੋ

ਸਭ ਤੋਂ ਪਹਿਲਾਂ ਅਧਿਕਾਰਤ ਵੈੱਬਸਾਈਟ 'ਤੇ ਜਾਓ।
ਇਸ ਤੋਂ ਬਾਅਦ ਆਂਗਣਵਾੜੀ ਭਰਤੀ ਲਿੰਕ 'ਤੇ ਕਲਿੱਕ ਕਰੋ।
ਇਸ ਤੋਂ ਬਾਅਦ ਆਪਣੀ ਨਿੱਜੀ ਜਾਣਕਾਰੀ ਦਰਜ ਕਰਕੇ ਰਜਿਸਟਰ ਕਰੋ।
ਫਾਰਮ ਭਰੋ ਅਤੇ ਸਬੰਧਤ ਦਸਤਾਵੇਜ਼ ਅਪਲੋਡ ਕਰੋ।
ਇਸ ਤੋਂ ਬਾਅਦ ਫਾਰਮ ਦੀ ਫੀਸ ਭਰੋ।
ਫਾਈਨਲ ਸਬਮਿਟ ਕਰੋ।
ਆਂਗਣਵਾੜੀ ਫਾਰਮ ਦੀ ਇਕ ਕਾਪੀ ਡਾਊਨਲੋਡ ਕਰੋ ਅਤੇ ਇਸ ਨੂੰ ਆਪਣੇ ਕੋਲ ਰੱਖੋ।

ਇਹ ਵੀ ਪੜ੍ਹੋ- ਬਿਜਲੀ ਮਹਿਕਮੇ 'ਚ 1500 ਤੋਂ ਵਧੇਰੇ ਅਹੁਦਿਆਂ 'ਤੇ ਨਿਕਲੀ ਭਰਤੀ, ਜਾਣੋ ਉਮਰ ਹੱਦ ਤੇ ਹੋਰ ਸ਼ਰਤਾਂ

ਚੋਣ ਪ੍ਰਕਿਰਿਆ

ਉਮੀਦਵਾਰਾਂ ਦੀ ਚੋਣ ਮੈਰਿਟ ਅਤੇ ਦਸਤਾਵੇਜ਼ਾਂ ਦੀ ਤਸਦੀਕ ਤੋਂ ਬਾਅਦ ਕੀਤੀ ਜਾਵੇਗੀ।

ਵਧੇਰੇ ਜਾਣਕਾਰੀ ਲਈ ਇਸ ਨੋਟੀਫ਼ਿਕੇਸ਼ਨ ਲਿੰਕ 'ਤੇ ਕਲਿੱਕ ਕਰੋ।
 


author

Tanu

Content Editor

Related News