ਪੰਜਾਬ ਯੂਨੀਵਰਸਿਟੀ 'ਚ ਨੌਕਰੀ ਕਰਨ ਦਾ ਸੁਨਹਿਰੀ ਮੌਕਾ, ਇੰਝ ਕਰੋ ਅਪਲਾਈ
Sunday, May 15, 2022 - 12:13 PM (IST)

ਚੰਡੀਗੜ੍ਹ– ਪੰਜਾਬ ਯੂਨੀਵਰਸਿਟੀ 'ਚ ਨੌਕਰੀ ਕਰਨ ਦਾ ਸੁਨਹਿਰੀ ਮੌਕਾ ਹੈ। ਪੰਜਾਬ ਯੂਨੀਵਰਸਿਟੀ ਨੇ ਅਧਿਕਾਰਤ ਨੋਟੀਫਿਕੇਸ਼ਨ ਜਾਰੀ ਕਰੇ 53 ਅਹੁਦਿਆਂ 'ਤੇ ਭਰਤੀਆਂ ਕੱਢੀਆਂ ਹਨ।
ਅਹੁਦਿਆਂ ਦਾ ਵੇਰਵਾ
ਪੰਜਾਬ ਯੂਨੀਵਰਸਿਟੀ 'ਚ ਨਿਕਲੀਆਂ ਭਰਤੀਆਂ ਅਨੁਸਾਰ ਪ੍ਰੋਫੈਸਰ ਦੇ ਅਹੁਦੇ 'ਤੇ 16, ਐਸੋਸੀਏਟ ਪ੍ਰੋਫੈਸਰ ਦੇ ਅਹੁਦੇ 'ਤੇ 24, ਅਸਿਸਟੈਂਟ ਪ੍ਰੋਫੈਸਰ ਦੇ ਅਹੁਦੇ 'ਤੇ 9, ਲਾਇਬ੍ਰੇਰੀਅਨ, ਅਸਿਸਟੈਂਟ ਲਾਈਬ੍ਰੇਰੀਅਨ, ਮੈਡੀਕਲ ਅਫ਼ਸਰ ਫੀਮੇਲ ਦੇ ਅਹੁਦੇ 'ਤੇ 1-1 ਭਰਤੀ ਨਿਕਲੀ ਹੈ।
ਆਖ਼ਰੀ ਤਾਰੀਖ਼
ਉਮੀਦਵਾਰ 29 ਮਈ 2022 ਤੱਕ ਅਪਲਾਈ ਕਰ ਸਕਦੇ ਹਨ।
ਸਿੱਖਿਆ ਯੋਗਤਾ
ਇਨ੍ਹਾਂ ਅਹੁਦਿਆਂ 'ਤੇ ਭਰਤੀ ਯੂ.ਜੀ.ਸੀ. ਦੇ ਨਿਯਮਾਂ ਦੇ ਅਧੀਨ ਹੋਵੇਗੀ। ਵੱਖ-ਵੱਖ ਅਹੁਦਿਆਂ 'ਤੇ ਭਰਤੀ ਲਈ ਵੱਖ-ਵੱਖ ਯੋਗਤਾਵਾਂ ਹਨ। ਉਮੀਦਵਾਰ ਯੋਗਤਾ ਨਾਲ ਜੁੜੀ ਜਾਣਕਾਰੀ ਯੂਨੀਵਰਸਿਟੀ ਵਲੋਂ ਜਾਰੀ ਅਧਿਕਾਰਤ ਨੋਟੀਫਿਕੇਸ਼ਨ 'ਚ ਦੇਖ ਸਕਦੇ ਹਨ।
ਐਪਲੀਕੇਸ਼ਨ ਫ਼ੀਸ
ਇਨ੍ਹਾਂ ਅਹੁਦਿਆਂ 'ਤੇ ਅਪਲਾਈ ਕਰ ਰਹੇ ਉਮੀਦਵਾਰਾਂ ਨੂੰ 750 ਰੁਪਏ ਆਨਲਾਈਨ ਮਾਧਿਅਮ ਨਾਲ ਦੇਣੇ ਪੈਣਗੇ। ਹਾਲਾਂਕਿ ਅਨੁਸੂਚਿਤ ਜਾਤੀ-ਜਨਜਾਤੀ, ਪੀ.ਡਬਲਿਊ.ਡੀ., ਮਹਿਲਾ ਉਮੀਦਵਾਰਾਂ ਨੂੰ ਐਪਲੀਕੇਸ਼ਨ ਫ਼ੀਸ 'ਚ ਛੋਟ ਦਿੱਤੀ ਗਈ ਹੈ।
ਇੰਝ ਕਰੋ ਅਪਲਾਈ
ਉਮੀਦਵਾਰ ਅਧਿਕਾਰਤ ਵੈੱਬਸਾਈਟ 'ਤੇ ਜਾ ਕੇ ਅਪਲਾਈ ਕਰ ਸਕਦੇ ਹਨ।
ਨੋਟੀਫਿਕੇਸ਼ਨ ਦੇਖਣ ਲਈ ਇਸ ਲਿੰਕ 'ਤੇ ਕਲਿੱਕ ਕਰੋ।